ਮਾਰਚ 2024

Baba Deep Singh Charitable Trust Patti
0

 




ਬੱਚਾ ਜੈ ਦੇਵ ਸਿੰਘ, ਉਮਰ 9 ਸਾਲ, ਘਰ ਵਿਚ ਖੇਡਦਿਆਂ ਖੇਡਦਿਆਂ ਡਿਗਣ ਕਰਕੇ ਖੱਬੀ ਬਾਂਹ ਟੁੱਟ ਗਈ! ਬੱਚੇ ਦਾ ਪਿਤਾ ਪਿੰਡਾਂ ਵਿਚ ਜਾ ਸਾਈਕਲ ਤੇ ਸਬਜ਼ੀ ਵੇਚਣ ਦਾ ਕੰਮ ਕਰਦਾ ਹੈ  ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਦੇਸੀ ਇਲਾਜ ਕਰਵਾ ਲਿਆ ਤੇ ਹੱਡੀ ਦਾ ਜੋੜ ਗ਼ਲਤ ਜੁੜ ਗਿਆ ਪਰਿਵਾਰ ਵੱਲੋਂ ਟਰੱਸਟ ਕੋਲ ਪਹੁੰਚ ਕੀਤੀ ਗਈ ਟਰੱਸਟ ਵੱਲੋ ਸੰਗਤ ਦੇ ਸਹਿਯੋਗ ਨਾਲ ਬੱਚੇ ਦਾ ਵਰਮਾ ਹਸਪਤਾਲ ਅੰਮ੍ਰਿਤਸਰ ਤੋਂ 26,000 ਰੁਪਏ ਦਾ ਸਾਰਾ ਇਲਾਜ ਕਰਵਾਇਆ ਗਿਆ 










ਬੱਚਾ ਨਕਸ਼ ਸ਼ਰਮਾ ਉਮਰ 2 ਸਾਲ ਵਾਸੀ ਪਿੰਡ ਖਾਲੜਾ, ਆਪਣੇ ਘਰ ਦੀ ਛੱਤ ਤੋਂ ਡਿੱਗਣ ਕਰਕੇ ਸਿਰ ਦੀ ਗੰਭੀਰ ਸੱਟ ਲੱਗ ਗਈ! 22 ਫਰਵਰੀ ਤੋ ਹਸਪਤਾਲ ਚ ਜ਼ੇਰੇ ਇਲਾਜ਼ ਹੈ! 3 ਅਪ੍ਰੇਸ਼ਨ ਹੋ ਚੁੱਕੇ ਹਨ! ਖਰਚ ਲੋੜ ਤੋਂ ਜ਼ਿਆਦਾ ਹੋਣ ਕਰਕੇ ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋ ਗਈ, ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ 15000 ਦੀ ਸੇਵਾ ਦਿੱਤੀ ਗਈ! ਸਹਿਯੋਗ ਕਰਨ ਵਾਲੀ ਸੰਗਤ ਦਾ ਧੰਨਵਾਦ ਹੈ








ਬੱਚਾ ਅੰਮ੍ਰਿਤਪਾਲ ਸਿੰਘ, ਉਮਰ 11 ਸਾਲ
ਬੱਚੇ ਦਾ ਪਿਤਾ ਦਿਹਾੜੀਦਾਰ ਹੈ, ਬੱਚਾ ਬਚਪਨ ਤੋਂ ਹੀ ਦਿਮਾਗੀ ਬੀਮਾਰ ਹੋਣ ਕਰਕੇ ਆਮ ਬੱਚਿਆਂ ਵਾਂਗ ਨੌਰਮਲ ਨਹੀਂ! ਇਹ ਬੱਚਾ ਸੌਂਦਾ ਬਹੁਤ ਘੱਟ ਹੈ, ਰੋਟੀ ਨਹੀਂ ਖਾਂਦਾ, ਜ਼ਿਆਦਾਤਰ ਬਰੈਡ ਹੀ ਖਾਂਦਾ ਹੈ! ਹਰ ਵੇਲੇ ਚੀਕਾਂ ਮਾਰਨੀਆਂ, ਖੜ੍ਹੇ-ਖੜ੍ਹੇ ਨੇ ਡਿੱਗ ਪੈਣਾ! ਡਾਕਟਰ ਮੁਤਾਬਿਕ ਕੁਝ ਦਿਨ ਹਸਪਤਾਲ ਚ ਇਲਾਜ਼ ਚੱਲੇਗਾ ਅਤੇ ਲਾਈਫ-ਟਾਈਮ ਦਵਾਈ ਚੱਲੇਗੀ, ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਪਹਿਲਾਂ ਇਸ ਬੱਚੇ ਦੀ MRI ਸਕੈਨਿੰਗ ਕਰਵਾਈ ਗਈ ਉਸ ਤੋਂ ਬਾਅਦ 6 ਦਿਨ ਹਸਪਤਾਲ ਚ ਇਲਾਜ਼ ਚੱਲਿਆ ਜਿਸ ਦਾ ਖਰਚ 20000 ਰੁਪਏ ਟਰੱਸਟ ਵੱਲੋਂ ਕੀਤਾ ਗਿਆ! ਅਗਾਂਹ ਇਸ ਦੀ ਦਵਾਈ ਨਿਰੰਤਰ ਚੱਲੇਗੀ! ਅਰਦਾਸ ਕਰਨਾ ਕਿ ਗੁਰੂ ਸਾਹਿਬ ਇਸ ਬੱਚੇ ਨੂੰ ਸੰਪੂਰਨ ਤੰਦਰੁਸਤੀ ਬਖਸ਼ਣ!ਸਹਿਯੋਗ ਕਰਨ ਵਾਲੀ ਸੰਗਤ ਦਾ ਵੀ ਧੰਨਵਾਦ ਹੈ!







ਬੱਚਾ ਗੁਰਜੀਤ ਸਿੰਘ ਉਮਰ ਇੱਕ ਮਹੀਨਾ, ਜਿਸ ਦਿਨ ਜਨਮ ਹੋਇਆ ਉਸ ਦਿਨ ਤੋਂ ਹੀ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ, ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਸਮਰੱਥਾ ਅਨੁਸਾਰ 12000 ਰੁਪਏ ਦੀ ਮਦਦ ਦਿੱਤੀ ਗਈ! ਗੁਰੂ ਸਾਹਿਬ ਬੱਚੇ ਨੂੰ ਸੰਪੂਰਨ ਤੰਦਰੁਸਤੀ ਬਖਸ਼ਣ!








ਬੱਚਾ ਜਗਬੀਰ ਸਿੰਘ ਉਮਰ 11 ਦਿਨ ਗੁਰਦਿਆਂ ਦੀ ਪ੍ਰੋਬਲਮ ਅਤੇ ਇਨਫੈਕਸ਼ਨ ਹੋਣ ਕਰਕੇ ਪੱਟੀ ਦੇ ਪ੍ਰਾਈਵੇਟ ਹਸਪਤਾਲ ਚ ਦਾਖ਼ਲ ਹੈ। ਬੱਚੇ ਦਾ ਪਿਤਾ ਮਜਦੂਰੀ ਕਰਕੇ ਪਰਿਵਾਰ ਚਲਾ ਰਿਹਾ ਹੈ, ਪਰਿਵਾਰ ਲੋੜਵੰਦ ਹੋਣ ਕਰਕੇ ਬੱਚੇ ਦੇ ਦਾਦੀ ਜੀ ਨੂੰ ਬੱਚੇ ਦੇ ਇਲਾਜ ਹਿੱਤ
ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ 8000 ਦੀ ਮਦਦ ਕੀਤੀ ਗਈ।




Post a Comment

0Comments
Post a Comment (0)