ਮਾਤਾ ਪ੍ਰੀਤਮ ਕੌਰ ਪਿੰਡ ਉਬੋਕੇ ਤੋਂ ਖੱਬੀ ਲੱਤ ਟੁੱਟਣ ਕਰਕੇ ਪਿਛਲੇ ਕੁਝ ਸਮੇਂ ਤੋਂ ਮੰਜੇ ਤੇ ਹੀ ਪਏ ਹਨ। ਇਕ ਮੁੰਡਾ ਘਰੋਂ ਵੱਖਰਾ ਚਾਰ ਕੁੜੀਆਂ ਵਿਆਹੀਆਂ। ਆਰਥਿਕ ਸਥਿਤੀ ਮਾੜੀ ਹੋਣ ਕਰਕੇ ਪਿੰਡ ਪੂਹਲੇ ਤੋਂ ਦੇਸੀ ਇਲਾਜ ਕਰਵਾ ਰਹੇ ਹਨ। ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ 3000 ਰੁਪਏ ਦੀ ਮਦਦ ਦਿੱਤੀ ਗਈ।
ਜਸਪਾਲ ਸਿੰਘ ਵਾਸੀ ਪਿੰਡ ਜਲਾਲਾਬਾਦ (ਤਰਨ-ਤਾਰਨ) ਕਿਡਨੀਆਂ ਦੀ ਬੀਮਾਰੀ ਨਾਲ ਪੀੜ੍ਹਤ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ,ਪਰਿਵਾਰ ਲੋੜਵੰਦ ਹੈ, ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 10000 ਦੀ ਮਦਦ ਦਿੱਤੀ ਗਈ! ਕੁਦਰਤ ਤੰਦਰੁਸਤੀ ਬਖਸ਼ੇ
ਬੱਚੀ ਦੇ ਪਿਤਾ ਦੀ ਦੋ ਸਾਲ ਪਹਿਲਾਂ ਕਿਡਨੀਆਂ ਦੀ ਬੀਮਾਰੀ ਦੇ ਚੱਲਦਿਆਂ ਮੌਤ ਹੋ ਗਈ ਸੀ! ਕਮਾਈ ਦਾ ਕੋਈ ਬਹੁਤਾ ਸਾਧਨ ਨਹੀਂ, ਇਲਾਜ਼ ਦਾ ਜੋ ਵੀ ਖਰਚ ਬਣਦਾ ਸੀ ਸਾਰਾ ਖਰਚ 20,000 ਰੁਪਏ ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਕੀਤਾ ਗਿਆ! ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ
ਸੁਰਿੰਦਰ ਕੁਮਾਰ ਵਾਸੀ ਪੱਟੀ,
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਇਸ ਵੀਰ ਦੇ ਅੱਖਾਂ ਦੇ ਅਪ੍ਰੇਸ਼ਨ ਵਾਸਤੇ 12000 ਰੁਪਏ ਦੀ ਸੇਵਾ ਦਿੱਤੀ ਗਈ!



