ਬੇਟੀ ਅਦਿੱਤੀ ਵਾਸੀ ਪੱਟੀ ਦੇ ਛੋਟੇ ਹੁੰਦਿਆਂ ਹੀ ਪਿਤਾ ਦੀ ਮੌਤ ਹੋਈ ਤੇ ਮਾਂ ਵੀ ਛੱਡ ਕੇ ਚਲੀ ਗਈ ਸੀ। ਬੇਟੀ ਦੇ ਦਾਦੀ ਜੀ ਅਤੇ ਭੂਆ ਵੱਲੋਂ ਹੀ ਪਾਲਣ ਕੀਤਾ ਜਾ ਰਿਹਾ। ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਰਕੇ ਟਰੱਸਟ ਵੱਲੋਂ ਇਸ ਸਾਲ ਅੰਦਰ ਵੀ ਬੇਟੀ ਦੀ ਚੌਥੀ ਕਲਾਸ ਦੀ ਪੜ੍ਹਾਈ ਦਾ ਖ਼ਰਚ (ਕਿਤਾਬਾਂ+ਕਾਪੀਆਂ+ਫੀਸਾਂ) ਕੀਤਾ ਗਿਆ।
ਬੇਟੀ ਸਿਮਰਨਪ੍ਰੀਤ ਕੌਰ ਵਾਸੀ ਪੱਟੀ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੀ ਵਿਦਿਆਰਥਣ ਹੈ। ਇਸ ਸਾਲ ਪਹਿਲੀ ਕਲਾਸ ਵਿਚ ਦਾਖ਼ਲਾ ਲਿਆ ਹੈ। ਬੇਟੀ ਦੇ ਮਾਤਾ-ਪਿਤਾ ਦੋਨੋਂ ਹੈਂਡੀਕੈਪ ਨੇ! ਪਿਤਾ ਦੀ ਕੁਝ ਸਮਾਂ ਪਹਿਲਾਂ ਛਾਤੀ ਦੇ ਕੈਂਸਰ ਦੀ ਬਿਮਾਰੀ ਦੌਰਾਨ ਮੌਤ ਹੋ ਗਈ ਸੀ! ਮਾਂ ਵੀ ਹੈਂਡੀਕੈਪ ਹੋਣ ਕਰਕੇ ਕੋਈ ਕੰਮ ਕਾਰ ਨਹੀਂ ਕਰ ਸਕਦੇ! ਪਰਿਵਾਰ ਦਾ ਕੋਈ ਵੀ ਕਮਾਈ ਦਾ ਸਾਧਨ ਨਹੀਂ। ਪਰਿਵਾਰ ਵੱਲੋਂ ਬੱਚੀ ਦੀਆਂ ਕਿਤਾਬਾਂ ਲੈਣ ਵਾਸਤੇ ਟਰੱਸਟ ਕੋਲ ਬੇਨਤੀ ਕੀਤੀ ਗਈ ਸੀ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਟਰੱਸਟ ਵੱਲੋਂ ਬੱਚੀ ਨੂੰ ਕਿਤਾਬਾਂ ਲੈ ਕੇ ਦਿੱਤੀਆਂ ਗਈਆਂ!
ਬੇਟੀ ਅਨਮੋਲਪ੍ਰੀਤ ਕੌਰ ਅਤੇ ਬੇਟਾ ਗੁਰਤਾਜ ਸਿੰਘ ਪਿੰਡ ਉਬੋਕੇ ਤੋਂ । ਬੱਚਿਆਂ ਦੇ ਪਿਤਾ ਜੀ ਪਾਠੀ ਸਿੰਘ ਨੇ ਬੱਚਿਆਂ ਦੇ ਚੰਗੇ ਭਵਿੱਖ ਦੀ ਆਸ ਵਿਚ ਪ੍ਰਾਈਵੇਟ ਸਕੂਲ ਵਿਚ ਪੜਾਈ ਕਰਵਾਉਣਾ ਚਾਹੁੰਦੇ ਹਨ। ਪਰ ਪਾਠੀ ਸਿੰਘਾਂ ਦੀ ਹਾਲਤ ਤੋਂ ਬਿਹਤਰ ਜਾਣੂ ਹਾਂ ਟਰੱਸਟ ਵੱਲੋ ਦੋਨਾਂ ਬੱਚਿਆ ਦੀ ਪੜਾਈ ਦਾ ਖਰਚ 39,000 ਰੁਪਏ ਦਿੱਤਾ ਗਿਆ। ਸਹਿਯੋਗ ਕਰਨ ਵਾਲੀ ਸੰਗਤ ਦਾ ਧੰਨਵਾਦ।
ਸਾਹਿਲਪ੍ਰੀਤ ਸਿੰਘ ਵਾਸੀ ਪਿੰਡ ਦਿਆਲਪੁਰ ਤੋਂ, ਬੱਚੇ ਦੇ ਪਿਤਾ ਦੀ ਮੌਤ ਹੋਈ, ਘਰ ਵਿਚ ਕੋਈ ਕਮਾਈ ਦਾ ਸਾਧਨ ਨਾ ਹੋਣ ਕਰਕੇ ਬੱਚੇ ਦੀ ਸਕੂਲ ਫੀਸ ਲਈ ਮਦਦ ਦੀ ਗੁਹਾਰ ਲਗਾਈ ਗਈ। ਟਰੱਸਟ ਵੱਲੋਂ ਵੈਰੀ ਫਾਈ ਕਰਕੇ ਬੱਚੇ ਦੀ ਸੱਤਵੀ ਕਲਾਸ ਦਾ ਖ਼ਰਚਾ 15,000 ਰੁਪਏ ਦਿੱਤਾ ਗਿਆ। ਸਹਿਯੋਗ ਕਰਨ ਵਾਲੀ ਸੰਗਤ ਦਾ ਧੰਨਵਾਦ।
ਸਿਮਰਨਜੀਤ ਕੌਰ, ਵਾਸੀ ਕੈਰੋਂ, ਬੱਚੀ ਦੇ ਪਿਤਾ ਦੀ ਮੌਤ ਹੋਈ। ਬੱਚੀ ਕੁਦਰਤ ਦੇ ਹੁਕਮ ਵਿਚ ਹੈਂਡੀਕੈਪ ਵੀ ਹੈ। ਬੱਚੀ ਬਾਰਵੀਂ ਦੀ ਪੜਾਈ ਕਰਕੇ ਅੱਗੇ ਦੀ ਪੜਾਈ ਜਾਰੀ ਰੱਖਣਾ ਚਾਹੁੰਦੀ ਸੀ ਪਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਟਰੱਸਟ ਪਾਸ ਮਦਦ ਲਈ ਬੇਨਤੀ ਕੀਤੀ ਗਈ। ਟਰੱਸਟ ਵੱਲੋਂ ਵੈਰੀ ਫਾਈ ਕਰਕੇ ਬੱਚੀ ਦੀ B.A ਦੀ ਪੜਾਈ ਵਿਚ 10,000 ਦੀ ਮਦਦ ਕੀਤੀ ਗਈ।
ਮਨਿੰਦਰ ਸਿੰਘ, ਵਾਸੀ ਸਭਰਾ ਤੋਂ, ਬੱਚੇ ਦੇ ਪਿਤਾ ਦੀ ਮੌਤ ਹੋਈ। ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਟਰੱਸਟ ਵੱਲੋਂ ਬੱਚੇ ਦੀ ਕਲਾਸ ਦੀ ਪੜਾਈ ਦਾ ਖਰਚਾ 12,000 ਰੁਪਏ ਦਿੱਤਾ ਗਿਆ।
ਸਹਿਯੋਗ ਕਰਨ ਵਾਲੀ ਸੰਗਤ ਦਾ ਧੰਨਵਾਦ
ਮਨਪ੍ਰੀਤ ਕੌਰ, ਵਾਸੀ ਪੱਟੀ ਬੱਚੀ ਦੇ ਪਿਤਾ ਦੀ ਮੌਤ ਹੋਈ, ਮਾਂ 200 ਰੁਪਏ ਕਚਹਿਰੀ ਚ ਦਿਹਾੜੀ ਕਰਕੇ ਪਰਿਵਾਰ ਚਲਾ ਰਹੀ ਘਰ ਵੀ ਕਿਰਾਏ ਤੇ।ਟਰੱਸਟ ਵੱਲੋਂ ਬੱਚੀ ਦੀ ਦਸਵੀਂ ਕਲਾਸ ਦੀ ਪੜ੍ਹਾਈ ਵਿਚ 5000 ਦੀ ਮਦਦ ਦਿਤੀ ਗਈ।ਸਹਿਯੋਗ ਕਰਨ ਵਾਲੀ ਸੰਗਤ ਦਾ ਧੰਨਵਾਦ

.jpeg)








