ਬੱਚਾ ਉਦੈ ਸਿੰਘ ਉਮਰ 1 ਮਹੀਨਾ ਵਾਸੀ ਚੋਹਲਾ ਸਾਹਿਬ| ਨਮੂਨੀਆ ਹੋਣ ਕਰਕੇ ਦੌਰੇ ਪੈਂਦੇ ਨੇ, ਪ੍ਰਾਈਵੇਟ ਹਸਪਤਾਲ ਚ ਬੱਚਾ ਇਲਾਜ਼ ਅਧੀਨ ਹੈ, ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 5000 ਰੁਪਏ ਦੀ ਮਦਦ ਦਿੱਤੀ ਗਈ! 
ਇਹ ਵੀਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਸਭਰਾਵਾਂ (ਤਰਨ-ਤਾਰਨ) ਬੀਮਾਰੀ ਦੇ ਚਲਦਿਆਂ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ!  ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 15000 ਰੁਪਏ ਦੀ ਸੇਵਾ ਦਿੱਤੀ ਗਈ! 
ਇਹ ਭੈਣ ਜੀ ਰਾਜਬੀਰ ਕੌਰ ਨਿਵਾਸੀ ਪਿੰਡ ਦੁਬਲੀ | ਇੱਕ ਐਕਸੀਡੈਂਟ ਦੌਰਾਨ ਸੱਜੀ ਲੱਤ ਬੁਰੀ ਤਰ੍ਹਾਂ ਟੁੱਟ ਗਈ ਸੀ, ਅਪ੍ਰੇਸ਼ਨ ਦੌਰਾਨ ਲੱਤ ਚ ਸ਼ਕੰਜਾ ਲਗਾਉਣਾ ਪਿਆ, ਪਰਿਵਾਰ ਬਹੁਤ ਲੋੜਵੰਦ ਹੈ, ਕਮਾਈ ਦਾ ਕੋਈ ਬਹੁਤਾ ਸਾਧਨ ਨਹੀਂ, ਸ੍ਰੀ ਗੁਰੂ ਨਾਨਕ ਦੇਵ ਜੀ ਲੋਕ-ਭਲਾਈ ਟਰੱਸਟ ਹਾਂਗਕਾਂਗ ਵੱਲੋਂ ਇਸ ਭੈਣ ਜੀ ਦੇ ਇਲਾਜ਼ ਹਿੱਤ 20000 ਰੁਪਏ ਦੀ ਮਦਦ ਭੇਜੀ ਗਈ!
ਜ਼ਿਕਰਯੋਗ ਕਿ ਕੁਝ ਦਿਨ ਪਹਿਲਾਂ ਵੀ ਸਿੱਖ ਸੇਵਾ ਸੁਸਾਇਟੀ ਨਿਊਯਾਰਕ ਵੱਲੋਂ 15000 ਰੁਪਏ ਦੀ ਸੇਵਾ ਦਿੱਤੀ ਗਈ ਸੀ! ਗੁਰੂ ਸਾਹਿਬ ਤੰਦਰੁਸਤੀ ਬਖ਼ਸ਼ਣ 





