ਕੁਲਵੰਤ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਪਿੰਡ ਸਬਾਜ਼ਪੁਰ ਜਿਲਾਂ ਤਰਨ-ਤਾਰਨ, ਦੋਨੋ ਜੀਅ ਕੁਦਰਤ ਦੇ ਹੁਕਮ ਚ ਹੈਡੀਂਕੈਪ ਨੇ, ਕੁਲਵੰਤ ਸਿੰਘ ਸਾਈਕਲ ਤੇ ਕਬਾੜ ਦਾ ਕੰਮ ਕਰਦਾ ਹੈ, ਗਲੀਆਂ-ਮੁਹੱਲਿਆਂ ਚੋ ਸਕਰੈਪ ਇਕੱਠੀ ਕਰਕੇ ਉਸ ਨੂੰ ਅਗਾਂਹ ਵੇਚ ਕੇ ਉਸ ਕਮਾਈ ਨਾਲ ਆਪਣਾ ਪਰਿਵਾਰ ਚਲਾਉਦਾ ਹੈ! ਘਰ ਦੀ ਹਾਲਤ ਬਹੁਤ ਮਾੜੀ ਹੋਣ ਕਰਕੇ ਮਕਾਨ ਬਨਾਉਣਾਂ ਸ਼ੁਰੂ ਕੀਤਾ ਸੀ, ਪਿੰਡ ਦੇ ਵਿੱਚੋਂ ਵੀ ਕੁਝ ਵੀਰਾਂ ਨੇ ਸਹਿਯੋਗ ਕੀਤਾ ਹੈ! ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਇਸ ਪਰਿਵਾਰ ਨੂੰ ਮਕਾਨ ਦੇ ਕਾਰਜ ਵਾਸਤੇ 20000 ਰੁਪਏ ਦੀ ਸੇਵਾ ਦਿੱਤੀ ਗਈ!


