ਅਪ੍ਰੈਲ 2024

Baba Deep Singh Charitable Trust Patti
0


 ਬੱਚਾ ਗੁਰਫ਼ਤਿਹ ਸਿੰਘ, ਉਮਰ 3.5 ਸਾਲ, ਵਾਸੀ ਕਰਨੋਲੀਆ ਭਿੱਖੀਵਿੰਡ, ਇਨਫੈਕਸ਼ਨ ਹੋਣ ਕਰਕੇ ਚੀਮਾ ਹਸਪਤਾਲ ਪੱਟੀ ਤੋਂ ਇਲਾਜ ਕਰਵਾ ਰਹੇ ਸਨ ਪਰ ਇਨਫੈਕਸ਼ਨ ਬਹੁਤ ਜ਼ਿਆਦਾ ਵਧਣ ਕਰਕੇ "ਮਿਗਲਾਨੀ ਹਸਪਤਾਲ ਅੰਮ੍ਰਿਤਸਰ ਵਿਖੇ ਰੈਫਰ ਕਰ ਦਿੱਤਾ ਗਿਆ। ਬੱਚੇ ਦਾ ਪਿਤਾ ਤੰਦੂਰ ਦਾ (ਹਲਵਾਈ) ਅਤੇ ਪੇਂਟ ਦਾ ਕੰਮ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਚਲਾ ਰਿਹਾ ਹੈ। ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 5000 ਦੀ ਮਦਦ ਕੀਤੀ ਗਈ।






ਬੱਚਾ ਬੂਟਾ ਸਿੰਘ, ਉਮਰ 3 ਸਾਲ, ਵਾਸੀ ਕਿਰਤੋਵਾਲ ਖੇਡਦਿਆਂ-ਖੇਡਦਿਆਂ ਘਰ ਦੇ ਬਾਹਰ ਹੀ ਗੱਡੀ ਥੱਲੇ ਆਉਣ ਕਰਕੇ ਪਿਛਲੇ ਕਾਫੀ ਸਮੇਂ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪਤਾਲ (ਵੱਲਾ) ਵਿਖੇ ਜ਼ੇਰੇ ਇਲਾਜ ਹੈ। ਬੱਚੇ ਦਾ ਪਿਤਾ ਭੱਠੇ ਤੇ ਮਜਦੂਰੀ ਕਰਦਾ ਹੈ। ਟਰੱਸਟ ਵੱਲੋਂ ਬੱਚੇ ਦੇ ਇਲਾਜ ਹਿੱਤ ਬੱਚੇ ਦੇ ਦਾਦਾ ਜੀ ਨੂੰ ਸੰਗਤ ਦੇ ਸਹਿਯੋਗ ਨਾਲ 5000 ਦੀ ਮਦਦ ਦਿੱਤੀ ਗਈ। ਗੁਰੂ ਸਾਹਿਬ ਬੱਚੇ ਨੂੰ ਸੰਪੂਰਨ ਤੰਦਰੁਸਤੀ ਬਖਸ਼ਣ







ਇਹ ਬੱਚੀ ਸੁਖਮਨਪ੍ਰੀਤ ਕੌਰ, ਉਮਰ 7 ਸਾਲ, ਪਿਤਾ ਦਾ ਸਾਇਆ ਸਿਰ ਤੇ ਨਹੀਂ, ਬਹੁਤ ਲੋੜਵੰਦ ਪਰਿਵਾਰ ਹੈ!
ਬੱਚੀ ਨੂੰ ਛਾਤੀ ਦੀ TB ਹੋਣ ਕਰਕੇ ਹਸਪਤਾਲ ਚ ਜ਼ੇਰੇ ਇਲਾਜ਼ ਹੈ, ਪਰਿਵਾਰ ਦੀ ਆਰਥਿਕ ਸਥਿਤੀ ਬਹੁਤ ਮਾੜੀ ਹੈ ਅਤੇ ਇਲਾਜ਼ ਤੇ ਖ਼ਰਚ ਵੀ ਜ਼ਿਆਦਾ ਹੈ! TB ਦਾ ਅਸਰ ਦਿਮਾਗ ਤੇ ਵੀ ਪਿਆ ਹੈ ਜਿਸ ਕਾਰਨ ਬੱਚੀ ਦੀ ਸੱਜੀ ਲੱਤ ਅਤੇ ਸੱਜੀ ਬਾਂਹ ਕੰਮ ਨਹੀਂ ਕਰ ਰਹੀ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਟਰੱਸਟ ਵੱਲੋਂ 15000 ਰੁਪਏ ਦੀ ਮਦਦ ਦਿੱਤੀ ਗਈ।



Post a Comment

0Comments
Post a Comment (0)