ਸੁੱਖਵੰਤ ਸਿੰਘ ਵਾਸੀ ਪੱਟੀ ਦੇ ਇਲਾਜ਼ ਹਿੱਤ
(ਅੱਖ ਦਾ ਅਪ੍ਰੇਸ਼ਨ) ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਪਰਿਵਾਰ ਨੂੰ 10000 ਰੁਪਏ ਦੀ ਸੇਵਾ ਦਿੱਤੀ ਗਈ! ਬਹੁਤ ਲੋੜਵੰਦ ਪਰਿਵਾਰ ਸੀ........
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਦੇ ਲੜਕੇ ਦੇ ਇਲਾਜ਼ ਵਾਸਤੇ 15000 ਰੁਪਏ ਦੀ ਮਦਦ ਦਿੱਤੀ ਗਈ! ਅਰਦਾਸ ਹੈ ਗੁਰੂ ਚਰਨਾਂ ਚ ਸਤਿਗੁਰੂ ਇਸ ਵੀਰ ਨੂੰ ਤੰਦਰੁਸਤੀ ਬਖਸ਼ਣ!
ਸਹਿਯੋਗੀ ਸੰਗਤ ਦਾ ਵੀ ਧੰਨਵਾਦ ਹੈ
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਲੋੜਵੰਦ ਪਰਿਵਾਰ ਦੀ ਇਲਾਜ਼ ਵਾਸਤੇ 10000 ਰੁਪਏ ਦੀ ਮਦਦ ਕੀਤੀ ਗਈ!
ਧੰਨਵਾਦ ਹੈ ਟਰੱਸਟ ਦੀਆਂ ਸੇਵਾਵਾਂ ਲਈ ਸਹਿਯੋਗ ਕਰਨ ਵਾਲੀ ਸੰਗਤ ਦਾ!
ਰਾਜਵਿੰਦਰ ਸਿੰਘ ਜੋ ਕਿ ਪਾਠੀ ਸਿੰਘ ਦੀ ਡਿਊਟੀ ਕਰਦੇ ਹਨ। ਬਾਥਰੂਮ ਵਾਲੀ ਨਾੜੀ ਬਲੋਕ ਹੋਣ ਕਰਕੇ ਸਟੰਟ ਪਵਾਇਆ ਸੀ। ਹੁਣ ਫਿਰ ਤੋਂ ਬਾਥਰੂਮ ਵਾਲੇ ਰਸਤੇ ਰਾਹੀਂ ਖੂਨ ਵਗਦਾ ਰਹਿਣ ਕਰਕੇ ਡਾਕਟਰਾਂ ਮੁਤਾਬਕ ਉਹ ਸਟੰਟ ਕੱਢਵਾਉਣਾ ਜ਼ਰੂਰੀ ਹੈ। ਜਿਸ ਦਾ ਖਰਚ ਸਿਰਫ 3500 ਰੁਪਏ ਹੈ। ਬਾਥਰੂਮ ਰਸਤੇ ਬਲੱਡ ਆਉਣ ਕਰਕੇ ਇਹ ਵੀਰ ਕਾਫੀ ਸਮੇਂ ਤੋਂ ਪਾਠੀ ਸਿੰਘ ਦੀਆਂ ਡਿਊਟੀਆਂ ਵੀ ਨਹੀਂ ਲਗਾ ਰਿਹਾ। ਇਸ ਵੀਰ ਦੇ ਕੁੜੀਆਂ ਹੀ ਹਨ ਇਕ 4 ਸਾਲ ਤੇ ਇਕ 2 ਸਾਲ ਦੀ। ਵੀਰ ਨੇ ਦੱਸਿਆ ਕਿ ਛੋਟੀ ਬੇਟੀ 2 ਸਾਲ ਦੀ ਉਹ ਵੀ ਬੈੱਡ ਤੋਂ ਥੱਲੇ ਡਿੱਗਣ ਕਰਕੇ ਮੋਢੇ ਨੇੜਿਓਂ ਧੋਣ ਵਾਲੀ ਹੱਡੀ ਕਰੈਕ ਹੋ ਗਈ ਉਸ ਦੇ ਵੀ ਪਲਸਤਰ ਲੱਗਾ ਹੋਇਆ। ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਲੋੜ ਅਨੁਸਾਰ 5000 ਰੁਪਏ ਦੀ ਸੇਵਾ ਦਿੱਤੀ ਗਈ! ਗੁਰੂ ਸਾਹਿਬ ਤੰਦਰੁਸਤੀ ਬਖਸ਼ਣ.....
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 11000 ਰੁਪਏ ਦੀ ਮਦਦ ਦਿੱਤੀ ਗਈ!
ਇਹ ਪਰਿਵਾਰ ਵੀ ਬਹੁਤ ਲੋੜਵੰਦ ਹੈ, ਪਿੰਡ ਕੈਰੋਂ ਦਾ ਰਹਿਣ ਵਾਲਾ ਮਹਾਤੜ ਪਰਿਵਾਰ, ਸਰਬਜੀਤ ਕੌਰ ਦਾ ਜਨਵਰੀ 2023 ਚ ਇੱਕ ਐਂਕਸੀਡੈਂਟ ਦੌਰਾਨ ਦੋਨੋਂ ਲੱਤਾਂ ਟੁੱਟ ਗਈਆਂ ਅਤੇ ਸੱਜੀ ਬਾਂਹ ਵੀ ਟੁੱਟ ਗਈ, ਉਸ ਵਕਤ ਵੀ ਪਰਿਵਾਰ ਬੜੀ ਮੁਸ਼ਕਿਲ ਚੋ ਲੰਘਿਆਂ, ਉਸ ਵਕਤ ਵੀ ਸੰਗਤ ਦੇ ਸਹਿਯੋਗ ਨਾਲ ਟਰੱਸਟ ਵੱਲੋਂ ਮਦਦ ਕੀਤੀ ਗਈ ਸੀ! ਇਸ ਵੇਲੇ ਵੀ ਸਰਬਜੀਤ ਕੌਰ ਹਸਪਤਾਲ ਚ ਜ਼ੇਰੇ-ਇਲਾਜ਼ ਹੈ
ਗੁਰਵਿੰਦਰ ਸਿੰਘ ਵਾਸੀ ਪੱਟੀ, ਇੱਕ ਐਕਸ਼ੀਡੈਂਟ ਦੌਰਾਨ ਸੱਜੀ ਲੱਤ ਟੁੱਟ ਗਈ ਸੀ! ਸਿਵਲ ਹਸਪਤਾਲ ਪੱਟੀ ਤੋਂ ਇਲਾਜ਼ ਚੱਲ ਰਿਹਾ ਹੈ, ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 5000 ਰੁਪਏ ਦੀ ਮਦਦ ਦਿੱਤੀ ਗਈ! ਕੁਦਰਤ ਤੰਦਰੁਸਤੀ ਬਖਸ਼ੇ.......
ਮਾਤਾ ਦਰਸ਼ਨ ਕੌਰ ਵਾਸੀ ਪਿੰਡ ਸਭਰਾਵਾਂ ਜਿਲਾਂ ਤਰਨ-ਤਾਰਨ, ਬਹੁਤ ਮਾੜੀ ਹਾਲਤ ਵਿੱਚ ਮਾਤਾ ਜੀ ਨੂੰ ਹਸਪਤਾਲ ਲੈ ਕੇ ਆਏ ਸੀ! ਜ਼ਖਮ ਏਨੀ ਮਾੜੀ ਹਾਲਤ ਚ ਸੀ ਕਿ ਬਿਆਨ ਨਹੀਂ ਕੀਤਾ ਜਾ ਸਕਦਾ, ਮਾਤਾ ਜੀ ਸਰੀਰਕ ਕਿਰਿਆ ਵੀ ਮੰਜ਼ੇ ਤੇ ਕਰਦੇ ਸਨ! ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਸੰਗਤ ਦੇ ਸਹਿਯੋਗ ਨਾਲ ਇਲਾਜ਼ ਕਰਵਾਇਆ ਗਿਆ ਹੈ, ਹੁਣ ਮਾਤਾ ਜੀ ਤੰਦਰੁਸਤ ਨੇ!







