Founder of Baba Deep Singh Ji Charitable Trust Patti

ਸ. ਗੁਰਮੀਤ ਸਿੰਘ ਜੀ 

 

 ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ (ਪੱਟੀ ) ਦੇ ਮੁੱਖ ਸੇਵਾਦਾਰ ਸ. ਗੁਰਮੀਤ ਸਿੰਘ ਜੀ ( ਹੈਪੀ ) ਜੋ ਬਚਪਨ ਤੋਂ ਹੀ ਸੇਵਾ ਭਾਵਨਾ ਵਾਲੇ ਹਨ| ਛੋਟੇ ਹੁੰਦਿਆਂ ਤੋਂ ਹੀ ਗੁਰਬਾਣੀ ਪੜ੍ਹਨਾ, ਸੇਵਾ ਕਰਨੀ ਇਹਨਾਂ ਦਾ ਸ਼ੌਂਕ ਸੀ | ਬਚਪਨ ਵਿਚ ਹੀ ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਕਾਰਨ ਛੇਵੀਂ ਕਲਾਸ ਵਿਚ ਹੀ ਪੜਾਈ ਛੱਡਣੀ ਪਈ | ਪਰਿਵਾਰ ਦੀਆ ਜਿੰਮੇਦਾਰੀਆਂ ਨਿਭਾਉਂਦੇ ਹੋਏ ਪੱਟੀ ਸ਼ਹਿਰ ਵਿਚ ਹੀ ਸੇਵਾ ਸਿੰਘ ਦੀ ਹੱਟੀ ( ਬੂਟਾਂ ਵਾਲੀ ਦੁਕਾਨ ) ਤੇ ਨੌਕਰੀ ਕਰਨੀ  ਸ਼ੁਰੂ ਕੀਤੀ ਅਤੇ ਅੱਜ ਵੀ ਕਿੱਤੇ ਵਜੋਂ ਪੱਟੀ ਸ਼ਹਿਰ ਦੇ ਨਜਦੀਕ ਸਭਰਾ ਪਿੰਡ ਵਿਚ ( ਹੈਪੀ ਸ਼ੂ ਸਟੋਰ ) ਆਪਣੀ ਦੁਕਾਨ ਚਲਾਉਂਦੇ ਹਨ | ਕਿਰਤ ਕਮਾਈ ਦੇ ਰੁਝੇਵੇਂ ਦੇ ਨਾਲ ਨਾਲ ਨਾਮ ਬਾਣੀ ਦਾ ਸਹਾਰਾ ਨਾ ਛਡਿਆ | ਸੰਨ੍ਹ 2007 ਵਿਚ ਆਪਣੇ ਸਮੇਤ ਹੋਰ ਸਾਥੀਆ ਨੂੰ ਨਾਲ ਲੈ ਕੇ ਹਰ ਵੀਰਵਾਰ ਰਾਤ ਵੇਲੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਅਤੇ ਵਾਹਿਗੁਰੂ ਸਿਮਰਨ ਸਾਧਨਾ ਦੇ ਹਫਤਾਵਾਰੀ ਸਮਾਗਮ ਸ਼ੁਰੂ ਕੀਤੇ| ਇਹਨਾਂ ਸਮਾਗਮਾਂ ਦੇ ਚਲਦਿਆਂ ਹੀ ਗੁਰੂ ਸਾਹਿਬ ਨੇ ਤਰਸ ਕਰਕੇ ਲੋੜਵੰਦਾ ਦੀ ਸੇਵਾ ਕਰਨ ਦਾ ਬਲ ਉੱਦਮ ਬਖਸ਼ਿਆ ਅਤੇ ਅੱਜ ਵੀ ਟਰੱਸਟ ਦੇ ਮੁੱਖ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਹਨ |


Post a Comment

0Comments
Post a Comment (0)