ਹਰਜੀਤ ਕੌਰ ਵਾਸੀ ਪਿੰਡ ਜੋੜ ਸਿੰਘ ਵਾਲਾ ਤੋਂ ਬੱਚੇ ਦਾਨੀ ਚ ਰਸੌਲੀ ਦਾ ਆਪ੍ਰੇਸ਼ਨ ਕਰਵਾਉਣ ਲਈ ਟਰੱਸਟ ਕੋਲ ਪਹੁੰਚ ਕੀਤੀ। ਘਰਵਾਲਾ ਪਾਠੀ ਸਿੰਘ ਹੈ ਕੁਛ ਸਮਾਂ ਪਹਿਲਾਂ ਓਹਨਾ ਦਾ ਐਕਸੀਡੈਂਟ ਹੋਣ ਓਦੋ ਵੀ ਸੰਗਤ ਦੇ ਸਹਿਯੋਗ ਨਾਲ ਮਦਦ ਕੀਤੀ ਸੀ ਬੱਚੇ ਛੋਟੇ ਹਨ ਕਮਾਈ ਦਾ ਕੋਈ ਹੋਰ ਸਾਧਨ ਨਹੀ। ਟਰੱਸਟ ਵੱਲੋ ਸੰਗਤ ਦੇ ਸਹਿਯੋਗ ਨਾਲ 25000 ਰੁਪਏ ਦੀ ਮਦਦ ਦਿਤੀ ਗਈ।
ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ
ਗੁਰਪ੍ਰੀਤ ਸਿੰਘ ਵਾਸੀ ਅਹਿਮਦਪੁਰ, 18 ਮਾਰਚ ਨੂੰ ਐਕਸੀਡੈਂਟ ਦੌਰਾਨ ਸਿਰ ਦੀ ਸੱਟ ਲੱਗਣ ਕਰਕੇ ਸ੍ਰੀ ਗੁਰੂ ਰਾਮਦਾਸ ਹਸਪਤਾਲ (ਵੱਲਾ) ਜ਼ੇਰੇ ਇਲਾਜ ਹੈ। ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਕਰਦਾ ਸੀ ਦੋ ਛੋਟੀਆਂ ਕੁੜੀਆਂ ਹੀ ਹਨ ਇਕ 3 ਸਾਲ ਦੀ 2 ਸਾਲ ਦੀ। ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਕਰਕੇ ਗੁਰਪ੍ਰੀਤ ਸਿੰਘ ਦੇ ਭਰਾ ਨੂੰ ਉਸਦੇ ਇਲਾਜ ਲਈ ਟਰੱਸਟ ਵੱਲੋਂ 5000 ਰੁਪਏ ਦੀ ਮਦਦ ਦਿੱਤੀ ਗਈ। ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ
ਹਰਪਾਲ ਸਿੰਘ, ਵਾਸੀ ਪਿੰਡ ਜੋਧ ਸਿੰਘ ਵਾਲਾ,
ਬੀਮਾਰੀ ਦੇ ਚੱਲਦਿਆਂ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ,
ਟਰੱਸਟ ਵੱਲੋਂ ਸਮਰੱਥਾ ਅਨੁਸਾਰ 5000 ਰੁਪਏ ਦੀ ਮਦਦ ਦਿੱਤੀ ਗਈ। ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ
ਚਰਨਜੀਤ ਸਿੰਘ, ਵਾਸੀ ਧਾਰੀਵਾਲ ਮੋਟਰਸਾਈਕਲ ਤੇ ਕਬਾੜ ਦਾ ਕੰਮ ਕਰਦਾ ਸੀ। ਪਰਿਵਾਰ ਦੀਆਂ ਦੋ ਛੋਟੀਆਂ ਕੁੜੀਆਂ ਹੀ ਹਨ। ਦੁਬਲੀ ਰੋਡ ਐਕਸੀਡੈਂਟ ਹੋਣ ਕਰਕੇ ਸੱਜੀ ਲੱਤ ਦੋ ਥਾਵਾਂ ਤੋਂ ਟੁੱਟ ਗਈ। ਇਸ ਵਖ਼ਤ ਸ਼੍ਰੀ ਗੁਰੂ ਰਾਮਦਾਸ ਜੀ ਚੈਰੀਟੇਬਲ ਹਸਪਤਾਲ (ਵੱਲਾ) ਜ਼ੇਰੇ ਇਲਾਜ ਹੈ। ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਮਰੀਜ਼ ਦੀ ਪਤਨੀ ਨੂੰ 5000 ਦੀ ਮਦਦ ਦਿੱਤੀ ਗਈ। ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ
ਇਹ ਵੀਰ ਪਲਵਿੰਦਰ ਸਿੰਘ ਵਾਸੀ ਪੱਟੀ, ਕਿਰਤ ਵਜੋਂ ਡਰਾਇਵਰੀ ਕਰਦਾ ਸੀ, ਪੈਰਾਲਾਈਜ਼ ਦਾ ਅਟੈਕ ਆਉਣ ਕਰਕੇ ਮੰਜ਼ੇ ਤੇ ਪੈ ਗਿਆ, ਬੱਚੇ ਛੋਟੇ ਨੇ, ਮਹਿੰਗਾ ਇਲਾਜ਼ ਨਾ ਕਰਵਾ ਪਾਉਣ ਕਰਕੇ ਦੇਸੀ ਇਲਾਜ਼ ਕਰਵਾ ਰਹੇ ਨੇ! ਕਮਾਈ ਦਾ ਕੋਈ ਸਾਧਨ ਨਹੀਂ........ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਸੇਵਾ ਦਿੱਤੀ ਗਈ!, ਮਾਲਕ ਤੰਦਰੁਸਤੀ ਬਖਸ਼ੇ!
ਸੁਖਜਿੰਦਰ ਸਿੰਘ ਵਾਸੀ ਸਭਰਾ ਲੀਵਰ ਖ਼ਰਾਬ ਹੋਣ ਕਰਕੇ ਅਤੇ ਪੇਟ ਚ ਪਾਣੀ ਭਰਨ ਕਰਕੇ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ ਇਲਾਜ ਕਰਵਾ ਰਹੇ ਹਨ। ਦੋ ਬੱਚੇ ਛੋਟੇ ਹਨ ਦਿਹਾੜੀਦਾਰ ਪਰਿਵਾਰ ਹੈ, ਆਰਥਿਕ ਹਾਲਤ ਮਾੜੀ ਹੋਣ ਕਰਕੇ ਟਰੱਸਟ ਵੱਲੋ ਸਮਰੱਥਾ ਅਨੁਸਾਰ 5000 ਰੁਪਏ ਦੀ ਮਦਦ ਦਿਤੀ ਗਈ। ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ
ਹਰਜਿੰਦਰ ਸਿੰਘ ਵਾਸੀ ਪੱਟੀ ਬਿਮਾਰ ਰਹਿਣ ਕਰਕੇ ਡਾਕਟਰਾਂ ਵੱਲੋਂ ਸਿਰ ਦੀ ਐਮ ਆਰ ਆਈ ਕਰਵਾਉਣ ਨੂੰ ਕਿਹਾ ਗਿਆ। ਵੀਰ ਦੇ ਦੋ ਛੋਟੇ ਬੱਚੇ ਹਨ ਪਰਿਵਾਰ ਦਾ ਪਾਲਣਹਾਰਾ ਆਪ ਖੁਦ ਹੀ ਹੈ। ਵੀਰ ਆਰਥਿਕ ਪੱਖੋਂ ਕਮਜ਼ੋਰ (ਦਿਹਾੜੀਦਾਰ) ਹੋਣ ਕਰਕੇ ਟਰੱਸਟ ਵੱਲੋਂ ਐਮ ਆਰ ਆਈ ਕਰਵਾਉਣ ਲਈ 5000 ਦੀ ਮਦਦ ਦਿੱਤੀ ਗਈ।







