ਮਰੀਜ਼ ਸੁਖਰਾਜ ਸਿੰਘ ਵਾਸੀ ਪਿੰਡ ਖਾਲੜਾ, ਤਿੰਨ ਮਹੀਨੇ ਪਹਿਲਾਂ ਵਿਆਹ ਹੋਇਆ ਸੀ, ਪੈਲਸ ਚ ਵੇਟਰ ਦਾ ਕੰਮ ਕਰਕੇ ਪਰਿਵਾਰ ਚਲਾਉਂਦਾ ਸੀ, 19 ਜਨਵਰੀ 2024 ਨੂੰ ਕੰਮ ਤੋਂ ਵਾਪਸ ਆ ਰਿਹਾ ਸੀ ਕਿ ਐਕਸੀਡੈਂਟ ਹੋ ਗਿਆ ਤੇ ਲੱਤ ਟੁੱਟ ਗਈ! ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ, ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਇਲਾਜ਼ ਕਰਵਾਉਣ ਚ ਕਾਫੀ ਮੁਸ਼ਕਲ ਆ ਰਹੀ ਸੀ,
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਟਰੱਸਟ ਵੱਲੋਂ ਸਮਰੱਥਾ ਅਨੁਸਾਰ 15000 ਰੁਪਏ ਦੀ ਮਦਦ ਦਿੱਤੀ ਗਈ! ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ
ਗੁਰਵਿੰਦਰ ਸਿੰਘ ਵਾਸੀ ਪਿੰਡ ਨੌਸ਼ਹਿਰਾ ਪਨੂੰਆਂ (ਤਰਨ-ਤਾਰਨ) ਲੋੜ ਤੋਂ ਜ਼ਿਆਦਾ ਇੰਨਫੈਕਸ਼ਨ ਅਤੇ ਅਪੈਂਡਿਕਸ ਦੀ ਦਰਦ ਤੋਂ ਪੀੜਤ ਕਾਫੀ ਸਮੇਂ ਤੋਂ ਬੀਮਾਰ ਪਿਆ ਹੋਇਆ ਸੀ, ਆਰਥਿਕ ਸਥਿਤੀ ਮਾੜੀ ਹੋਣ ਕਰਕੇ ਅਪ੍ਰੇਸ਼ਨ ਨਹੀਂ ਸੀ ਕਰਵਾ ਪਾ ਰਿਹਾ, ਟੈਸਟਾਂ ਦਾ, ਅਲਟਰਾਸਾਊਂਡ ਅਤੇ ਅਪ੍ਰੇਸ਼ਨ ਦਾ ਖਰਚ 37000 ਰੁਪਏ ਸੀ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਵੀਰ ਦਾ ਅਪ੍ਰੇਸ਼ਨ ਕਰਵਾਇਆ ਗਿਆ!
ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ
ਇਹ ਭੈਣ ਜੀ ਰਾਣੀ ਕੌਰ, ਸਾਡੇ ਪੱਟੀ ਸ਼ਹਿਰ ਦੇ ਲਾਗਲੇ ਪਿੰਡ ਦੇ ਵਸਨੀਕ ਹਨ, ਦੁੱਖ ਸੁੱਖ ਅਕਾਲ ਪੁਰਖ ਦੇ ਹੁਕਮ ਚ ਹੀ ਹਨ, ਫੂਡ ਪਾਈਪ ਦੀ ਕੈਂਸਰ ਨਾਲ ਪੀੜਤ ਹਨ| ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਕੈਂਸਰ ਪੀੜ੍ਹਤ ਮਰੀਜ਼ ਦੀ ਕੀਤੀ ਗਈ 15000 ਰੁਪਏ ਦੀ ਮਦਦ ਕੀਤੀ ਗਈ!
ਮਨਜੀਤ ਕੌਰ ਵਾਸੀ ਪੱਟੀ, ਬੱਚੇਦਾਨੀ ਦੀ ਰਸੌਲੀ ਤੋਂ ਪੀੜ੍ਹਤ ਤਰਨ-ਤਾਰਨ ਦੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ! ਪਰਿਵਾਰ ਲੋੜਵੰਦ ਹੈ, ਕਾਫੀ ਵੱਡਾ ਅਪ੍ਰੇਸ਼ਨ ਸੀ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਟਰੱਸਟ ਵੱਲੋਂ ਸਮਰੱਥਾ ਅਨੁਸਾਰ 10000 ਦੀ ਮਦਦ ਦਿੱਤੀ ਗਈ, ਗੁਰੂ ਸਾਹਿਬ ਤੰਦਰੁਸਤੀ ਬਖਸ਼ਣ! ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ
ਮਲਕੀਤ ਕੌਰ ਵਾਸੀ ਪਿੰਡ ਸਭਰਾ (ਤਰਨ-ਤਾਰਨ) ਖੂਨ ਦੀ ਇੰਨਫੈਕਸ਼ਨ ਹੋਣ ਕਰਕੇ ਜੇ਼ਰੇ ਇਲਾਜ਼ ਹਨ!
ਮਲਕੀਤ ਕੌਰ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਅਤੇ ਇੱਕ ਜਵਾਨ ਪੁੱਤ ਦੀ ਵੀ ਮੌਤ ਹੋ ਚੁੱਕੀ ਹੈ! ਕਮਾਈ ਦਾ ਕੋਈ ਬਹੁਤਾ ਸਾਧਨ ਨਹੀਂ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 5000 ਰੁਪਏ ਦੀ ਸੇਵਾ ਦਿੱਤੀ ਗਈ!
ਬਰਸਟ ਕੈਂਸਰ ਮਰੀਜ਼ ਰਮਨ ਪਿੰਡ ਡਿਆਲ ਭੱਟੀ ਤੋਂ ਛਾਤੀ ਦੀ ਕੈਂਸਰ ਜਿਆਦਾ ਵਧਣ ਕਰਕੇ ਛਾਤੀ ਹੀ ਕੱਟਣੀ ਪਈ ਪਰਿਵਾਰ ਲੋੜਵੰਦ ਹੋਣ ਕਰਕੇ 10000 ਰੁਪਏ ਦੀ ਮਦਦ ਕੀਤੀ ਗਈ,
ਸਹਿਯੋਗ ਕਰਨ ਵਾਲੀ ਸੰਗਤ ਦਾ ਵੀ ਰੋਂਂਮ-ਰੋਂਮ ਰਾਹੀਂ ਧੰਨਵਾਦ ਹੈ, ਜਿੰਨਾਂ ਦੇ ਸਹਿਯੋਗ ਨਾਲ ਇਹ ਮਨੁੱਖਤਾ ਦੇ ਭਲੇ ਦੀਆਂ ਸੇਵਾਵਾਂ ਚੱਲ ਰਹੀਆਂ ਹਨ!
ਜਸਵੰਤ ਕੌਰ, ਵਾਸੀ ਪੱਟੀ, ਸਿਰ ਦੀ ਪੁਰਾਣੀ ਸੱਟ ਹੋਣ ਕਰਕੇ ਇਨਫੈਕਸ਼ਨ ਨਾਲ ਸਿਰ ਪੋਲਾ ਪੈ ਗਿਆ। ਤਰਨਤਾਰਨ ਸਿਵਲ ਹਸਪਤਾਲ ਤੋਂ ਦਵਾਈ ਲੈ ਰਹੇ ਹਨ। 1 ਮੁੰਡਾ ਦਿਮਾਗੀ ਅੱਪਸੈਟ, 1 ਮੁੰਡਾ ਮਾੜੀ ਸੰਗਤ ਚ ਅਤੇ 1 ਮੁੰਡਾ ਹੈਂਡੀਕੈਪ ਦਿਹਾੜੀਦਾਰ ਹੈ। ਇਹ ਬਜ਼ੁਰਗ ਖੁਦ ਵੀ ਸਾਈਕਲ ਰੇਹੜੀ ਚਲਾ ਕੇ ਪਰਿਵਾਰ ਚਲਾ ਰਹੇ ਹਨ। ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਰਕੇ ਜਸਵੰਤ ਕੌਰ ਜੀ ਦੇ ਇਲਾਜ ਲਈ ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ 5000 ਦੀ ਸੇਵਾ ਦਿੱਤੀ ਗਈ।
ਗੁਰਵਿੰਦਰ ਸਿੰਘ, ਵਾਸੀ ਪਿੰਡ ਸ਼ਹੀਦ ਤੋਂ 31 ਜਨਵਰੀ ਦੀ ਸਵੇਰ ਵੇਲੇ ਮੋਟਰਸਾਈਕਲ ਤੇ ਜਾਂਦਿਆਂ ਬੋਪਾਰਾਏ ਪਿੰਡ ਦੇ ਨਜ਼ਦੀਕ ਭਿਆਨਕ ਐਕਸੀਡੈਂਟ ਹੋ ਗਿਆ। ਲੱਤ ਦੋ ਥਾਵਾਂ ਤੋਂ ਟੁੱਟਣ ਕਰਕੇ ਸੰਧੂ ਹਸਪਤਾਲ ਪੱਟੀ ਦਾਖਿਲ ਕਰਵਾਇਆ ਗਿਆ ਤੇ ਪਲੇਟਾਂ ਪਾਈਆਂ ਗਈਆਂ। ਪਰਿਵਾਰ ਵਿੱਚ 2 ਕੁੜੀਆਂ ਤੇ 1 ਮੁੰਡਾ ਹੈ ਆਪ ਪੇਂਟ ਦਾ ਕੰਮ ਕਰਕੇ ਪਰਿਵਾਰ ਚਲਾਉਂਦਾ ਸੀ। ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਗੁਰਵਿੰਦਰ ਸਿੰਘ ਦੇ ਇਲਾਜ਼ ਹਿੱਤ 5000 ਦੀ ਮਦਦ ਦਿੱਤੀ ਗਈ!
ਸਿਮਰਨਜੀਤ ਸਿੰਘ ਉਮਰ 18 ਸਾਲ ਵਾਸੀ ਪਿੰਡ ਹਰੀਕੇ, ਕਿਸੇ ਨਾਲ ਦਿਹਾੜੀ ਕਰਨ ਜਾਂਦਾ ਸੀ, ਐਕਸੀਡੈਂਟ ਹੋ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਹਨਾਂ ਨਾਲ ਦਿਹਾੜੀ ਜਾਂਦਾ ਸੀ ਉਹਨਾਂ ਨੇ ਵੀ ਕਾਫੀ ਸਹਿਯੋਗ ਕੀਤਾ ਹੈ, ਦੋ ਅਪ੍ਰੇਸ਼ਨ ਹੋ ਗਏ ਹਨ! ਹੁਣ ਤੀਸਰਾ ਅਪ੍ਰੇਸ਼ਨ ਹੋਣਾ ਹੈ,
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 20000 ਰੁਪਏ ਦੀ ਮਦਦ ਦਿੱਤੀ ਗਈ!
ਗੁਰਸਾਹਿਬ ਸਿੰਘ ਉਮਰ 33 ਸਾਲ, ਪਿੰਡ ਖੇਮਕਰਨ (ਬਾਰਡਰ ਬੈਲਟ) ਖੇਮਕਰਨ ਤੋਂ ਰੋਜ਼ਾਨਾ ਕੁਝ ਵੀਰ ਗੋਹਲਵੜ (ਅੰਮ੍ਰਿਤਸਰ ਦੇ ਕੋਲ) ਵਿਖੇ ਲੇਬਰ ਦਾ ਕੰਮ ਕਰਨ ਜਾਂਦੇ ਸੀ, 30 ਜਨਵਰੀ ਨੂੰ ਕੰਮ ਤੋਂ ਵਾਪਸੀ ਵੇਲੇ ਧੁੰਦ ਜ਼ਿਆਦਾ ਹੋਣ ਕਰਕੇ ਐਕਸੀਡੈਂਟ ਹੋ ਗਿਆ, ਜਿਸ ਵਿੱਚ ਇਸ ਵੀਰ ਦੀ ਖੱਬੀ ਬਾਂਹ ਦੀਆਂ ਦੋਨੋਂ ਹੱਡੀਆਂ ਟੁੱਟ ਗਈਆਂ! ਚੰਗਾ ਇਲਾਜ਼ ਨਾ ਕਰਵਾਉਣ ਕਰਕੇ ਦੇਸੀ ਇਲਾਜ਼ ਕਰਵਾਇਆ ਪਰ ਬਾਂਹ ਠੀਕ ਨਹੀਂ ਹੋਈ! ਹੁਣ ਹਸਪਤਾਲ ਚ ਜ਼ੇਰੇ ਇਲਾਜ਼ ਹੈ, ਅਪ੍ਰੇਸ਼ਨ ਹੋਣਾ ਹੈ, ਤੀਹ ਹਜ਼ਾਰ ਰੁਪਏ ਚ ਆਪਣਾ ਮੋਟਰਸਾਈਕਲ ਵੇਚ ਕੇ ਇਲਾਜ਼ ਲਈ ਹਸਪਤਾਲ ਚ ਦਾਖਲ ਹੋਇਆਂ ਹੈ!
ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 10000 ਰੁਪਏ ਦੀ ਮਦਦ ਦਿੱਤੀ ਗਈ!
ਬਹੁਤ ਹੀ ਲੋੜਵੰਦ ਪਰਿਵਾਰ ਦਾ ਜੀਅ ਪਰਮਜੀਤ ਸਿੰਘ ਵਾਸੀ ਪੱਟੀ, ਗੁਰੂ ਨਾਨਕ ਦੇਵ ਜੀ ਹਸਪਤਾਲ ਅੰਮ੍ਰਿਤਸਰ ਵਿਖੇ ਜ਼ੇਰੇ ਇਲਾਜ਼ ਹੈ, ਮਰੀਜ਼ ਦੇ ਮਾਤਾ ਪਿਤਾ ਦੀ ਮੌਤ ਹੋ ਚੁੱਕੀ ਹੈ, ਕਮਾਉਣ ਵਾਲਾ ਵੀਰ ਆਪ ਹੀ ਸੀ, ਰਿਸ਼ਤੇਦਾਰ ਹੀਂ ਉਸ ਦੀ ਸਾਂਭ ਸੰਭਾਲ ਕਰ ਰਹੇ ਹਨ! ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ 10,000 ਰੁਪਏ ਦੀ ਮਦਦ ਕੀਤੀ ਗਈ! ਗੁਰੂ ਸਾਹਿਬ ਤੰਦਰੁਸਤੀ ਬਖਸ਼ਣ
ਗੁਰਭੇਜ ਸਿੰਘ ਵਾਸੀ ਪਨਗੋਟਾ ਦਿਹਾੜੀ ਕਰਦਿਆਂ ਸੱਜੇ ਮੋਡੇ ਦੇ ਲਗਾਮੈਂਟ ਟੁੱਟ ਗਏ, ਮੋਹਾਲੀ ਦੇ ਪ੍ਰਾਈਵੇਟ ਹਸਪਤਾਲ ਤੋਂ ਇਲਾਜ ਕਰਵਾ ਰਿਹਾ, ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਟਰੱਸਟ ਵੱਲੋਂ 5000 ਰੁਪਏ ਦੀ ਮਦਦ ਦਿਤੀ ਗਈ |















