ਬੁੱਧਵਾਰ ਦੀ ਦਰਮਿਆਨੀ ਰਾਤ ਨੂੰ ਪਿੰਡ ਖਾਲੜਾ ਦੇ ਵਸਨੀਕ ਹੀਰਾ ਸਿੰਘ ਦੇ ਦੋਵਾਂ ਬੱਚਿਆਂ ਨੂੰ ਜ਼ਹਿਰੀਲੇ ਸੱਪ ਨੇ ਡਸ ਲਿਆਂ ਸੀ, ਵੱਡੇ ਬੇਟੇ ਦੀ ਹਾਲਤ ਸਥਿਰ ਹੈ ਪਰ ਛੋਟਾ ਬੇਟਾ ਉਸ ਦਿਨ ਦਾ ਹੀ ਵੈਂਟੀਲੇਟਰ ਤੇ ਹੈ, ਪਰਿਵਾਰ ਬਹੁਤ ਮਹਾਤੜ ਹੈ, ਪਰ ਇਸ ਦੁੱਖ ਦੀ ਘੜੀ ਚ ਹਰ ਕੋਈ ਇਸ ਪਰਿਵਾਰ ਨੂੰ ਸਮਰੱਥਾ ਅਨੁਸਾਰ ਸਹਿਯੋਗ ਕਰ ਰਿਹਾ ਹੈ, ਵੀਰਵਾਰ ਨੂੰ ਗੁਰੂ ਨਾਨਕ ਦੇਵ ਜੀ ਲੋਕ-ਭਲਾਈ ਟਰੱਸਟ ਹਾਂਗਕਾਂਗ ਦੇ ਸਹਿਯੋਗ ਨਾਲ 20000 ਰੁਪਏ ਦੀ ਮਦਦ ਬੱਚਿਆਂ ਦੇ ਇਲਾਜ਼ ਹਿੱਤ ਪਰਿਵਾਰ ਤੱਕ ਪਹੁੰਚਦਾ ਕੀਤੀ ਗਈ ਸੀ, ਮਿਤੀ 12-8-23 ਨੂੰ ਅੰਮ੍ਰਿਤ ਵੇਲੇ "ਗਰੀਬ ਦਾ ਮੂੰਹ-ਗੁਰੂ ਕੀ ਗੋਲਕ" ਗਰੁੱਪ ਦੇ ਸੇਵਾਦਾਰ ਸਮਾਜਸੇਵੀ ਸੁਖਦੇਵ ਸਿੰਘ ਸੁੱਖੀ ਨੈਣੇਵਾਲੀਆਂ ਵੱਲੋਂ ਦੋਵਾਂ ਬੱਚਿਆਂ ਦੇ ਇਲਾਜ਼ ਹਿੱਤ 50000 ਰੁਪਏ ਦੀ ਸੇਵਾ ਲੈ ਕੇ ਪਹੁੰਚੇ! ਜਿਕਰਯੋਗ ਕਿ ਇਸ ਲੋੜਵੰਦ ਪਰਿਵਾਰ ਪ੍ਰਤਿ ਏਨਾ ਦਰਦ ਸੀ ਕਿ ਸੁਖਦੇਵ ਸਿੰਘ ਨੈਣੇਵਾਲੀਆਂ ਅਤੇ ਉਹਨਾਂ ਮਿੱਤਰ ਅੱਜ ਤੜਕੇ 3:15 ਵਜੇ ਆਪਣੇ ਨਗਰ ਤੋ ਚੱਲ ਕੇ ਸਵੇਰੇ 6 ਵਜੇ ਹਸਪਤਾਲ ਪਹੁੰਚੇ, ਇਹ ਬਹੁਤ ਵੱਡੀ ਸੇਵਾ ਹੈ ਕਿ ਸਮੇਂ ਦਾ ਦਸਵੰਧ ਦੇਣਾ




