ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ

Baba Deep Singh Charitable Trust Patti
0


 ਬੱਚਾ ਗੁਰਸਿਮਰਨ ਸਿੰਘ, ਉਮਰ ਡੇਢ ਸਾਲ, ਵਾਸੀ ਕੁੱਲਾ, ਪਾਣੀ ਦੀ ਘਾਟ ਅਤੇ ਇਨਫੈਕਸ਼ਨ ਹੋਣ ਕਰਕੇ ਗਿੱਲ ਹਸਪਤਾਲ ਪੱਟੀ ਤੋਂ ਇਲਾਜ ਕਰਵਾ ਰਹੇ ਹਨ, ਬੱਚੇ ਦਾ ਪਿਤਾ ਮੋਟਰਸਾਈਕਲ ਵਾਲੀ ਰੇਹੜੀ ਚਲਾ ਕੇ ਪਰਿਵਾਰਿਕ ਨਿਰਬਾਹ ਚਲਾ ਰਿਹਾ ਹੈ। ਬੱਚੇ ਦੇ ਇਲਾਜ ਹਿੱਤ ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ 5000 ਦੀ ਮਦਦ ਕੀਤੀ ਗਈ। ਗੁਰੂ ਸਾਹਿਬ ਦੋਨਾਂ ਬੱਚਿਆਂ ਨੂੰ ਤੰਦਰੁਸਤੀ ਬਖਸ਼ਣ






ਬੱਚਾ ਦਿਵਾਂਸ਼ ਉਮਰ 1 ਸਾਲ ਇਨਫੈਕਸ਼ਨ ਅਤੇ ਖੂਨ ਦੀ ਕਮੀਂ ਹੋਣ ਕਾਰਨ ਚੀਮਾ ਹਸਪਤਾਲ ਪੱਟੀ ਦਾਖਿਲ ਹੈ। ਪਰਿਵਾਰ ਦੀਆਂ ਤਿੰਨ ਕੁੜੀਆਂ ਅਤੇ ਇਕ ਮੁੰਡਾ ਹੈ, ਬੱਚੇ ਦਾ ਪਿਤਾ ਪੈਲੇਸ ਵਿਚ ਦਿਹਾੜੀ ਕਰਦਾ ਹੈ, ਪਰਿਵਾਰ ਆਰਥਿਕ ਪੱਖੋਂ ਕਮਜ਼ੋਰ ਹੋਣ ਕਰਕੇ ਬੱਚੇ ਦੇ ਇਲਾਜ਼ ਹਿੱਤ ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ 5000 ਦੀ ਮਦਦ ਕੀਤੀ ਗਈ।






ਬੱਚਾ ਗੁਰਤਾਜ ਸਿੰਘ, ਉਮਰ 4 ਮਹੀਨੇ, ਪਿੰਡ ਦੂਹਲ ਕੋਹਨਾ ਤੋਂ, ਇਨਫੈਕਸ਼ਨ ਅਤੇ ਨਮੂਨੀਆਂ ਹੋਣ ਕਰਕੇ ਪੱਟੀ ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਚ ਦਾਖਿਲ ਹੈ। ਪਿਤਾ ਕਿਸੇ ਦੁਕਾਨ ਤੇ 6000 ਰੁਪਏ ਚ ਨੌਕਰੀ ਕਰਕੇ ਪਰਿਵਾਰ ਦਾ ਪਾਲਣ ਕਰ ਰਿਹਾ ਹੈ। ਬੱਚੇ ਦੇ ਇਲਾਜ ਹਿੱਤ ਲੋੜ ਅਨੁਸਾਰ ਟਰੱਸਟ ਵੱਲੋਂ 5000 ਰੁਪਏ ਦੀ ਸਹਾਇਤਾ ਕੀਤੀ ਗਈ।





ਬੱਚਾ ਜਰਮਨ ਸਿੰਘ ਉਮਰ 8 ਸਾਲ, ਇੰਨਫੈਕਸ਼ਨ+ ਪੀਲੀਆ ਹੋਣ ਕਰਕੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ! ਪਰਿਵਾਰ ਬਹੁਤ ਲੋੜਵੰਦ ਹੈ, ਪਿਤਾ ਦਿਹਾੜੀਦਾਰ ਹੈ, ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 10000 ਦੀ ਮਦਦ ਇਲਾਜ਼ ਹਿੱਤ ਦਿੱਤੀ ਗਈ!






ਬੱਚੀ ਕਸ਼ਿਸ਼, ਉਮਰ 10 ਸਾਲ ਵਾਸੀ ਪਿੰਡ ਸਭਰਾ ਦੁੱਖ ਸੁੱਖ ਉਸ ਅਕਾਲਪੁਰਖ ਦੇ ਹੁਕਮ ਚ ਹਨ! ਬੱਚੀ ਨੂੰ ਬਲੱਡ ਕੈਂਸਰ ਹੈ, ਪਰਿਵਾਰ ਕਿਰਾਏ ਦੇ ਮਕਾਨ ਚ ਰਹਿੰਦਾ ਹੈ, ਆਰਥਿਕ ਸਥਿਤੀ ਬਹੁਤੀ ਵਧੀਆ ਨਹੀਂ,
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਬੱਚੀ ਦੇ ਇਲਾਜ਼ ਹਿੱਤ 10000 ਰੁਪਏ ਦੀ ਮਦਦ ਦਿੱਤੀ ਗਈ! ਬੱਚੀ ਇਸ ਵੇਲੇ ਏਮਜ਼ ਹਸਪਤਾਲ ਬਠਿੰਡਾ ਵਿਖੇ ਜ਼ੇਰੇ ਇਲਾਜ਼ ਹੈ! ਗੁਰੂ ਸਾਹਿਬ ਬੱਚੀ ਨੂੰ ਤੰਦਰੁਸਤੀ ਬਖਸ਼ਣ



Post a Comment

0Comments
Post a Comment (0)