ਹਰਜਿੰਦਰ ਕੌਰ, ਵਾਸੀ ਪੱਟੀ, ਮੀਂਹ ਦੌਰਾਨ ਘਰ ਦੀ ਛੱਤ ਡਿਗਣ ਕਰਕੇ ਪਰਿਵਾਰ ਮੁਖੀ ਵਿਰਸਾ ਸਿੰਘ ਨੂੰ ਗੁੱਝੀਆਂ ਸੱਟਾਂ ਅਤੇ ਹਰਜਿੰਦਰ ਕੌਰ ਨੂੰ ਸਿਰ ਦੀ ਸੱਟ ਅਤੇ ਲੱਤ ਟੁੱਟ ਗਈ, ਵਿਰਸਾ ਸਿੰਘ ਪੱਟੀ ਸ਼ਹਿਰ ਵਿਚ ਹੀ ਕਿਸੇ ਦੁਕਾਨ ਤੇ ਨੌਕਰੀ ਕਰਦਾ ਹੈ, ਬੱਚੇ ਵੀ ਪੜ੍ਹਦੇ ਹਨ। ਪਰਿਵਾਰ ਦੀ ਆਰਥਿਕ ਹਾਲਤ ਮਾੜੀ ਹੋਣ ਕਰਕੇ ਟਰੱਸਟ ਵੱਲੋ ਸੰਗਤ ਦੇ ਸਹਿਯੋਗ ਨਾਲ ਹਰਜਿੰਦਰ ਕੌਰ ਦਾ 50,000 ਰੁਪਏ ਨਾਲ ਸੰਪੂਰਨ ਇਲਾਜ ਕਰਵਾ ਕੇ ਦਿੱਤਾ ਗਿਆ।
ਗੁਰਮੀਤ ਸਿੰਘ, ਵਾਸੀ ਕਲਸੀਆਂ ਕਲਾਂ ਜਿਲਾ ਤਰਨਤਾਰਨ ਦਾ ਡੇਢ ਸਾਲ ਪਹਿਲਾ ਬਾਬਾ ਬੁੱਢਾ ਸਾਹਿਬ ਦੇ ਜੋੜ ਮੇਲੇ ਤੇ ਜਾਂਦਿਆਂ ਐਕਸੀਡੈਂਟ ਹੋਣ ਕਰਕੇ ਸੱਜੀ ਲੱਤ ਟੁੱਟ ਗਈ, ਪਰਿਵਾਰ ਚੰਗਾ ਇਲਾਜ ਕਰਵਾਉਣ ਤੋਂ ਅਸਮਰੱਥ ਸੀ ਟਰੱਸਟ ਕੋਲ ਸੁਨੇਹਾ ਲੱਗਣ ਤੇ ਘਰ ਜਾ ਕੇ ਹਾਲਾਤ ਦੇਖੇ ਤਾ ਪਰਿਵਾਰ ਸੱਚਮੁੱਚ ਹੀ ਲੋੜਵੰਦ ਸੀ ਬੱਚੇ ਵੀ ਛੋਟੇ ਸਨ, ਘਰ ਵਿਚ ਹੀ ਛੋਟੀ ਜਿਹੀ ਦੁਕਾਨ ਚਲਾਉਂਦੇ ਸਨ ਅਤੇ ਘਰਵਾਲੀ ਵੀ ਘਰ ਵਿਚ ਸਿਲਾਈ ਦਾ ਕੰਮ ਕਰਦੀ ਸੀ, ਟਰੱਸਟ ਵੱਲੋ ਹਾਲਾਤ ਦੇਖਣ ਉਪਰੰਤ ਸਾਰੇ ਇਲਾਜ ਦੀ ਜਿੰਮੇਵਾਰੀ ਲਈ ਗਈ।
ਐਕਸੀਡੈਂਟ ਤੋਂ ਪਹਿਲਾ ਦੀ ਫੋਟੋ
ਸੁਖਮਨੀ ਸਿੰਘ ਹੈ, ਉਮਰ 24 ਸਾਲ, ਪਿੰਡ ਤੇਜਾ ਸਿੰਘ ਵਾਲਾ (ਤਰਨ ਤਾਰਨ) ਇਹ ਵੀਰ AC ਸਰਵਿਸ ਕਰਨ ਦਾ ਕੰਮ ਕਰਦਾ ਸੀ, ਆਪਣੇ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਝਬਾਲ ਰੋਡ ਤੇ ਐਕਸੀਡੈਂਟ ਹੋ ਗਿਆ, ਸਰੀਰ ਦੀਆਂ ਸੱਟਾਂ ਦੇ ਨਾਲ ਸਿਰ ਦੀਆਂ ਗੰਭੀਰ ਸੱਟਾਂ ਵੀ ਲੱਗ ਗਈਆਂ! ਇਸ ਵੀਰ ਦੇ ਪਿਤਾ ਜੀ ਦਰਜ਼ੀ ਦਾ ਕੰਮ ਕਰਦੇ ਹਨ, ਕਮਾਈ ਦਾ ਕੋਈ ਬਹੁਤਾ ਸਾਧਨ ਨਹੀਂ, ਪਰਿਵਾਰ ਵੱਲੋਂ ਆਪਣੀ ਜਮਾਂ ਪੂੰਜੀ, ਰਿਸ਼ਤੇਦਾਰਾਂ ਕੋਲੋ ਫੜ-ਦੜ ਕੇ 13 ਲੱਖ ਰੁਪਏ ਦੇ ਕਰੀਬ ਇਲਾਜ਼ ਤੇ ਲਾ ਚੁੱਕੇ ਸਨ, ਹੁਣ ਪਰਿਵਾਰ ਕੋਲ ਏਨੀ ਸਮਰੱਥਾ ਨਹੀਂ ਕਿ ਆਪਣੇ ਬੱਚੇ ਦਾ ਨਿਰੰਤਰ ਇਲਾਜ਼ ਕਰਵਾ ਸਕਣ, ਪਿਛਲੇ 3 ਮਹੀਨੇ ਤੋਂ ਕੌਮਾਂ ਵਿਚ ਹੀ ਹੈ ਹਸਪਤਾਲ ਤੋਂ ਛੁੱਟੀ ਲੈ ਕੇ ਘਰ ਵਿੱਚ ਹੀ ਮਿੰਨੀ ਵੈਂਟੀਲੇਟਰ ਤੇ ਲਗਾਇਆ ਹੋਇਆ ਹੈ ਅਤੇ ਹਸਪਤਾਲ ਵੱਲੋ ਇਕ ਨਰਸ ਦੀ ਦੇਖ ਰੇਖ ਕਰਨ ਦੀ ਡਿਊਟੀ ਲੱਗੀ ਹੋਈ ਹੈ ਜਿਸਦਾ ਮਹੀਨਾ ਦਾ ਖਰਚਾ ਪਰਿਵਾਰ ਦੇ ਰਿਹਾ ਹੈ। ਟਰੱਸਟ ਵੱਲੋ ਹਾਲਾਤ ਦੇਖਣ ਉਪਰੰਤ 57,000 ਰੁਪਏ ਦੀ ਮਦਦ ਦਿਤੀ ਗਈ। ਧੰਨਵਾਦ ਸਾਰੇ ਸਹਿਯੋਗੀਆਂ ਦਾ
ਇਹ ਵੀਰ ਗੁਰਸਾਹਿਬ ਸਿੰਘ, ਵਾਸੀ ਪਿੰਡ ਭੁੱਚਰ ਖੁਰਦ ਜ਼ਿਲ੍ਹਾ ਤਰਨ-ਤਾਰਨ, ਇਹ ਪਰਿਵਾਰ ਹੈ ਤਾਂ ਜਿੰਮੀਦਾਰ ਪਰ ਪੈਲੀ ਸਿਰਫ ਅੱਧਾ ਕਿੱਲਾ! ਬਚੇ ਵੀ ਛੋਟੇ ਇਕ ਤਿੰਨ ਸਾਲ ਦਾ ਇਕ 2 ਮਹੀਨੇ ਦਾ, ਖੁਦ ਦਿਹਾੜੀਦਾਰ ਹੈ। ਬਿਜਲੀ ਦਾ ਕਰੰਟ ਲੱਗਣ ਕਰਕੇ ਸਰੀਰ ਦਾ ਕਾਫੀ ਹਿੱਸਾ ਸੜ੍ਹ ਗਿਆ ਹੈ! ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਟਰੱਸਟ ਵੱਲੋਂ ਚਲਦੇ ਇਲਾਜ ਦੌਰਾਨ ਸੰਗਤ ਦੇ ਸਹਿਯੋਗ ਨਾਲ 10,000 ਰੁਪਏ ਦੀ ਮਦਦ ਦਿੱਤੀ ਗਈ ਹੈ!
ਇਹ ਬੱਚਾ ਸੁਖਮਣ ਸਿੰਘ, ਵਾਸੀ ਪਿੰਡ ਕਿੜੀਆਂ (ਹਰੀਕੇ) ਕੁਝ ਮਹੀਨੇ ਪਹਿਲਾਂ ਤੂੜੀ ਵਾਲੀ ਟਰਾਲੀ ਤੋਂ ਡਿੱਗਣ ਕਰਕੇ ਦੋਨੋਂ ਲੱਤਾਂ ਟੁੱਟ ਗਈਆਂ ਸਨ! ਹੁਣ ਦੁਬਾਰਾ ਅਪ੍ਰੇਸ਼ਨ ਹੋਣਾ ਹੈ ਅਤੇ ਪਲੇਟਾਂ ਪੈਣੀਆਂ ਹਨ! ਦਿਹਾੜੀਦਾਰ ਪਰਿਵਾਰ ਹੈ, ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 10,000 ਰੁਪਏ ਦੀ ਮਦਦ ਦਿੱਤੀ ਗਈ!
ਦੁਖੀ ਤੋ ਦੁਖੀ ਲੋਕ ਬੈਠੇ ਨੇ ਇੱਥੇ, ਕੋਈ ਗਰੀਬੀ ਕਰਕੇ, ਕੋਈ ਬੀਮਾਰੀ ਕਰਕੇ, ਕਈ ਬਜ਼ੁਰਗਾਂ ਦੀ ਉਹਨਾਂ ਦੇ ਬੱਚੇ ਸਾਂਭ-ਸੰਭਾਲ ਨਹੀਂ ਕਰਦੇ! ਇਹ ਮਾਤਾ ਜੀ ਵੀ ਬੜੇ ਪ੍ਰੇਸ਼ਾਨ ਨੇ, ਸੱਜੀ ਲੱਤ ਪਹਿਲਾਂ ਟੁੱਟਣ ਕਰਕੇ ਰਾਡ ਪਈ ਹੋਈ ਹੈ ਉਸ ਵਿੱਚ ਵੀ ਰੇਸ਼ਾ ਪੈ ਗਿਆ, ਖੱਬੀ ਲੱਤ ਕੁਝ ਮਹੀਨੇ ਪਹਿਲਾਂ ਟੁੱਟਣ ਕਰਕੇ ਚੱਲਣ-ਫਿਰਨ ਤੋਂ ਅਸਮਰੱਥ ਹੋ ਗਏ ਨੇ, ਮੰਜ਼ੇ ਤੇ ਹੀ ਆਪਣੀ ਕਿਰਿਆ ਕਰਦੇ ਹਨ! ਇਲਾਜ਼ ਕਰਵਾਉਣ ਵਾਸਤੇ ਹਸਪਤਾਲ ਵੀ ਨਹੀਂ ਜਾ ਸਕਦੇ, ਨਾਲ ਸਾਂਭ-ਸੰਭਾਲ ਕਰਨ ਵਾਲਾ ਕੋਈ ਨਹੀਂ
ਨਿੰਦਰ ਸਿੰਘ, ਵਾਸੀ ਪਿੰਡ ਗਿੱਲ ਪੰਨ, ਨੇੜੇ ਖਾਲੜਾ ਬਾਰਡਰ ਏਰੀਆ, ਕੰਮ ਤੋਂ ਘਰ ਆਉਂਦਿਆਂ ਰਾਤ ਐਕਸੀਡੈਂਟ ਹੋ ਗਿਆ ਅਤੇ ਲੱਤ ਟੁੱਟ ਗਈ। ਡਾਕਟਰ ਨੇ ਪਲੇਟਾਂ ਪਾਉਣ ਲਈ ਕਿਹਾ ਪਰ ਪਰਿਵਾਰ ਕੋਲ ਸਮਰੱਥਾ ਨਾ ਹੋਣ ਕਰਕੇ ਘਰ ਲੈ ਆਏ। 56 ਸਾਲ ਦੀ ਉਮਰ ਚ ਵੀ ਦਿਹਾੜੀ ਕਰਦੇ ਸਨ। ਟਰੱਸਟ ਵੱਲੋ ਸੰਗਤ ਦੇ ਸਹਿਯੋਗ ਨਾਲ ਨਿੰਦਰ ਸਿੰਘ ਦੇ ਇਲਾਜ ਲਈ 15,000 ਰੁਪਏ ਦੀ ਮਦਦ ਦਿੱਤੀ ਗਈ।

.jpeg)






.jpeg)




