Intruduction


ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਪੱਟੀ ਦਾ ਪਹਿਲਾ ਨਾਮ ਬਾਬਾ ਦੀਪ ਸਿੰਘ ਜੀ ਨਾਮ ਸਿਮਰਨ ਸਤਿਸੰਗ ਸਭਾ ਪੱਟੀ ਹੋਇਆ ਕਰਦਾ ਸੀ ਇਸ ਸੰਸਥਾ ਵੱਲੋਂ ਹਰ ਵੀਰਵਾਰ ਰਾਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਅਤੇ ਵਾਹਿਗੁਰੂ ਸਿਮਰਨ ਸਾਧਨਾ ਦਾ ਹਫਤਾਵਾਰੀ ਸਮਾਗਮ ਰੱਖਿਆ ਜਾਂਦਾ ਸੀ |ਇਹ ਲੜੀ ਸੰਨ੍ਹ 2007 ਵਿਚ ਮਈ ਮਹੀਨੇ ਤੋਂ ਪ੍ਰਾਰੰਭੀ ਗਈ, ਸੰਗਤ ਵੱਲੋ ਸਤਿਕਾਰ ਵਜੋਂ ਜੋ ਵੀ ਪੰਜ - ਦੱਸ -ਵੀਹ ਰੁਪਏ ਮੱਥਾ ਟੇਕਿਆ ਜਾਂਦਾ ਸੀ ਉਸਨੂੰ ਇਕੱਠੇ ਕਰੀ ਜਾਣਾ| ਜਦ ਪੰਜ ਹਜ਼ਾਰ ਦੇ ਕਰੀਬ ਜਮਾਂ ਹੋ ਗਏ ਤਾਂ ਸੇਵਾਦਾਰਾਂ ਵਿਚਾਰ ਕੀਤੀ ਕਿ ਮਾਇਆ ਨੂੰ ਕਿਥੇ ਯੋਗ ਵਰਤਿਆ ਜਾਵੇ |
                   ਟਰੱਸਟ ਦੇ ਸਾਬਕਾ ਸਰਪ੍ਰਸਤ ਸ੍ਰ. ਅਵਤਾਰ ਸਿੰਘ ਜੀ ਸਪੁੱਤਰ ਸ੍ਰ. ਸੇਵਾ ਸਿੰਘ ਜੀ ਨੇ ਸਲਾਹ ਦਿਤੀ ਕਿ ਕਿਉ ਨਾ ਕਿਸੇ ਲੋੜਵੰਦ ਤੇ ਖ਼ਰਚ ਕੀਤਾ ਜਾਵੇ ਇਸ ਕਾਰਜ ਤੇ ਬਾਕੀ ਮੈਂਬਰਾ ਵੀ ਸਹਿਮਤੀ ਪ੍ਰਗਟਾਈ |ਗੁਰੂ ਸਾਹਿਬ ਐਸੀ ਬਿਧ ਬਣਾਈ ਕਿ ਕੁਝ ਦਿਨਾਂ ਬਾਅਦ ਹੀ ਇਕ ਲੋੜਵੰਦ ਮਰੀਜ਼ ਧੰਨ ਬਾਬਾ ਦੀਪ ਸਿੰਘ ਜੀ ਨੇ   ਜਿਵੇ ਆਪ ਭੇਜਿਆ ਹੋਵੇ ਜਿਸਦਾ ਨਾਮ ਬਲਵੰਤ ਸਿੰਘ, ਪਿੰਡ ਕੁੱਲਾ, ਤਹਿਸੀਲ ਪੱਟੀ, ਜਿਲ੍ਹਾ ਤਰਨ -ਤਾਰਨ ਤੋ ਸੰਸਥਾ ਪਾਸ ਆਇਆ ਮਦਦ ਲਈ ਬੇਨਤੀ ਕਰਨ ਲੱਗਾ | ਮੈਂਬਰਾ ਵੱਲੋਂ ਪਰਿਵਾਰ ਨੂੰ ਵੈਰੀ -ਫਾਈ ਕੀਤਾ ਗਿਆ, ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੋਣ ਕਰਕੇ ਸੰਸਥਾ ਵੱਲੋ ਪੱਟੀ ਨਿਵਾਸੀ ਸੰਗਤ ਦੇ ਸਹਿਯੋਗ ਨਾਲ ਲਗਾਤਾਰ ਅੱਠ ਮਹੀਨੇ ਇਲਾਜ ਕਰਵਾਇਆ ਗਿਆ | ਇਸੇ ਤਰਾਂ ਲੋੜਵੰਦਾ ਦੀ ਸੇਵਾ ਕਰਨ ਦਾ ਸਿਲਸਿਲਾ ਸ਼ੁਰੂ ਹੋਇਆ|
                    ਇਸੇ ਸੇਵਾ ਦੇ ਚਲਦਿਆ 22 ਮਈ 2009 ਨੂੰ ਬਾਬਾ ਦੀਪ ਸਿੰਘ ਜੀ ਨਾਮ ਸਿਮਰਨ ਸਤਿਸੰਗ ਸਭਾ ਪੱਟੀ ਦਾ ਨਾਮ ਬਦਲ ਕੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰੱਖਿਆ ਅਤੇ ਸੱਤ ਮੈਬਰੀ ਐਗਜੈਕਟਿਵ  ਕਮੇਟੀ ਬਣਾ ਕੇ ਸਰਕਾਰੀ ਕਾਗਜ਼ਾਂ ਚ ਰਜਿਸਟਰਡ ਕਰਵਾਇਆ ਗਿਆ| ਜਿਓ ਜਿਓ ਟਰੱਸਟ ਦਾ ਦੁਖਿਆਰਾ ਪਰਿਵਾਰ ਵਧਦਾ ਗਿਆ ਤਿਓ ਤਿਓ ਸੇਵਾਦਾਰਾਂ ਦੀ ਸੇਵਾ ਅਤੇ ਮਿਹਨਤ ਹੋਰ ਵਧਦੀ ਗਈ, ਟਰੱਸਟੀ ਮੈਂਬਰਾ ਵੱਲੋ ਆਪ ਤੋਂ ਇਲਾਵਾ ਆਂਢ -ਗਵਾਂਢ , ਰਿਸ਼ਤੇਦਾਰਾਂ ,ਸਾਕ -ਸੰਬੰਧੀਆਂ ਅਤੇ ਪੱਟੀ ਸ਼ਹਿਰ ਦੀਆਂ ਦੁਕਾਨਾਂ ਤੋਂ ਮਹੀਨਾ ਵਾਰੀ ਮੈਂਬਰਸ਼ਿਪ ਇਕੱਠੀ ਕਰਨੀ ਸ਼ੁਰੂ ਕੀਤੀ ਗਈ|| 
                     ਜ਼ਿਕਰਯੋਗ ਹੈ ਕਿ ਟਰੱਸਟ ਦੇ ਸਾਰੇ ਹੀ ਮੈਂਬਰ ਦੁਕਾਨਦਾਰ ਹਨ ਜਿਥੇ ਉਹ ਆਪਣੀ ਕਿਰਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਕਰ ਰਹੇ ਹਨ ਓਥੇ ਨਾਲ ਹੀ ਟਰੱਸਟ ਦੇ ਦੁਖਿਆਰਾ ਪਰਿਵਾਰ ਦਾ ਸਹਾਰਾ ਬਣ ਰਹੇ ਹਨ |

Post a Comment

0Comments
Post a Comment (0)