ਇਹ ਬੱਚਾ ਗੁਰਫਤਹਿ ਸਿੰਘ, ਬੱਚੇ ਦਾ ਪਿਤਾ ਦਿਹਾੜੀਦਾਰ ਹੈ, ਪਿੰਡ ਮਾੜੀ ਗੌੜ ਸਿੰਘ ਵਾਲਾ (ਭਿੱਖੀਵਿੰਡ), ਬੱਚੇ ਦਾ ਜਨਮ ਹੋਣ ਤੋਂ ਬਾਅਦ ਬੱਚੇ ਨੂੰ ਸਾਹ ਲੈਣ ਚ ਮੁਸ਼ਕਿਲ ਅਤੇ ਦਿਲ ਦੀ ਧੜਕਣ ਜ਼ਿਆਦਾ ਹੋਣ ਕਰਕੇ ਵੈਂਟੀਲੇਟਰ ਮਸ਼ੀਨ ਚ ਰੱਖਣਾ ਪਿਆ!, ਬੱਚਾ ਇਲਾਜ਼ ਅਧੀਨ ਹੈ, ਖ਼ਰਚ ਵੀ ਕਾਫੀ ਹੋ ਰਿਹਾ ਹੈ, (ਵੈਂਟੀਲੇਟਰ ਮਸ਼ੀਨ ਦਾ ਖਰਚ, ਦਵਾਈਆਂ ਦਾ ਖਰਚ, ਟੈਸਟਾਂ ਦਾ ਖਰਚ) ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ 25,000 ਦੀ ਮਦਦ ਦਿਤੀ ਗਈ
ਬੱਚਾ ਸੁਭਦੀਪ ਸਿੰਘ, ਉਮਰ 1.5 ਮਹੀਨਾ, ਟੱਟੀਆਂ ਉਲਟੀਆਂ ਅਤੇ ਸਰੀਰ ਵਿਚੋਂ ਪਾਣੀ ਦੀ ਮਾਤਰਾ ਘਟਣ ਕਰਕੇ ਚੀਮਾ ਹਸਪਤਾਲ ਪੱਟੀ ਤੋਂ ਇਲਾਜ ਕਰਵਾ ਰਹੇ ਹਨ, ਬੱਚੇ ਦਾ ਪਿਤਾ ਦਿਹਾੜੀਦਾਰ ਹੈ। ਪਰਿਵਾਰ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਕਰਕੇ ਟਰੱਸਟ ਵੱਲੋਂ ਸਮਰੱਥਾ ਅਨੁਸਾਰ ਬੱਚੇ ਦੇ ਇਲਾਜ ਹਿੱਤ 5000 ਰੁਪਏ ਦੀ ਸਹਾਇਤਾ ਦਿੱਤੀ ਗਈ।
ਬੱਚਾ ਗੁਰਸੇਵਕ ਸਿੰਘ ਅਤੇ ਬੱਚੀ ਗੁਰਲੀਨ ਕੌਰ, ਦੋਨੋ ਬੱਚੇ ਦਿਮਾਗੀ ਤੌਰ ਤੇ ਬਿਲਕੁਲ ਠੀਕ ਨਹੀਂ। ਬੱਚਿਆਂ ਦੇ ਪਿਤਾ ਗੁਰੂ ਘਰ ਦੇ ਪਾਠੀ ਸਿੰਘ ਹਨ ਕੋਈ ਤਨਖ਼ਾਹ ਨਹੀਂ ਸਿਰਫ ਗੋਲਕ ਵਿੱਚੋ ਮਹੀਨੇ ਦਾ 200-300 ਨਿਕਲ ਆਵੇ ਤੇ ਓਸੇ ਨਾਲ ਘਰ ਦਾ ਖਰਚਾ ਚਲ ਰਿਹਾ, ਆਪਾਂ ਸਾਰੇ ਹੀ ਗ੍ਰੰਥੀ ਸਿੰਘਾਂ ਤੇ ਪਾਠੀ ਸਿੰਘਾਂ ਦੀ ਹਾਲਤ ਤੋਂ ਜਾਣੂ ਹੀ ਹਾਂ, ਗੁਰਸਿੱਖ ਪਰਿਵਾਰ ਦਾ ਸਾਥ ਦਿੰਦੇ ਹੋਇਆ ਹਨ ਬੱਚਿਆਂ ਦੇ ਇਲਾਜ ਲਈ 20,000 ਦੀ ਮਦਦ ਦਿਤੀ ਗਈ।






