ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਪਿੰਡ ਨੌਸ਼ਹਿਰਾ ਪਨੂੰਆਂ ਵਿਖੇ ਬੇਹੱਦ ਲੋੜਵੰਦ ਪਰਿਵਾਰ ਬਾਪੂ ਗੁਰਦਿਆਲ ਸਿੰਘ ਦੇ ਮਕਾਨ ਦੀ ਨੀਂਹ ਰੱਖੀ ਗਈ ਸੀ! ਬਜ਼ੁਰਗਾਂ ਦੇ ਘਰਵਾਲੀ ਦੀ ਮੌਤ ਹੋ ਚੁੱਕੀ ਹੈ , 2 ਮੁੰਡੇ ਹਨ ਇਕ ਬਚਪਨ ਤੋਂ ਨੇਤਰਹੀਣ ਤੇ ਇਕ 12 ਸਾਲ ਦੇ ਕਰੀਬ ਜੋ ਕਾਰ ਵਾਸ਼ ਤੇ ਕੰਮ ਕਰਕੇ ਪਰਿਵਾਰ ਚਲਾ ਰਿਹਾ ਹੈ | ਇਸ ਪਰਿਵਾਰ ਨੂੰ (ਇੱਕ ਕਮਰਾ, ਬਰਾਂਡਾ, ਰਸੋਈ, ਬਾਥਰੂਮ ਅਤੇ ਮੇਨ ਗੇਟ) ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 25 ਅਪ੍ਰੈਲ 2024 ਨੂੰ ਲੈਂਟਰ ਪਾਇਆ ਗਿਆ ਹੈ! ਸਹਿਯੋਗ ਕਰਨ ਵਾਲੀ ਸੰਗਤ ਦਾ ਧੰਨਵਾਦ

























