ਇਹ ਪਰਿਵਾਰ ਹੈ ਪੱਟੀ ਸ਼ਹਿਰ ਦੇ ਲਾਗੇ ਪਿੰਡ ਹੈ ਇਹਨਾਂ ਦਾ, ਪੰਜ ਭੈਣਾਂ ਹੀ ਹਨ, ਭਰਾ ਕੋਈ ਨਹੀਂ ਹੈ, ਬੱਚੀਆਂ ਦੇ ਪਿਤਾ ਦੀ ਕੁਝ ਸਮਾਂ ਪਹਿਲਾ ਮੌਤ ਹੋ ਗਈ ਸੀ, ਸਾਰੀਆਂ ਭੈਣਾਂ ਪਿੰਡ ਵਿੱਚ ਹੀ ਸਰਕਾਰੀ ਸਕੂਲ ਚ ਪੜੵਦੀਆਂ ਹਨ, ਸਭ ਤੋਂ ਵੱਡੀ ਬੇਟੀ ਨੇ ਦਸਵੀ ਤੋਂ ਪੜਾਈ ਜਾਰੀ ਰੱਖਣ ਲਈ +1 ਪ੍ਰਾਈਵੇਟ ਸਕੂਲ ਚ ਦਾਖਲਾ ਲਿਆ ਹੈ, ਬੱਚੀ ਹੁਸ਼ਿਆਰ ਹੈ! ਪਰ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਮੁਸ਼ਕਿਲ ਆ ਰਹੀ ਸੀ, ਪਰਿਵਾਰ ਵੱਲੋਂ ਬੱਚੀ ਦੀ ਪੜਾਈ ਵਾਸਤੇ ਟਰੱਸਟ ਪਾਸ ਬੇਨਤੀ ਕੀਤੀ ਗਈ! ਟਰੱਸਟ ਵੱਲੋਂ ਜਾਂਚ-ਪੜਤਾਲ ਉਪਰੰਤ ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਬੱਚੀ ਦਾ ਸਾਲ 2023-2024 ਦਾ ਸਲਾਨਾ ਖਰਚ 20,000 ਰੁਪਏ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਦਿੱਤਾ ਗਿਆ!
ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ
ਸਭ ਵਡਿਆਈਆਂ ਤੇਰੀਆਂ ਮੇਰੇ ਸਤਿਗੁਰ ਜੀਓ![]()
