ਇਹ ਵੀਰ ਸੋਨੂੰ ਸਿੰਘ, ਵਾਸੀ ਤਰਨ-ਤਾਰਨ! ਇਹ ਵੀਰ ਕਾਲੇ ਪੀਲੀਏ ਤੋਂ ਪੀੜਤ ਅਤੇ ਐਕਸੀਡੈਂਟ ਹੋਣ ਕਰਕੇ ਪਿਛਲੇ 6 ਮਹੀਨਿਆਂ ਤੋਂ ਮੰਜ਼ੇ ਤੇ ਪਿਆ ਸੀ, ਖੱਬੀ ਲੱਤ ਬਹੁਤ ਬੁਰੀ ਤਰਾਂ ਗਲ ਗਈ ਸੀ, ਲੱਤ ਵਿੱਚ ਰੇਸ਼ਾ ਪੈ ਗਿਆ ਅਤੇ ਬਦਬੂ ਆਉਣ ਲੱਗ ਪਈ ਸੀ! ਗੁਰੂ ਸਾਹਿਬ ਦੇ ਭਰੋਸੇ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਵੀਰ ਦਾ ਇਲਾਜ਼ ਸ਼ੁਰੂ ਕਰਵਾਇਆ ਗਿਆ ਸੀ, ਲੱਤ ਦੀ ਸਫਾਈ ਕਰਕੇ ਗ੍ਰਾਫਟਿੰਗ ਭਾਵ ਦੂਸਰੀ ਲੱਤ ਤੋਂ ਮਾਸ ਲੈ ਕੇ ਇਸ ਜਖ਼ਮ ਵਾਲੀ ਲੱਤ ਤੇ ਲਗਾਇਆ ਗਿਆ ਹੁਣ ਕਾਫੀ ਹੱਦ ਤੱਕ ਠੀਕ ਹੈ ਕੁਛ ਦਿਨਾਂ ਤੱਕ ਆਮ ਵਾਂਗ ਹੀ ਚਲਣ ਫਿਰਨ ਲੱਗ ਪਵੇਗਾ| ਟੋਟਲ 85000 ਰੁਪਏ ਦਾ ਖਰਚ ਹੋਇਆ ਹੈ, ਟਰੱਸਟ ਦੀਆਂ ਸੇਵਾਵਾਂ ਨੂੰ ਸਹਿਯੋਗ ਕਰਨ ਵਾਲੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ!





