ਇਲਾਜ਼ ਹਿੱਤ ਮਦਦ

Baba Deep Singh Charitable Trust Patti
0

 

ਬੱਚਾ ਹਰਜੋਤ ਸਿੰਘ ਉਮਰ 5 ਮਹੀਨੇ, ਵਾਸੀ ਪੰਡੋਰੀ ਗੋਲਾ (ਤਰਨ-ਤਾਰਨ) ਬੱਚੇ ਚ ਪਾਣੀ ਦੀ ਘਾਟ ਅਤੇ ਇੰਨਫੈਕਸ਼ਨ ਦੇ ਚਲਦਿਆਂ ਪਿਛਲੇ 7 ਦਿਨ ਤੋਂ ਪ੍ਰਾਈਵੇਟ ਹਸਪਤਾਲ ਚ ਜ਼ੇਰੇ-ਇਲਾਜ਼ ਹੈ! ਇਸ ਪਰਿਵਾਰ ਦਾ ਪਹਿਲਾ ਬੱਚਾ ਜੋ ਬਲੱਡ ਕੈਂਸਰ ਦੀ ਬੀਮਾਰੀ ਤੋਂ ਪੀੜੵਤ ਹੈ, ਪਿਤਾ ਦਿਹਾੜੀਦਾਰ ਹੋਣ ਕਰਕੇ ਇਲਾਜ਼ ਕਰਵਾਉਣ ਚ ਕਾਫੀ ਮੁਸ਼ਕਿਲ ਆ ਰਹੀ ਸੀ! ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 8000 ਰੁਪਏ ਦੀ ਮਦਦ ਬੱਚੇ ਦੇ ਇਲਾਜ਼ ਹਿੱਤ ਦਿੱਤੀ ਗਈ! ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ




ਨਵ ਜੰਨਮਿਆਂ ਬੱਚਾ ਜਨਮ ਤੋਂ ਹੀ ਹਸਪਤਾਲ ਚ ਵੈਂਟੀਲੇਂਟਰ ਮਸ਼ੀਨ ਤੇ ਜ਼ੇਰੇ-ਇਲਾਜ਼ ਹੈ! ਬੱਚੇ ਦਾ ਵਜ਼ਨ ਵੀ ਸਿਰਫ ਇੱਕ ਕਿੱਲੋ ਹੈ! ਪਰਿਵਾਰ ਲੋੜਵੰਦ ਹੈ, ਟਰੱਸਟ ਵੱਲੋਂ ਸਮਰੱਥਾ ਅਨੁਸਾਰ ਬੱਚੇ ਦੇ ਇਲਾਜ਼ ਹਿੱਤ 10000 ਰੁਪਏ ਦੀ ਮਦਦ ਦਿੱਤੀ ਗਈ!
ਗੁਰੂ ਸਾਹਿਬ ਬੱਚੇ ਨੂੰ ਸੰਪੂਰਨ ਤੰਦਰੁਸਤੀ ਬਖਸ਼ਣ!



ਬੱਚਾ ਜੁਗਰਾਜ ਸਿੰਘ ਉਮਰ ਡੇਢ ਮਹੀਨਾ, ਇੱਟਾਂ ਦੇ ਭੱਠੇ ਤੇ ਮਿਹਨਤ-ਮਜ਼ਦੂਰੀ ਕਰਨ ਵਾਲਾ ਪਰਿਵਾਰ ਹੈ, ਬੱਚੇ ਨੂੰ ਗੁਰਦਿਆਂ ਦੀ ਇੰਨਫੈਕਸ਼ਨ, ਪਾਣੀ ਦੀ ਕਮੀ ਅਤੇ ਦਿਮਾਗੀ ਦੌਰੇ ਪੈਣ ਕਰਕੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ-ਇਲਾਜ਼ ਹੈ! ਪਰਿਵਾਰ ਮਹਾਤੜ ਹੈ,
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 20000 ਰੁਪਏ ਦੀ ਮਦਦ ਦਿੱਤੀ ਗਈ!
ਗੁਰੂ ਸਾਹਿਬ ਬੱਚੇ ਨੂੰ ਤੰਦਰੁਸਤੀ ਬਖਸ਼ਣ.....



ਬੱਚਾ ਰੋਹਿਤ ਉਮਰ 4 ਮਹੀਨੇ ਵਾਸੀ ਪਿੰਡ ਕੋਟ-ਬੁੱਢਾ ਜਿਲਾਂ ਤਰਨ-ਤਾਰਨ! ਬੱਚੇ ਦਾ ਪਾਣੀ ਲੋੜ ਤੋ ਜ਼ਿਆਦਾ ਘੱਟ ਜਾਣ ਕਰਕੇ, ਸੈਲ ਘੱਟ ਹੋ ਜਾਣ ਕਰਕੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ-ਇਲਾਜ਼ ਹੈ! ਬੱਚੇ ਦਾ ਪਿਤਾ ਦਿਹਾੜੀਦਾਰ ਹੈ,
ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ ਬੱਚੇ ਦੇ ਇਲਾਜ਼ ਹਿੱਤ ਪਰਿਵਾਰ ਨੂੰ 15000 ਰੁਪਏ ਦੀ ਮਦਦ ਦਿੱਤੀ ਗਈ! ਕੁਦਰਤ ਬੱਚੇ ਨੂੰ ਜਲਦੀ ਸਿਹਤਯਾਬੀ ਬਖਸ਼ੇ!




ਬੱਚਾ ਜੈਦੀਪ ਸਿੰਘ ਉਮਰ 5 ਸਾਲ ਵਾਸੀ ਪਿੰਡ ਮੋਹਨਪੁਰਾ
(ਤਰਨ-ਤਾਰਨ) ਬੱਚੇ ਦੇ ਪਿਤਾ ਦੀ 3 ਸਾਲ ਪਹਿਲਾ ਹਾਰਟ-ਅਟੈਕ ਨਾਲ ਮੌਤ ਹੋ ਗਈ ਸੀ! ਬੱਚੇ ਦੀ ਮਾਤਾ ਮਜ਼ਦੂਰੀ ਕਰਕੇ ਆਪਣੀ ਜਿੰਦਗੀ ਦਾ ਪਰਿਵਾਰਿਕ ਨਿਰਬਾਹ ਚਲਾਉਦੇਂ ਨੇ, ਬੱਚੇ ਨੂੰ ਸਕਿੱਨ ਦੀ ਕਾਫੀ ਮੁਸ਼ਕਿਲ ਹੈ, ਕੰਨਾਂ ਚ ਜ਼ਖਮ, ਨੱਕ ਚ ਜ਼ਖਮ, ਗਲੇ ਦੀ ਇੰਨਫੈਕਸ਼ਨ ਹੋਣ ਕਰਕੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ-ਇਲਾਜ਼ ਹੈ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 10000 ਦੀ ਸੇਵਾ ਦਿੱਤੀ ਗਈ!



ਬੱਚੀ ਰੁਚੀਕਾ ਪੁੱਤਰੀ ਰਜੇਸ਼ ਕੁਮਾਰ ਸ਼ਰਮਾ, ਬੱਚੀ ਨੂੰ ਡੇਗੂੰ ਬੁਖਾਰ, ਸੈਂਲਾਂ ਦੀ ਘਾਟ, ਖੂਨ ਘੱਟ ਹੋਣ ਕਰਕੇ ਪਰਿਵਾਰ ਕਾਫੀ ਮੁਸ਼ਕਿਲ ਚ ਹੈ! ਕਿਰਾਏ ਦੇ ਮਕਾਨ ਚ ਰਹਿੰਦੇ, ਜਨਵਰੀ 2023 ਦਾ ਕਿਰਾਇਆਂ ਵੀ ਨਹੀਂ ਦਿੱਤਾ ਗਿਆ! ਪਰਿਵਾਰ ਵੱਲੋਂ ਬੱਚੀ ਦੇ ਇਲਾਜ਼ ਵਾਸਤੇ ਟਰੱਸਟ ਪਾਸ ਮਦਦ ਲਈ ਬੇਨਤੀ ਕੀਤੀ ਗਈ ਸੀ, ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 10000 ਰੁਪਏ ਦੀ ਮਦਦ ਦਿੱਤੀ ਗਈ!



Post a Comment

0Comments
Post a Comment (0)