ਇਹ ਭੈਣ ਸਿਮਰਜੀਤ ਕੌਰ ਵਾਸੀ ਪਿੰਡ ਚੂਸਲੇਵੜੵ (ਤਰਨ-ਤਾਰਨ) ਇਹ ਦੋਵੇ ਜੀਅ ਪਤੀ-ਪਤਨੀ ਹੈਂਡੀਕੈਂਪ ਨੇ, ਭੈਣ ਜੀ ਪਿਛਲੇ 2 ਸਾਲ ਤੋਂ ਬੱਚੇਦਾਨੀ ਚ ਰਸੌਲੀ ਨਾਲ ਪੀੜਤ ਨੇ, ਪਰਿਵਾਰ ਕੋਲ ਏਨੀ ਸਮਰੱਥਾ ਨਹੀਂ ਸੀ ਕਿ ਅਪ੍ਰੇਸ਼ਨ ਕਰਵਾ ਪਾਉਂਦੇ, ਕੁਝ ਦਿਨ ਪਹਿਲਾ ਪਰਿਵਾਰ ਟਰੱਸਟ ਪਾਸ ਮਦਦ ਲਈ ਆਏ ਸੀ ਕਿ ਅਪ੍ਰੇਸ਼ਨ ਕਰਵਾ ਦਿਉ, ਖੂਨ ਵੀ ਸਿਰਫ ਪੰਜ ਗ੍ਰਾਮ ਸੀ! ਟਰੱਸਟ ਵੱਲੋਂ ਪਰਿਵਾਰ ਦੀਆਂ ਆਰਥਿਕ ਪ੍ਰਸਥਿਤੀਆਂ ਨੂੰ ਸਮਝਦਿਆਂ ਅਤੇ ਘਰ ਚ ਕੋਈ ਕਮਾਈ ਦਾ ਸਾਧਨ ਨਾ ਹੋਣ ਕਰਕੇ ਇਲਾਜ਼ ਦੀ ਜਿੰਮੇਵਾਰੀ ਲਈ ਗਈ ਸੀ ਕਿ ਅਪ੍ਰੇਸ਼ਨ ਦਾ ਜੋ ਵੀ ਖਰਚ ਹੋਵੇਗਾ ਉਹ ਸੰਗਤ ਦੇ ਸਹਿਯੋਗ ਨਾਲ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਕੀਤਾ ਜਾਵੇਗਾ! ਅਪ੍ਰੇਸ਼ਨ ਤੋਂ ਪਹਿਲਾ ਖੂਨ ਚੜਾਉਣਾਂ ਜਰੂਰੀ ਸੀ, 3 ਵੀਰਾਂ ਵੱਲੋਂ 3 ਯੂਨਿਟ ਖੂਨ,
ਵੀਰ ਸੁਖਪਾਲ ਸਿੰਘ ਡਿਪਟੀ, ਵੀਰ ਰਣਜੀਤ ਸਿੰਘ ਅਤੇ ਵੀਰ ਜਗਪ੍ਰੀਤ ਸਿੰਘ ਵੱਲੋਂ ਇਸ ਭੈਣ ਲਈ ਖੂਨ ਦਿੱਤਾ ਗਿਆ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਅਪ੍ਰੇਸ਼ਨ ਕਰਵਾ ਦਿੱਤਾ ਗਿਆ ਹੈ,
ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ![]()
ਪਤੀ-ਪਤਨੀ ਹੈਂਡੀਕੈਂਪ ਨੇ, ਭੈਣ ਜੀ ਪਿਛਲੇ 2 ਸਾਲ ਤੋਂ ਬੱਚੇਦਾਨੀ ਚ ਰਸੌਲੀ ਨਾਲ ਪੀੜਤ ਸੀ
0



