ਇਹ ਬੱਚਾ ਹਰਕੀਰਤ ਸਿੰਘ, ਉਮਰ 18 ਦਿਨ ਪਿੰਡ ਬੈਂਕਾਂ ਬਲੇਰ, ਬੱਚੇ ਦੇ ਦਿਲ ਵਿੱਚ ਸ਼ੇਕ, ਫੇਫੜਿਆਂ ਦੀ ਇਨਫੈਕਸ਼ਨ ਅਤੇ ਦਿਮਾਗੀ ਦੌਰੇ ਪੈਣ ਕਰਕੇ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾ ਰਹੇ , ਬੱਚੇ ਦਾ ਪਿਤਾ ਪੇਂਟ ਦਾ ਕੰਮ ਭਾਵ ਦਿਹਾੜੀਦਾਰ ਹੈ। ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਪਰਿਵਾਰ ਨੂੰ 20,000 ਰੁਪਏ ਦੀ ਮਦਦ ਦਿੱਤੀ ਗਈ! ਗੁਰੂ ਸਾਹਿਬ ਬੱਚੇ ਨੂੰ ਤੰਦਰੁਸਤੀ ਬਖਸ਼ਣ!
ਇਹ ਬੇਟੀ ਪ੍ਰਭਜੋਤ ਕੌਰ, ਪਿਛਲੇ ਇੱਕ ਸਾਲ ਤੋਂ TB ਦੀ ਨਾ-ਮੁਰਾਦ ਬੀਮਾਰੀ ਨਾਲ ਪੀੜ੍ਹਤ ਹੋਣ ਕਰਕੇ ਖੂਨ ਵੀ ਕਾਫੀ ਘੱਟ ਗਿਆ ਅਤੇ ਪੇਟ ਚ ਅਲਸਰ ਹੋਣ ਕਰਕੇ ਕਾਫੀ ਦਰਦ ਰਹਿੰਦੀ ਸੀ! ਬੇਟੀ ਦੇ ਪਿਤਾ ਜੀ ਮਜਦੂਰੀ ਕਰਕੇ ਪਰਿਵਾਰ ਚਲਾਉਂਦੇ ਹਨ! ਬੇਟੀ ਨੂੰ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਜਿਸਦਾ ਖਰਚ 34,000 ਰੁਪਏ ਟਰੱਸਟ ਵੱਲੋ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ! ਬੇਟੀ ਪਹਿਲਾਂ ਨਾਲੋਂ ਹਾਲਤ ਕਾਫੀ ਠੀਕ ਹੈ! TB ਦੀ ਦਵਾਈ 6 ਮਹੀਨੇ ਲਗਾਤਾਰ ਖਾਣੀ ਹੈ, ਉਹ ਦਵਾਈ ਸਰਕਾਰੀ ਹਸਪਤਾਲ ਤੋਂ ਮੁਫਤ ਮਿਲਦੀ ਹੈ! ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ



