ਬੇਟੀ ਰੁਪਿੰਦਰ ਕੌਰ ਪੁੱਤਰੀ ਸਵ: ਗੁਰਸੇਵਕ ਸਿੰਘ ਵਾਸੀ ਪੱਟੀ,
ਇਹ ਬੇਟੀ ਦੇ ਪਿਤਾ ਦੀ ਕੁਝ ਸਾਲ ਪਹਿਲਾ ਇੱਕ ਐਂਕਸ਼ੀਡੈਂਟ ਚ ਮੌਤ ਹੋ ਗਈ ਸੀ, ਇਸ ਦੇ ਦਾਦਾ ਜੀ ਕਿਸੇ ਲੱਕੜ ਵਾਲੇ ਨਾਲ ਲੇਬਰ ਦਾ ਕੰਮ ਕਰਦੇ ਹਨ, ਪਰਿਵਾਰ ਦੀ ਆਰਥਿਕ ਸਥਿਤੀ ਕਾਫੀ ਡਾਵਾਂ-ਡੋਲ ਹੈ! ਪੱਟੀ ਸ਼ਹਿਰ ਤੋਂ ਕਿਸੇ ਗੁਰਮੁੱਖ ਪਿਆਰੇ ਨੇ ਇਸ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਸੀ ਕਿ ਬੇਟੀ +2 ਚ ਹੋਈ ਹੈ, ਪੜਾਈ ਚ ਹੁਸ਼ਿਆਰ ਵੀ ਹੈ ਅਗਰ ਇਸ ਦੀ ਮਦਦ ਹੋ ਜਾਵੇ! ਟਰੱਸਟ ਵੱਲੋਂ ਪਰਿਵਾਰ ਬਾਰੇ ਮੁੱਢਲੀ ਜਾਣਕਾਰੀ ਲੈਣ ਉਪਰੰਤ ਸੰਗਤ ਦੇ ਸਹਿਯੋਗ ਨਾਲ 16000 ਰੁਪਏ ਦੀ ਸੇਵਾ ਬੇਟੀ ਦੀ +2 ਪੜਾਈ ਵਾਸਤੇ ਪਰਿਵਾਰ ਨੂੰ ਦਿੱਤੀ ਗਈ!
ਪੱਟੀ ਨਿਵਾਸੀ ਸੁਖਮਨਦੀਪ ਸਿੰਘ, ਪਿਤਾ ਦਾ ਹੱਥ ਸਿਰ ਤੇ ਨਹੀ, ਦੋਨੋਂ ਮਾਂ-ਪੁੱਤ ਹੀ ਰਹਿੰਦੇ ਹਨ, ਕੁਝ ਸਮਾਂ ਪਹਿਲਾਂ ਵੀ ਇਸ ਬੱਚੇ ਦੀ ਪੜ੍ਹਾਈ ਵਾਸਤੇ ਸਹਿਯੋਗ ਕੀਤਾ ਸੀ!
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 11000 ਰੁਪਏ ਦੀ ਸੇਵਾ ਦਿੱਤੀ ਗਈ!


