ਇਹ ਬਜ਼ੁਰਗ ਜੋੜਾ ਪਿੰਡ ਚੂਸਲੇਵੜੵ ਜਿਲਾਂ ਤਰਨ-ਤਾਰਨ ਦਾ ਰਹਿਣ ਵਾਲਾ ਹੈ! ਬਜ਼ੁਰਗ ਬਾਪੂ ਜੀ ਰਿਕਸ਼ਾ ਚਲਾ ਕੇ ਆਪਣਾ ਪਰਿਵਾਰਿਕ ਨਿਰਬਾਹ ਤੋਰਦੇ ਨੇ, ਜਿਸ ਕਮਰੇ ਚ ਰਹਿੰਦ ਨੇ ਉਸ ਛੱਤ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ, ਡਰ ਬਣਿਆਂ ਰਹਿੰਦਾ ਹੈ ਕਿ ਕਿਤੇ ਬਰਸਾਤ ਦੇ ਦਿਨਾਂ ਚ ਡਿੱਗ ਨਾ ਪਵੇ ਤੇ ਜਾਨੀ ਨੁਕਸਾਨ ਨਾ ਹੋ ਜਾਵੇ! ਇਸ ਪਰਿਵਾਰ ਦੇ ਕੋਈ ਬੇਟਾ ਨਹੀਂ ਹੈ, ਦੋ ਧੀਆਂ ਨੇ ਜੋ ਵਿਆਹੀਆਂ ਹੋਈਆਂ ਨੇ,
ਇਸ ਪਿੰਡ ਤੋਂ ਹੀ ਕਿਸੇ ਗੁਰਮੁੱਖ ਪਿਆਰੇ ਨੇ ਇਸ ਪਰਿਵਾਰ ਬਾਰੇ ਦੱਸਿਆਂ ਸੀ, ਗੁਰੂ ਸਾਹਿਬ ਦੀ ਓਟ ਲੈ ਕੇ ਸੰਗਤ ਦੇ ਭਰੋਸੇ ਅੱਜ ਮਿਤੀ 14-8-22 ਨੂੰ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰ ਦੇ ਕਮਰੇ ਦੀ ਨੀਂਹ ਰੱਖੀ ਗਈ ਹੈ!







