ਗੁਰਸਿੱਖ ਵੀਰ ਪੁਨੀਤਪਾਲ ਸਿੰਘ ਲੋੜਵੰਦ ਪਰਿਵਾਰ ਨਾਲ ਸਬੰਧਤ, 2 ਸਾਲ ਵਿੱਚ 3 ਮੌਤਾਂ ਹੋ ਗਈਆਂ, ਪਹਿਲਾਂ ਪਿਤਾ ਜੀ ਫਿਰ ਦਾਦਾ ਜੀ ਫਿਰ ਦਾਦੀ ਜੀ ਵੀ ਅਕਾਲ ਚਲਾਣਾ ਕਰ ਗਏ, ਵੀਰ ਦੇ ਮਾਤਾ ਜੀ ਸਰੀਰਕ ਤੌਰ ਤੇ ਤੰਦਰੁਸਤੀ ਨਹੀਂ, ਘਰ ਚ ਕਮਾਉਣ ਵਾਲੇ ਪਿਤਾ ਜੀ ਸੀ ਜਿੰਨਾ ਦੀ ਕਮਾਈ ਨਾਲ ਪਰਿਵਾਰਿਕ ਨਿਰਬਾਹ ਅਤੇ ਇਸ ਵੀਰ ਦੀ ਕਾਲਜ ਫੀਸ ਦਿੰਦੇ ਸੀ, ਇਹ ਵੀਰ ਸਿੱਖੀ ਸਰੂਪ ਹੋਣ ਦੇ ਨਾਲ-ਨਾਲ ਬੱਚਿਆਂ ਨੂੰ ਗੁਰਮਤਿ ਦੀਆਂ ਕਲਾਸਾਂ ਵੀ ਲਵਾਉਂਦਾ ਹੈ! ਸਿਵਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ, ਆਰਥਿਕ ਤੰਗੀ ਦੇ ਚੱਲਦਿਆਂ ਆਖ਼ਰੀ ਸਮੈਸਟਰ ਦੀ ਫੀਸ ਨਹੀਂ ਸੀ ਦਿੱਤੀ ਜਾ ਰਹੀ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ 52,000 ਰੁਪਏ ਬਕਾਇਆ ਫੀਸ ਦਿੱਤੀ ਗਈ!
ਧੰਨਵਾਦ ਗੁਰੂ ਸਾਹਿਬ ਜੀ ਦਾ ਅਤੇ ਸਹਿਯੋਗ ਕਰਨ ਵਾਲੀ ਸੰਗਤ ਦਾ!
