ਸੁਰਜੀਤ ਸਿੰਘ ਵਾਸੀ ਪੱਟੀ, ਦੀ ਐਕਸੀਡੈਂਟ ਦੌਰਾਨ ਖੱਬੀ ਲੱਤ ਟੁੱਟ ਗਈ ਪਲੇਟਾਂ ਪਾਈਆ ਗਈਆਂ, ਪਰਿਵਾਰ ਦੀਆ 3 ਬੇਟੀਆਂ ਅਤੇ 1 ਬੇਟਾ ਹੈ ਉਮਰੋਂ ਛੋਟੇ, ਕਮਾਈ ਦਾ ਸਾਧਨ ਖੁਦ ਹੀ ਸੀ ਹੁਣ ਖੁਦ ਵੀ ਮੰਜੇ ਤੇ, ਪਰਿਵਾਰ ਦੀ ਮਾੜੀ ਹਾਲਤ ਨੂੰ ਦੇਖਦਿਆਂ 10,000 ਰੁਪਏ ਦੀ ਮਦਦ ਦਿਤੀ ਗਈ।
ਜਤਿੰਦਰ ਸਿੰਘ ਮ, ਉਮਰ 31 ਸਾਲ, ਵਾਸੀ ਚੀਮਾ ਕਲਾਂ, ਨੂੰ ਟੀ. ਬੀ. ਦੀ ਬਿਮਾਰੀ ਅਤੇ ਲੀਵਰ ਫੇਲ ਹੋਣ ਕਰਕੇ ਕੰਮ ਕਾਜ ਕਰਨ ਤੋਂ ਅਸਮਰੱਥ ਹੋ ਗਿਆ, ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਤੋਂ ਦਵਾਈ ਚਲ ਰਹੀ, ਪਿਤਾ ਦਾ ਸਾਇਆ ਨਹੀਂ, ਮਾਂ ਵੱਲੋਂ ਹੀ ਘਰਾਂ ਦਾ ਕੰਮ ਕਰਕੇ ਪਰਿਵਾਰ ਚਲਾਇਆ ਜਾ ਰਿਹਾ। ਟਰੱਸਟ ਵੱਲੋਂ ਸਮਰੱਥਾ ਅਨੁਸਾਰ ਸੰਗਤ ਦੇ ਸਹਿਯੋਗ ਨਾਲ 5000 ਰੁਪਏ ਦੀ ਮਦਦ ਦਿੱਤੀ ਗਈ ।

