ਬੱਚਾ ਅਗਮਜੋਤ ਸਿੰਘ, ਉਮਰ 10 ਦਿਨ, ਜਨਮ ਤੋਂ ਹੀ ਫੇਫੜਿਆਂ ਦੀ ਪ੍ਰਬੋਲਮ ਅਤੇ ਇਨਫੈਕਸ਼ਨ ਹੋਣ ਕਰਕੇ ਗਿੱਲ ਹਸਪਤਾਲ ਪੱਟੀ ਦਾਖਿਲ ਹੈ। ਬੱਚੇ ਦਾ ਪਿਤਾ ਦਿਹਾੜੀਦਾਰ ਹੈ। ਇਲਾਜ ਤੇ ਕਾਫੀ ਖ਼ਰਚਾ ਹੋਣ ਕਰਕੇ ਪਰਿਵਾਰ ਵੱਲੋਂ ਮਦਦ ਲਈ ਸੁਨੇਹਾ ਲਗਾਇਆ ਗਿਆ। ਟਰੱਸਟ ਵੱਲੋਂ ਬੱਚੇ ਦੀ ਦਾਦੀ ਨੂੰ ਸਮਰੱਥਾ ਅਨੁਸਾਰ 5000 ਦੀ ਮਦਦ ਦਿੱਤੀ ਗਈ।
ਬੱਚਾ ਰੋਹਿਤ, ਉਮਰ 9 ਮਹੀਨੇ, ਬੱਚੇ ਦਾ ਪਿਤਾ ਦਿਹਾੜੀਦਾਰ ਹੈ। ਬੱਚਾ ਭਾਰੀ ਇਨਫੈਕਸ਼ਨ ਤੋਂ ਪੀੜਿਤ ਹੋਣ ਕਰਕੇ ਗਿੱਲ ਹਸਪਤਾਲ ਵਿਖੇ ਜੇਰੇ ਇਲਾਜ ਨੂੰ ਟਰੱਸਟ ਵੱਲੋਂ ਸਮਰੱਥਾ ਅਨੁਸਾਰ 5000 ਦੀ ਮਦਦ ਦਿੱਤੀ ਗਈ।
ਬੱਚਾ ਮਨਬੀਰ ਸਿੰਘ, ਉਮਰ 1.5 ਸਾਲ ਨੂੰ ਨਲਾਂ ਦੀਆ ਹਰਨੀਆਂ ਹੋਣ ਕਰਕੇ ਗਿੱਲ ਹਸਪਤਾਲ ਪੱਟੀ ਦਾਖਿਲ ਕਰਵਾਇਆ ਗਿਆ
! ਪਰਿਵਾਰ ਬਹੁਤ ਲੋੜਵੰਦ ਹੋਣ ਕਰਕੇ ਟਰੱਸਟ ਵੱਲੋ 10,000 ਦੀ ਮਦਦ ਕੀਤੀ ਗਈ ! ਸਹਿਯੋਗ ਕਰਨ ਵਾਲੀ ਸੰਗਤ ਦਾ ਧੰਨਵਾਦ ਹੈ!