ਕਾਰਜ ਸਿੰਘ, ਵਾਸੀ ਪੱਟੀ, ਸਰੀਰਕ ਇਨਫੈਕਸ਼ਨ ਵਧਣ ਕਰਕੇ ਅਤੇ ਪੇਟ ਵਿਚ ਪਾਣੀ ਪੈ ਜਾਣ ਕਰਕੇ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾ ਰਹੇ ਹਨ, ਘਰ ਵਿਚ ਦੋ ਛੋਟੇ ਬੱਚੇ ਹਨ, ਹੁਣ ਘਰਵਾਲੀ ਘਰਾਂ ਚ ਸਫ਼ਾਈ ਦਾ ਕੰਮ ਕਰਕੇ ਪਰਿਵਾਰ ਚਲਾ ਰਹੀ ਹੈ। ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਰਕੇ ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਕਾਰਜ ਸਿੰਘ ਦੇ ਇਲਾਜ ਹਿੱਤ 5000 ਦੀ ਮਦਦ ਦਿੱਤੀ ਗਈ।
ਇਹ ਵੀਰ, ਕੁਲਦੀਪ ਸਿੰਘ, ਵਾਸੀ ਪੱਟੀ ਸ਼ਹਿਰ ਕੁਝ ਸਾਲ ਪਹਿਲਾਂ ਵੀ ਇਸ ਪਰਿਵਾਰ ਦੀ ਇਲਾਜ਼ ਹਿੱਤ ਮਦਦ ਕੀਤੀ ਗਈ ਸੀ! ਕਮਾਉਣ ਵਾਲਾ ਇਹ ਵੀਰ ਆਪ ਹੀ ਹੈ, ਇੱਕ ਬੇਟੀ ਹੀ ਹੈ ਇਹਨਾਂ ਦੀ ਉਹ ਵੀ ਬਹੁਤ ਕਮਜ਼ੋਰ! ਇਸ ਪਰਿਵਾਰ ਨੂੰ ਸਿਰ ਲੁਕਾਵਾ ਵੀ 'ਸਰਬੱਤ ਦਾ ਭਲਾ ਟਰੱਸਟ "ਐਸ ਪੀ ਸਿੰਘ ਓਬਰਾਏ ਵੱਲੋਂ ਬਣਾ ਕੇ ਦਿੱਤਾ ਗਿਆ ਹੈ! ਕੁਲਦੀਪ ਸਿੰਘ ਇਸ ਵੇਲੇ ਰਈਆ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ, ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 15000 ਰੁਪਏ ਦੀ ਮਦਦ ਦਿੱਤੀ ਗਈ ਹੈ!
ਬੇਵੀ ਉਮਰ 65 ਸਾਲ, ਵਾਸੀ ਪੱਟੀ ਨੂੰ ਬੱਚੇ ਦਾਨੀ ਦੀ ਮੁਸ਼ਕਿਲ ਆਉਣ ਕਰਕੇ ਮਜ਼ਬੂਰਨ ਬਚੇ ਦਾਨੀ ਕਢਵਾਉਣੀ ਪਈ, ਬਜ਼ੁਰਗਾਂ ਦੀ 4 ਕੁੜੀਆਂ ਤੇ ਇਕ ਮੁੰਡਾ ਉਹ ਵੀ ਰੇਹੜੀ ਚਲਾਉਂਦਾ, ਕਮਾਈ ਦਾ ਕੋਈ ਹੋਰ ਸਾਧਨ ਨਹੀਂ। ਪਰਿਵਾਰ ਦੀ ਮੁਸ਼ਕਿਲ ਨੂੰ ਜਾਣਦਿਆਂ ਹੋਇਆ ਸਮਰੱਥਾ ਅਨੁਸਾਰ 5000 ਦੀ ਮਦਦ ਦਿਤੀ ਗਈ।




