ਮੌਸਮ ਸਿੰਘ ਵਾਸੀ ਪ੍ਰਿੰਗੜੀ ਦਾ ਹੱਥ ਬਹੁਤ ਜ਼ਿਆਦਾ ਖ਼ਰਾਬ ਹੋਣ ਕਰਕੇ ਅਖੀਰ ਕਟਵਾਉਣਾ ਪਿਆ!
ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਟਰੱਸਟ ਵੱਲੋਂ ਸਮਰੱਥਾ 5000 ਦੀ ਮਦਦ ਦਿੱਤੀ ਗਈ!
ਮੰਗਲ ਸਿੰਘ ਨਿਵਾਸੀ ਪਿੰਡ ਖਾਲੜਾ (ਬਾਰਡਰ ਏਰੀਆ)
ਲੀਵਰ ਦੀ ਬੀਮਾਰੀ ਕਾਰਨ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ, ਦਿਹਾੜੀਦਾਰ ਪਰਿਵਾਰ ਹੈ!
ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਦਿੱਤੀ ਗਈ! ਸਹਿਯੋਗ ਕਰਨ ਵਾਲੀ ਸੰਗਤ ਦਾ ਵੀ ਰੋਂਂਮ-ਰੋਂਮ ਰਾਹੀਂ ਧੰਨਵਾਦ ਹੈ...
ਕਰਮਜੀਤ ਸਿੰਘ ਉਮਰ 14 ਸਾਲ ਵਾਸੀ ਪਿੰਡ ਸਭਰਾਵਾਂ, ਸ਼ੂਗਰ ਅਤੇ ਪੀਲੀਆ ਦੀ ਬੀਮਾਰੀ ਨਾਲ ਪੀੜ੍ਹਤ, ਪੱਟੀ ਦੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ, ਇਹ ਬੱਚਾ ਬੋਲ ਵੀ ਨਹੀਂ ਸਕਦਾ ਅਤੇ ਸੁਣ ਵੀ ਨਹੀਂ ਸਕਦਾ!
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 15000 ਰੁਪਏ ਦੀ ਸੇਵਾ ਦਿੱਤੀ ਗਈ!
ਗੁਰੂ ਸਾਹਿਬ ਤੰਦਰੁਸਤੀ ਬਖਸ਼ਣ
ਭੁਪਿੰਦਰ ਸਿੰਘ ਵਾਸੀ ਪਿੰਡ ਮਾਣੋਚਾਹਲ, ਕੁਝ ਦਿਨ ਪਹਿਲਾਂ ਇੱਕ ਐਕਸੀਡੈਂਟ ਚ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ!
ਘਰ ਚ ਕਮਾਉਣ ਵਾਲਾ ਇਹ ਆਪ ਹੀ ਸੀ! ਅਣ-ਵਿਆਹਿਆਂ ਤੇ ਜ਼ਿੰਮੇਵਾਰੀਆਂ ਜ਼ਿਆਦਾ, ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਟਰੱਸਟ ਵੱਲੋਂ ਸਮਰੱਥਾ ਅਨੁਸਾਰ 15000 ਰੁਪਏ ਦੀ ਮਦਦ ਦਿੱਤੀ ਗਈ, ਗੁਰੂ ਸਾਹਿਬ ਤੰਦਰੁਸਤੀ ਬਖਸ਼ਣ|








