10 ਪਰਿਵਾਰਾਂ ਦੀ ਮਦਦ

Baba Deep Singh Charitable Trust Patti
0

ਇਹ ਵੀਰ ਹਰਭਜਨ ਸਿੰਘ ਵਾਸੀ ਪਿੰਡ ਕੈਰੋਂ, ਜਿਲਾਂ ਤਰਨ-ਤਾਰਨ
ਲੀਵਰ ਦੀ ਬਿਮਾਰੀ ਤੋਂ ਪੀੜਤ ਹੋਣ ਕਰਕੇ ਇਲਾਜ਼ ਕਰਵਾਉਣ ਤੋਂ ਅਸਮਰੱਥ ਹੈ! ਕੁਦਰਤ ਦੇ ਹੁਕਮ ਚ ਹੀ ਇਹ ਤੇ ਇਸ ਦੀ ਘਰਵਾਲੀ ਹੈਂਡੀਕੈਪ ਨੇ, ਦੋ ਬੇਟੇ ਨੇ, ਵੱਡਾ ਬੇਟਾ +1 ਚ ਪੜਦਾ ਹੈ ਤੇ ਨਾਲ ਵਿਆਹ-ਸ਼ਾਦੀਆਂ ਚ ਵੇਟਰ ਦਾ ਕੰਮ ਕਰਦਾ ਹੈ, ਦੂਸਰੇ ਬੇਟੇ ਦੀ ਉਮਰ ਛੋਟੀ ਹੋਣ ਕਰਕੇ ਕੋਈ ਕੰਮ-ਕਾਰ ਨਹੀਂ ਕਰ ਸਕਦਾ! ਇੱਕ ਬੇਟੀ ਸੀ +2 ਚ ਪੜਦੀ ਸੀ ਜਿਸ ਦੀ ਹਾਰਟ-ਅਟੈਕ ਨਾਲ ਮੌਤ ਹੋ ਗਈ! ਕੁਲ ਮਿਲਾ ਕੇ ਬਹੁਤ ਲੋੜਵੰਦ ਪਰਿਵਾਰ ਹੈ ਤੇ ਕਮਾਈ ਦਾ ਕੋਈ ਸਾਧਨ ਨਹੀਂ! ਸੰਗਤ ਦੇ ਸਹਿਯੋਗ ਨਾਲ 5000 ਰੁਪਏ ਦੀ ਮਦਦ ਦਵਾਈਆਂ ਵਾਸਤੇ ਦਿੱਤੀ ਗਈ ਅਤੇ ਅਗਾਂਹ ਵੀ ਮਦਦ ਦਾ ਭਰੋਸਾ ਦਿੱਤਾ ਗਿਆ!



ਇਹ ਵੀਰ ਮੁਖਤਾਰ ਸਿੰਘ ਵਾਸੀ ਪਿੰਡ ਦਰਗਾਪੁਰ ਜਿਲਾਂ ਤਰਨ-ਤਾਰਨ ! ਟਰੱਕ ਤੇ ਡਰਾਇਵਰੀ ਕਰਦਾ ਸੀ, ਟਰੱਕ ਦੀ ਛੱਤ ਤੇ ਤਰਪੈਲ ਬੰਨਣ ਵਾਸਤੇ ਚੜਿਆ ਸੀ ਕਿ ਪੈਰ ਤਿਲਕ ਗਿਆ ਥੱਲੇ ਪਈਆ ਲੋਹੇ ਦੀਆਂ ਪਾਇਪਾਂ ਉੱਪਰ ਡਿੱਗ ਪਿਆ, ਜਿਸ ਕਾਰਨ ਦੋਨੋਂ ਬਾਹਵਾਂ ਵੀ ਟੁੱਟ ਗਈਆਂ ਤੇ ਖੱਬਾ ਚੂਲਾਂ ਵੀ ਟੁੱਟ ਗਿਆ! ਬਾਕੀ ਮੁੱਢਲੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਮਿਲ ਜਾਵੇਗੀ, ਗੁਰੂ ਸਾਹਿਬ ਦੀ ਮਿਹਰ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਇਲਾਜ਼ ਵਾਸਤੇ ਦਿੱਤੀ ਗਈ ਹੈ, ਪਰਿਵਾਰ ਲੋੜਵੰਦ ਹੈ!





ਗੁਰੂ ਘਰ ਦੇ ਪਾਠੀ ਸਿੰਘ, ਭਾਈ ਜੈਲ ਸਿੰਘ ਜੀ ਵਾਸੀ ਪਿੰਡ ਨੌਰੰਗਾਬਾਦ (ਤਰਨ-ਤਾਰਨ) ਦੇ ਇਲਾਜ਼ ਲਈ ਇਸ ਪੋਸਟ ਨੂੰ ਸ਼ੇਅਰ ਜਰੂਰ ਕਰ ਦਿਉ ਜੀ! ਆਪਾ ਸਾਰੇ ਗੁਰੂ ਘਰ ਦੇ ਪਾਠੀ ਸਿੰਘਾਂ ਦੀ ਆਰਥਿਕ ਸਥਿਤੀ ਤੋਂ ਭਲੀਂ-ਭਾਂਤ ਜਾਣੂ ਹੀ ਹਾਂ! ਗੁਰਬਾਣੀ ਪੜਨ ਵਾਲੇ ਇਹ ਸਿੰਘ ਛੇਤੀ ਕੀਤਿਆ ਕਿਸੇ ਕੋਲੋ ਮੰਗਦੇ ਨਹੀਂ, ਪਰ ਜਦੋਂ ਹਾਲਾਤ ਮਾੜੇ ਹੋ ਜਾਣ ਤੇ ਕਮਾਈ ਦਾ ਕੋਈ ਸਾਧਨ ਨਾ ਹੋਵੇ ਤਾਂ ਬਹੁਤ ਮੁਸ਼ਕਿਲਾਂ ਆਉਦੀਆਂ ਨੇ! ਗੁਰੂ ਸਾਹਿਬਦੀ ਮਿਹਰ ਅਤੇ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 10000 ਰੁਪਏ ਦੀ ਸੇਵਾ ਦਿੱਤੀ ਹੈ|



ਪੱਟੀ ਨਿਵਾਸੀ ਸਰਬਜੀਤ ਕੌਰ ਇੱਕ ਐਕਸ਼ੀਡੈਂਟ ਦੌਰਾਨ ਖੱਬਾ ਮੋਢਾ ਕਰੈਕ ਹੋ ਗਿਆ ਸੀ, ਐਕਸ਼ੀਡੈਂਟ ਵੇਲੇ ਪਤੀ ਦੇ ਵੀ ਸਿਰ ਚ ਸੱਟ ਲੱਗਣ ਕਰਕੇ ਟਾਂਕੇ ਲੱਗੇ ਹਨ ਨਾਲ ਛੋਟਾ ਬੇਟਾ ਸੀ ਉਸ ਦੇ ਵੀ ਸੱਟਾਂ ਲੱਗੀਆਂ ਨੇ! ਇਹਨਾਂ ਦੇ ਮੋਢੇ ਦਾ ਅਪ੍ਰੇਸ਼ਨ ਕਰਕੇ ਪਲੇਟਾਂ ਪਾਈਆਂ ਜਾਣੀਆਂ ਨੇ, ਪਰਿਵਾਰ ਲੋੜਵੰਦ ਹੈ! ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਦਿੱਤੀ ਗਈ!






ਜਗਜੀਤ ਸਿੰਘ ਵਾਸੀ ਪੱਟੀ ਸ਼ਹਿਰ, ਸਾਈਕਲ ਰਿਪੇਅਰ ਦਾ ਕੰਮ ਕਰਦੇ ਸਨ, ਗੁਰਦਿਆ ਦੀ ਬਿਮਾਰੀ ਤੋ ਪੀੜੵਤ, ਦੋਨੋ ਗੁਰਦੇ ਖਰਾਬ ਹੋਣ ਕਰਕੇ ਪਿਸ਼ਾਬ ਦਾ ਬੰਨ ਪਿਆ ਹੋਇਆ ਹੈ! ਇੱਕ ਬੇਟਾ ਜੋ ਕਿਸੇ ਮਨਿਆਰੀ ਵਾਲੀ ਦੁਕਾਨ ਤੇ ਨੌਕਰੀ ਕਰਦਾ ਹੈ, ਹੋਰ ਕੋਈ ਕਮਾਈ ਦਾ ਸਾਧਨ ਨਹੀਂ, ਲੋੜਵੰਦ ਪਰਿਵਾਰ ਹੋਣ ਕਰਕੇ ਟਰੱਸਟ ਵੱਲੋਂ ਸਮਰੱਥਾ ਅਨੁਸਾਰ 10000 ਰੁਪਏ ਦੀ ਸੇਵਾ ਦਿੱਤੀ ਗਈ! ਗੁਰੂ ਸਾਹਿਬ ਤੰਦਰੁਸਤੀ ਬਖਸ਼ਣ








ਸਵਿੰਦਰ ਸਿੰਘ ਵਾਸੀ ਸੈਦੋਪੁਰਾ, ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ-ਇਲਜ਼ ਹੈ! ਇਸ ਵੀਰ ਦੀ ਕਹਾਣੀ ਵੀ ਦੁੱਖ ਭਰੀ ਹੈ! 2009 ਚ ਇਹਨਾਂ ਦਾ ਇੱਕ ਐਂਕਸ਼ੀਡੈਂਟ ਹੋਇਆ ਸੀ ਨਾਲ ਇਸ ਦਾ ਬੇਟਾ ਵੀ ਸੀ, ਉਸ ਐਂਕਸ਼ੀਡੈਂਟ ਚ ਇਸ ਦੇ ਦੋਨੋਂ ਗੋਡੇ ਕਰੈਕ ਹੋ ਗਏ ਤੇ ਨਾਲ ਚੂਲਾ ਟੁੱਟ ਗਿਆ, ਬੇਟੇ ਦੇ ਸਿਰ ਦੀਆਂ ਗੰਭੀਰ ਸੱਟਾਂ ਲੱਗ ਗਈਆਂ! 14 ਸਾਲ ਬੇਟਾ ਮੰਜ਼ੇ ਤੇ ਰਿਹਾ ਅਖੀਰ ਪਿਛਲੇ ਸਾਲ ਉਸ ਦੀ ਮੌਤ ਹੋ ਗਈ, ਕੁਝ ਸਮਾਂ ਪਹਿਲਾ ਇਸ ਦੀ ਘਰਵਾਲੀ ਦੀ ਵੀ ਮੌਤ ਹੋ ਗਈ ਸੀ! ਇਸ ਦੇ ਚੂਲੇ ਦਾ ਅਪ੍ਰੇਸ਼ਨ ਕਰਕੇ ਚੂਲਾ ਨਵਾਂ ਪਾਇਆ ਗਿਆ ਸੀ, ਕਿੱਤੇ ਵਜੋਂ ਇਹ ਲੱਕੜ ਦਾ ਕੰਮ ਕਰਦਾ ਹੈ! ਹੁਣ ਚੱਲਣ-ਫਿਰਨ ਤੋ ਅਸਮਰੱਥ ਹੋਣ ਕਰਕੇ ਦੋਨੋਂ ਗੋਡਿਆਂ ਦਾ ਅਪ੍ਰੇਸ਼ਨ ਹੋਣਾ ਹੈ! ਹਸਪਤਾਲ ਵਲੋਂ ਵੀ ਕਾਫੀ ਘੱਟ ਖਰਚੇ ਤੇ ਇਲਾਜ਼ ਕੀਤਾ ਜਾ ਰਿਹਾ ਹੈ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਇਹਨਾਂ ਦੇ ਇਲਾਜ਼ ਹਿੱਤ ਸਮਰੱਥਾ ਅਨੁਸਾਰ 15000 ਰੁਪਏ ਦੀ ਸੇਵਾ ਦਿੱਤੀ ਗਈ! ਗੁਰੂ ਸਾਹਿਬ ਤੰਦਰੁਸਤੀ ਬਖਸ਼ਣ!






ਸੰਜੇ ਕੁਮਾਰ ਨਿਵਾਸੀ ਪੱਟੀ ਸ਼ਹਿਰ, ਸੰਜੇ ਕੁਮਾਰ ਕਿੱਤੇ ਵਜੋਂ ਪੱਥਰ ਲਾਉਣ ਵਾਲਿਆ ਨਾਲ ਲੇਬਰ ਦਾ ਕੰਮ ਕਰਦਾ ਸੀ, ਪਿਛਲੇ 20 ਸਾਲ ਤੋਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਆ ਰਹੇ ਨੇ! 28 ਮਾਰਚ ਨੂੰ ਇੱਕ ਐਂਕਸ਼ੀਡੈਂਟ ਦੌਰਾਨ ਸਿਰ ਦੀਆਂ ਗੰਭੀਰ ਸੱਟਾਂ ਲੱਗ ਗਈਆਂ, ਇੱਕ ਮਹੀਨੇ ਦੇ ਕਰੀਬ KD ਹਸਪਤਾਲ ਅੰਮ੍ਰਿਤਸਰ ਇਲਾਜ਼ ਅਧੀਨ ਰਿਹਾ, ਬਹੁਤ ਵੀਰਾਂ ਨੇ ਮਦਦ ਵੀ ਕੀਤੀ, 4 ਅਪ੍ਰੈਲ ਨੂੰ ਵੀ ਟਰੱਸਟ ਵੱਲੋਂ 15000 ਰੁਪਏ ਦੀ ਮਦਦ ਦਿੱਤੀ ਗਈ ਸੀ! ਪਰ ਇਲਾਜ਼ ਤੇ ਖਰਚ ਜ਼ਿਆਦਾ ਆਉਣ ਕਰਕੇ ਪਰਿਵਾਰ ਵਾਲੇ ਸੰਜੇ ਕੁਮਾਰ ਨੂੰ ਘਰੇ ਲੈ ਆਏ! ਹਸਪਤਾਲ ਵੱਲੋਂ ਸੰਜੇ ਦੀ ਕੇਅਰ ਵਾਸਤੇ ਇੱਕ ਹੈਲਪਰ, ਇੱਕ ਸੈਂਕਸ਼ਨ ਮਸ਼ੀਨ ਅਤੇ ਇੱਕ ਬੈਡ ਨਾਲ ਭੇਜਿਆ ਗਿਆ ਜਿਸ ਦਾ ਇੱਕ ਮਹੀਨੇ ਦਾ ਖਰਚ 45000 ਰੁਪਏ ਹੈ ਅਤੇ ਦਵਾਈਆਂ ਦਾ ਖਰਚ ਅਲੱਗ! ਪਰਿਵਾਰ ਲਈ ਇਹ ਵੀ ਪ੍ਰਬੰਧ ਕਰਨਾ ਆਉਖਾ ਸੀ, ਕੁਝ ਵੀਰਾਂ ਵੱਲੋਂ ਫਿਰ ਇਸ ਦੀ ਮਦਦ ਵਾਸਤੇ ਟਰੱਸਟ ਪਾਸ ਬੇਨਤੀ ਕੀਤੀ ਗਈ ਕਿਉ ਕਿ ਘਰ ਚ ਕਮਾਉਣ ਵਾਲਾ ਸੰਜੇ ਕੁਮਾਰ ਆਪ ਹੀ ਸੀ, ਦੋ ਬੇਟੇ ਨੇ ਜੋ ਅਜੇ ਪੜਦੇ ਹਨ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 15000 ਰੁਪਏ ਦੀ ਮਦਦ ਹੋਰ ਦਿੱਤੀ ਗਈ! ਅਰਦਾਸ ਹੈ ਗੁਰੂ ਚਰਨਾਂ ਕਿ ਸਤਿਗੁਰੂ ਸੰਜੇ ਕੁਮਾਰ ਨੂੰ ਦੇਹ-ਅਰੋਗਤਾ ਬਖਸ਼ਣ! ਸਹਿਯੋਗ ਕਰਨ ਵਾਲੀ ਸੰਗਤ ਦਾ ਵੀ ਰੋਂਮ-ਰੋਂਮ ਰਾਂਹੀ ਧੰਨਵਾਦ ਹੈ!



 

ਗੁਰੂ ਘਰ ਦੇ ਪਾਠੀ ਸਿੰਘ ਭਾਈ ਮੇਜਰ ਸਿੰਘ ਵਾਸੀ ਪਿੰਡ ਫੇਲੋਕੇ!ਸ਼੍ਰੀ ਅਖੰਡ ਪਾਠ ਤੇ ਰੌਲ ਦੀ ਡਿਊਟੀ ਕਰਕੇ ਆਪਣੇ ਗੁਜਾਰਾ ਕਰਦੇ ਹਨ! ਕੁਝ ਦਿਨ ਪਹਿਲਾ ਪਾਠ ਦੀ ਡਿਊਟੀ ਨਿਭਾ ਕੇ ਆ ਰਹੇ ਸਨ ਤਾ ਪਿੱਛੋ ਕਿਸੇ ਮੋਟਰਸਾਈਕਲ ਵਾਲੇ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸੱਜੀ ਲੱਤ ਦੀਆਂ ਦੋਨੋਂ ਹੱਡੀਆਂ ਟੁੱਟ ਗਈਆਂ! ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਵਾਇਆਂ ਗਿਆਂ ਤਾ ਟੈਸਟ ਕਰਵਾਉਣ ਤੇ ਪਤਾ ਲੱਗਾ ਕਿ ਹਾਰਟ ਦੀ ਪ੍ਰੌਬਲਮ ਹੋਣ ਕਰਕੇ ਅਪ੍ਰੇਸ਼ਨ ਨਹੀਂ ਹੋ ਸਕਦਾ, ਇਸ ਲਈ ਵਾਪਸ ਘਰੇ ਆ ਗਏ ! ਹੁਣ ਦੇਸੀ ਇਲਾਜ਼ ਚੱਲ ਰਿਹਾ ਹੈ! (ਮਤਲਬ ਕਿਸੇ ਸਿਆਣੇ ਕੋਲੋ ਲੱਤ ਬਨਵਾਈ ਹੈ) ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਸੇਵਾ ਦਿੱਤੀ ਗਈ! ਆਪਾ ਸਾਰੇ ਗੁਰੂ ਘਰ ਦੇ ਪਾਠੀ ਸਿੰਘ ਅਤੇ ਗ੍ਰੰਥੀ ਸਿੰਘਾਂ ਦੀ ਆਰਥਿਕ ਸਥਿਤੀ ਤੋਂ ਭਲੀਂ-ਭਾਂਤ ਜਾਣੂ ਹੀ ਹਾਂ! ਸਨਿਮਰ ਬੇਨਤੀ ਹੈ ਕਿ ਆਪਣੇ ਆਲੇ ਦੁਆਲੇ ਜਰੂਰ ਧਿਆਨ ਰੱਖਿਆਂ ਕਰੋਂ ਗੁਰੂ ਘਰ ਦੇ ਪਾਠੀ ਸਿੰਘ ਅਤੇ ਗ੍ਰੰਥੀ ਸਿੰਘਾਂ ਦਾ ਹਰ ਪੱਖ ਤੋ ਸਤਿਕਾਰ ਅਤੇ ਸਹਿਯੋਗ ਜਰੂਰ ਕਰਿਆ ਕਰੋ! ਧੰਨਵਾਦ ਸਾਰੇ ਸਹਿਯੋਗੀਆ ਦਾ
🙏




ਇਹ ਭੈਣ ਜੀ ਮਨਜੀਤ ਕੌਰ ਪਤਨੀ ਸਵ: ਅਜੀਤ ਸਿੰਘ ਵਾਸੀ ਪੱਟੀ ਸ਼ਹਿਰ ਜਿਲਾਂ ਤਰਨ-ਤਾਰਨ! ਬੇਹੱਦ ਲੋੜਵੰਦ ਪਰਿਵਾਰ, ਗੁਰਦਿਆਂ ਦੀ ਗੰਭੀਰ ਬਿਮਾਰੀ ਤੋਂ ਪੀੜੵਤ, ਪੇਟ ਚ ਪਾਣੀ ਭਰਿਆ ਹੋਇਆ ਹੈ, ਸਰੀਰ ਤੇ ਸੋਜ਼ਾਂ ਪਈਆਂ ਹੋਈਆ ਨੇ, ਖੂਨ ਵੀ ਸਿਰਫ 6 ਗ੍ਰਾਮ! ਕਮਾਈ ਦਾ ਕੋਈ ਸਾਧਨ ਨਹੀਂ, ਭੈਣ ਜੀ ਹੁਣਾਂ ਦਾ ਕੋਈ ਬੇਟਾ ਵੀ ਨਹੀਂ, ਇੱਕ ਧੀ ਹੀ ਹੈ ਜੋ ਇਹਨਾਂ ਦੀ ਦੇਖ-ਭਾਲ ਕਰਦੀ ਹੈ! ਗੁਰੂ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ 15,000 ਰੁਪਏ ਦੀ ਸੇਵਾ ਦਿੱਤੀ ਹੈ ਅਤੇ ਅਗਾਂਹ ਵੀ ਸੰਗਤ ਦੇ ਸਹਿਯੋਗ ਨਾਲ ਮਦਦ ਕਰਨ ਦਾ ਭਰੋਸਾ ਦਿੱਤਾ ਹੈ










ਵੀਰ ਚਾਨਣ ਸਿੰਘ ਵਾਸੀ ਪੱਟੀ ਸ਼ਹਿਰ! ਸਰੀਰਕ ਇੰਨਫੈਕਸ਼ਨ, ਪੀਲੀਆ, ਟਾਈਫਾਈਬ ਬੁਖਾਰ ਦੇ ਚੱਲਦਿਆ ਇਲਾਜ਼ ਅਧੀਨ ਹੈ! ਕਿੱਤੇ ਵਜੋਂ ਰਿਕਸ਼ਾ ਚਲਾ ਕੇ ਪਰਿਵਾਰਿਕ ਨਿਰਬਾਹ ਤੋਰਦਾ ਹੈ, ਰਹਿੰਦੇ ਵੀ ਕਿਰਾਏ ਦੇ ਮਕਾਨ ਚ ਨੇ! ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ ਲੋੜ ਅਨੁਸਾਰ 5000 ਰੁਪਏ ਦੀ ਮਦਦ ਦਿੱਤੀ ਗਈ! ਗੁਰੂ ਸਾਹਿਬ ਜਲਦੀ ਸਿਹਤਯਾਬੀ ਬਖਸ਼ਣ! ਸਹਿਯੋਗੀ ਸੰਗਤ ਦਾ ਵੀ ਬਹੁਤ-ਬਹੁਤ ਧੰਨਵਾਦ ਹੈ.......

ਗੁਰੂ ਘਰ ਦੇ ਪਾਠੀ ਸਿੰਘ ਭਾਈ ਮੇਜਰ ਸਿੰਘ ਵਾਸੀ ਪਿੰਡ ਫੇਲੋਕੇ! ਸ਼੍ਰੀ ਅਖੰਡ ਪਾਠ ਤੇ ਰੌਲ ਦੀ ਡਿਊਟੀ ਕਰਕੇ ਆਪਣੇ ਗੁਜਾਰਾ ਕਰਦੇ ਹਨ! ਕੁਝ ਦਿਨ ਪਹਿਲਾ ਪਾਠ ਦੀ ਡਿਊਟੀ ਨਿਭਾ ਕੇ ਆ ਰਹੇ ਸਨ ਤਾ ਪਿੱਛੋ ਕਿਸੇ ਮੋਟਰਸਾਈਕਲ ਵਾਲੇ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸੱਜੀ ਲੱਤ ਦੀਆਂ ਦੋਨੋਂ ਹੱਡੀਆਂ ਟੁੱਟ ਗਈਆਂ! ਤਰਨ ਤਾਰਨ ਦੇ ਸਿਵਲ ਹਸਪਤਾਲ ਦਾਖਲ ਕਰਵਾਇਆਂ ਗਿਆਂ ਤਾ ਟੈਸਟ ਕਰਵਾਉਣ ਤੇ ਪਤਾ ਲੱਗਾ ਕਿ ਹਾਰਟ ਦੀ ਪ੍ਰੌਬਲਮ ਹੋਣ ਕਰਕੇ ਅਪ੍ਰੇਸ਼ਨ ਨਹੀਂ ਹੋ ਸਕਦਾ, ਇਸ ਲਈ ਵਾਪਸ ਘਰੇ ਆ ਗਏ ! ਹੁਣ ਦੇਸੀ ਇਲਾਜ਼ ਚੱਲ ਰਿਹਾ ਹੈ! (ਮਤਲਬ ਕਿਸੇ ਸਿਆਣੇ ਕੋਲੋ ਲੱਤ ਬਨਵਾਈ ਹੈ) ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਸੇਵਾ ਦਿੱਤੀ ਗਈ! ਆਪਾ ਸਾਰੇ ਗੁਰੂ ਘਰ ਦੇ ਪਾਠੀ ਸਿੰਘ ਅਤੇ ਗ੍ਰੰਥੀ ਸਿੰਘਾਂ ਦੀ ਆਰਥਿਕ ਸਥਿਤੀ ਤੋਂ ਭਲੀਂ-ਭਾਂਤ ਜਾਣੂ ਹੀ ਹਾਂ!
ਸਨਿਮਰ ਬੇਨਤੀ ਹੈ ਕਿ ਆਪਣੇ ਆਲੇ ਦੁਆਲੇ ਜਰੂਰ ਧਿਆਨ ਰੱਖਿਆਂ ਕਰੋਂ ਗੁਰੂ ਘਰ ਦੇ ਪਾਠੀ ਸਿੰਘ ਅਤੇ ਗ੍ਰੰਥੀ ਸਿੰਘਾਂ ਦਾ ਹਰ ਪੱਖ ਤੋ ਸਤਿਕਾਰ ਅਤੇ ਸਹਿਯੋਗ ਜਰੂਰ ਕਰਿਆ ਕਰੋ! ਧੰਨਵਾਦ ਸਾਰੇ ਸਹਿਯੋਗੀਆ ਦਾ 🙏





Post a Comment

0Comments
Post a Comment (0)