ਬੇਟੀ ਮਨਦੀਪ ਕੌਰ ਅਤੇ ਬੇਟਾ ਅਰਵਿੰਦਰ ਸਿੰਘ ਵਾਸੀ ਸਭਰਾ। ਇਹਨਾਂ ਬੱਚਿਆਂ ਦੇ ਪਿਤਾ ਦੀ ਇਕ ਐਕਸੀਡੈਂਟ ਦੌਰਾਨ ਮੌਤ ਹੋ ਗਈ। ਮਾਂ ਵੱਲੋ ਸਿਲਾਈ ਦਾ ਕੰਮ ਕਰਕੇ ਪਰਿਵਾਰ ਦਾ ਪਾਲਣ ਕੀਤਾ ਰਿਹਾ। ਬੇਟਾ ਇਸ ਸਾਲ ਸੱਤਵੀ ਕਲਾਸ ਚ ਸ਼ਹੀਦ ਸ਼ਾਮ ਸਿੰਘ ਅਟਾਰੀ ਪਬਲਿਕ ਸਕੂਲ ਅਤੇ ਬੇਟੀ ਗਿਆਰਵੀ ਕਲਾਸ ਵਿਚ ਸਤਲੁਜ ਪਬਲਿਕ ਸਕੂਲ ਪੱਟੀ ਵਿਖੇ ਪੜਾਈ ਕਰ ਰਹੀ ਹੈ। ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਰਕੇ ਬੇਟੇ ਦੀ ਪੂਰੇ ਸਾਲ ਦੀ ਪੜਾਈ ਦਾ ਖਰਚ 13,000 ਰੁਪਏ ਅਤੇ ਬੇਟੀ ਦੀ ਪੜਾਈ ਦਾ ਖ਼ਰਚ 36,000 ਰੁਪਏ ਟਰੱਸਟ ਵੱਲੋ ਸੰਗਤ ਦੇ ਸਹਿਯੋਗ ਨਾਲ ਦਿੱਤੇ ਗਏ। ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ।
ਬੇਟੀ ਅਨੰਨਿਆਂ ਅਤੇ ਬੇਟੀ ਗੁਰਨੂਰ ਕੌਰ ਵਾਸੀ ਪੱਟੀ। ਪਰਿਵਾਰ ਦੀਆ ਦੋ ਧੀਆਂ ਹੀ ਹਨ ਪੁੱਤਰ ਕੋਈ ਨਹੀਂ , ਪਿਤਾ ਦੀ ਅੱਖਾਂ ਦੀ ਨਜ਼ਰ ਕਮਜ਼ੋਰ ਹੋਣ ਕਰਕੇ ਕੋਈ ਕੰਮ ਕਾਜ ਨਹੀਂ ਕਰ ਪਾਉਂਦੇ , ਮਾਂ ਕਿਸੇ ਲੈਬੋਰਟਰੀ ਤੇ ਕੰਮ ਕਰਕੇ 4000 ਰੁਪਏ ਮਹੀਨਾ ਲੈ ਕੇ ਪਰਿਵਾਰ ਚਲਾ ਰਹੀ ਹੈ। ਟਰੱਸਟ ਨੂੰ ਪਰਿਵਾਰ ਵੱਲੋਂ ਸੁਨੇਹਾ ਲਗਾਇਆ ਕਿ ਬੱਚਿਆਂ ਦੀ ਪੜਾਈ ਵਿਚ ਮਦਦ ਕੀਤੀ ਜਾਵੇ। ਟਰੱਸਟ ਵੱਲੋ ਗੁਰੂ ਸਾਹਿਬ ਦੀ ਨਦਰ ਅਤੇ ਸੰਗਤ ਦੇ ਸਹਿਯੋਗ ਨਾਲ ਦੋਨਾਂ ਬੱਚਿਆਂ ਦੀ ਪੜਾਈ ਅੱਠਵੀ ਕਲਾਸ ਅਤੇ ਚੌਥੀ ਕਲਾਸ ਦੀ ਪੜਾਈ ਦਾ ਖ਼ਰਚ 39,000 ਰੁਪਏ ਕੀਤਾ ਗਿਆ। ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ।
ਬੇਟੀ ਆਈਸਪ੍ਰੀਤ ਕੌਰ, ਵਾਸੀ ਪਿੰਡ ਜਾਮਾਰਾਏ ਤੋਂ। ਬੇਟੀ ਦੇ ਪਿਤਾ ਦੀ ਮੌਤ ਹੋਈ, ਮਾਂ ਗੋਇੰਦਵਾਲ ਫੈਕਟਰੀ ਚ ਕੰਮ ਕਰਕੇ ਪਰਿਵਾਰ ਚਲਾ ਰਹੀ ਹੈ। ਬੇਟੀ ਗਿਆਰਵੀ ਕਲਾਸ ਵਿਚ ਬਾਬਾ ਦੀਪ ਸਿੰਘ ਜੀ ਪਬਲਿਕ ਸਕੂਲ, ਡੇਹਰਾ ਸਾਹਿਬ ਵਿਖੇ ਪੜਦੀ ਹੈ। ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਰਕੇ ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਬੇਟੀ ਦੀ ਪੂਰੇ ਸਾਲ ਦੀ ਪੜਾਈ ਦਾ ਖ਼ਰਚ 30,500 ਰੁਪਏ ਦਿੱਤਾ ਗਿਆ। ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ।
ਬੇਟੀ ਸੰਦੀਪ ਕੌਰ, ਵਾਸੀ ਪਿੰਡ ਜਾਮਾਰਾਏ ਤੋਂ। ਬੇਟੀ ਦੇ ਪਿਤਾ ਦੀ ਮੌਤ ਹੋਈ, ਮਾਂ ਗੋਇੰਦਵਾਲ ਫੈਕਟਰੀ ਚ ਕੰਮ ਕਰਕੇ ਪਰਿਵਾਰ ਚਲਾ ਰਹੀ ਹੈ। ਬੇਟੀ ਮਾਝਾ ਕਾਲਜ ਤਰਨਤਾਰਨ ਤੋਂ ਬੀ.ਏ ਦੀ ਪੜਾਈ ਕਰ ਰਹੀ ਹੈ। ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਰਕੇ ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਬੇਟੀ ਦੀ ਤੀਸਰੇ ਸਮੈਸਟਰ ਦੀ ਪੜਾਈ ਦਾ ਖ਼ਰਚ 25,000 ਰੁਪਏ ਦਿੱਤਾ ਗਿਆ। ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ।
ਬੱਚਾ ਲਵਪ੍ਰੀਤ ਸਿੰਘ, ਉਮਰ 6 ਸਾਲ , ਪਿੰਡ ਲੋਹੁਕਾ ਤੋਂ U.K.G ਕਲਾਸ ਦਾ ਵਿਦਿਆਰਥੀ ਹੈ। ਬੱਚੇ ਦੇ ਪਿਤਾ ਜੀ ਟੀ ਬੀ ਦੇ ਮਰੀਜ਼ ਹੋਣ ਕਰਕੇ ਕੋਈ ਕੰਮ ਕਾਜ ਨਹੀਂ ਕਰ ਪਾਉਂਦੇ, ਇਕ ਛੋਟਾ ਭਰਾ ਹੋਣ ਕਰਕੇ ਮਾਂ ਵੀ ਕਿਤੇ ਕੰਮ ਲਈ ਬਾਹਰ ਨਹੀਂ ਜਾ ਸਕਦੀ। ਦਾਦੀ ਵੱਲੋਂ ਹੀ ਦਿਹਾੜੀ ਕਰਕੇ ਪਰਿਵਾਰਿਕ ਨਿਰਬਾਹ ਚਲਾਇਆ ਜਾ ਰਿਹਾ ਹੈ। ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਬੱਚੇ ਦੀ ਸਕੂਲ ਸਿੱਖਿਆ ਲਈ ਮਦਦ ਮੰਗੀ ਗਈ। ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 5000 ਰੁਪਏ ਦੀ ਮਦਦ ਦਿੱਤੀ ਗਈ।
.jpeg)


.jpeg)





