ਅੰਤਿਮ ਰਸਮਾਂ ਵਾਸਤੇ

Baba Deep Singh Charitable Trust Patti
0

 


ਸਵ: ਸਿੰਦਰ ਸਿੰਘ ਵਾਸੀ ਪਿੰਡ ਬੁੱਗਾ (ਤਰਨ-ਤਾਰਨ)
ਪਰਿਵਾਰ ਬਹੁਤ ਲੋੜਵੰਦ ਹੋਣ ਕਰਕੇ, ਸਿੰਦਰ ਸਿੰਘ ਦੀਆਂ ਅੰਤਿਮ ਰਸਮਾਂ ਦੇ ਵਾਸਤੇ 5000 ਰੁਪਏ ਦੀ ਸੇਵਾ ਦਿੱਤੀ ਗਈ! ਸਹਿਯੋਗ ਕਰਨ ਵਾਲੀ ਸੰਗਤ ਦਾ ਧੰਨਵਾਦ ਹੈ!







ਸਵ: ਮਨਜੀਤ ਸਿੰਘ, ਵਾਸੀ ਰਸੂਲਪੁਰ ਦੀਆ ਅੰਤਿਮ ਰਸਮਾਂ ਲਈ ਓਹਨਾ ਦੀ ਧੀ ਨੂੰ 5000 ਦੀ ਮਦਦ ਦਿਤੀ ਗਈ! ਸਹਿਯੋਗ ਕਰਨ ਵਾਲੀ ਸੰਗਤ ਦਾ ਧੰਨਵਾਦ ਹੈ!






ਬਾਪੂ ਲਖਬੀਰ ਸਿੰਘ, ਉਮਰ 90 ਸਾਲ ਨੂੰ ਆਪਣੀ ਘਰਵਾਲੀ ਸਵ: ਗੁਰਬਚਨ ਕੌਰ ਦੀ ਯਾਦ ਵਿੱਚ ਸਹਿਜ ਪਾਠ ਦੇ ਭੋਗ ਵਾਸਤੇ 5000 ਦੀ ਸਹਾਇਤਾ ਦਿੱਤੀ ਗਈ! ਇਸ ਪਰਿਵਾਰ ਨੂੰ ਪਹਿਲਾਂ ਵੀ ਜਦੋਂ ਮਾਤਾ ਜੀ ਜਿਉਂਦੇ ਸਨ, ਉਸ ਵਕਤ ਪਾਣੀ ਵਾਸਤੇ ਬੋਰ ਕਰਵਾ ਕੇ ਦਿੱਤਾ ਗਿਆ ਸੀ ਅਤੇ ਨਾਲ ਸੰਗਤ ਦੇ ਸਹਿਯੋਗ ਨਾਲ ਨਗਦ ਰਾਸ਼ੀ ਵੀ ਦਿੱਤੀ ਗਈ ਸੀ!







ਗੁਰੂ ਘਰ ਦੇ ਪਾਠੀ ਸਿੰਘ ਭਾਈ ਸੁਬੇਗ ਸਿੰਘ ਜੀ ਜੋ ਕੁਝ ਦਿਨ ਪਹਿਲਾ ਅਕਾਲ-ਚਲਾਣਾ ਕਰ ਗਏ ਸੀ, ਪਰਿਵਾਰ ਦੀ ਆਰਥਿਕ ਸਥਿਤੀ ਜ਼ਿਆਦਾ ਮਾੜੀ ਹੋਣ ਕਰਕੇ ਪਰਿਵਾਰ ਵੱਲੋਂ ਭਾਈ ਸੁਬੇਗ ਸਿੰਘ ਦੇ ਨਮਿੱਤ ਅੰਤਿਮ ਰਸਮਾਂ ਵਾਸਤੇ ਆਪਣੇ ਗ੍ਰਹਿ ਵਿਖੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾ ਰਹੇ ਹਨ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਭਾਈ ਸਾਹਿਬ ਦੀਆਂ ਅੰਤਿਮ ਰਸਮਾਂ ਲਈ 20000 ਰੁਪਏ ਦੀ ਸੇਵਾ ਦਿੱਤੀ ਗਈ!








ਸਵ:ਕਸ਼ਮੀਰ ਕੌਰ ਵਾਸੀ ਪੱਟੀ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ! ਪਰਿਵਾਰ ਲੋੜਵੰਦ ਹੋਣ ਕਰਕੇ ਓਹਨਾ ਦੀਆ ਅੰਤਿਮ ਰਸਮਾਂ ਲਈ ਟਰੱਸਟ ਵੱਲੋਂ 5000 ਰੁਪਏ ਦਾ ਰਾਸ਼ਨ ਲੈ ਕ ਦਿੱਤਾ ਗਿਆ
! ਸਹਿਯੋਗ ਕਰਨ ਵਾਲੀ ਸੰਗਤ ਦਾ ਧੰਨਵਾਦ ਹੈ!








ਜੋਗਿੰਦਰ ਸਿੰਘ ਵਾਸੀ ਪਿੰਡ ਜੋਤੀ ਸ਼ਾਹ, ਜੋ ਕਿੱਤੇ ਵਜੋਂ ਡਰਾਇਵਰੀ ਕਰਦਾ ਸੀ, ਹਨੂੰਮਾਨਗੜ੍ਹ ਵਿਖੇ ਗੱਡੀ ਦਾ ਐਕਸੀਡੈਂਟ ਹੋਇਆ, ਟਰੱਕ ਵੀ ਸਾਰਾ ਸੜ੍ਹ ਗਿਆ ਤੇ ਜੋਗਿੰਦਰ ਸਿੰਘ ਆਪ ਵੀ 90% ਬੁਰੀ ਤਰ੍ਹਾਂ ਝੁਲਸ ਗਿਆ, ਹਸਪਤਾਲ ਚ ਜ਼ੇਰੇ ਇਲਾਜ਼ ਦੌਰਾਨ ਜੋਗਿੰਦਰ ਸਿੰਘ ਦੀ ਮੌਤ ਹੋ ਗਈ! ਅੱਜ ਪਰਿਵਾਰ ਨੂੰ ਵੀਰ ਹਰਕਮਲ ਸਿੰਘ ਜੀ ਦੇ ਸਹਿਯੋਗ ਨਾਲ ਟਰੱਸਟ ਵੱਲੋਂ 12000 ਰੁਪਏ ਦੀ ਮਦਦ ਦਿੱਤੀ ਗਈ! ਜ਼ਿਕਰਯੋਗ ਕਿ ਪਰਿਵਾਰ ਹੈ ਤਾਂ ਜ਼ਿਮੀਂਦਾਰ ਪਰ ਪੈਲੀ ਬੰਨਾਂ ਕੋਈ ਨਹੀਂ! ਦੋ ਬੱਚੇ ਹਨ 15 ਸਾਲ ਤੇ 13 ਸਾਲ, ਪਰਿਵਾਰ ਦਾ ਇਲਾਜ ਤੇ ਹੀ ਬਹੁਤ ਖਰਚਾ ਆਉਣ ਕਰਕੇ ਅਤੇ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਅੰਤਿਮ ਰਸਮਾਂ ਲਈ 12,000 ਦੀ ਇਮਦਾਦ ਦਿਤੀ ਗਈ|







ਰਣਜੀਤ ਸਿੰਘ, ਵਾਸੀ ਦਿਲਾਵਰਪੁਰ ਦੀ ਕੁਝ ਦਿਨ ਪਹਿਲਾਂ ਬਿਮਾਰੀ ਦੇ ਚਲਦਿਆਂ ਦਿਹਾਂਤ ਹੋ ਗਿਆ ਸੀ, ਦਿਹਾੜੀਦਾਰ ਪਰਿਵਾਰ ਸੀ,ਬੱਚੇ ਛੋਟੇ ਹਨ, ਰਣਜੀਤ ਸਿੰਘ ਦੀਆਂ ਅੰਤਿਮ ਰਸਮਾਂ ਲਈ ਟਰੱਸਟ ਵੱਲੋਂ ਸਮਰੱਥਾ ਅਨੁਸਾਰ ਸੰਗਤ ਦੇ ਸਹਿਯੋਗ ਨਾਲ 5000 ਦੀ ਮਦਦ ਦਿੱਤੀ ਗਈ।








ਜਗਦੀਸ਼ ਸਿੰਘ ਵਾਸੀ ਸਭਰਾ ਦੀ ਸੰਖੇਪ ਬਿਮਾਰੀ ਪਿੱਛੋਂ ਮੌਤ ਹੋ ਗਈ। ਦਿਹਾੜੀਦਾਰ ਪਰਿਵਾਰ ਹੈ , ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਜਗਦੀਸ਼ ਸਿੰਘ ਦੀਆਂ ਅੰਤਿਮ ਰਸਮਾਂ ਲਈ ਟਰੱਸਟ ਵੱਲੋਂ ਸਮਰੱਥਾ ਅਨੁਸਾਰ ਸੰਗਤ ਦੇ ਸਹਿਯੋਗ ਨਾਲ 5000 ਦੀ ਮਦਦ ਦਿੱਤੀ ਗਈ।



Post a Comment

0Comments
Post a Comment (0)