ਹੜ੍ਹ ਤਾਂ ਦੂਜੀਆਂ ਸਟੇਟਾਂ ਚ ਵੀ ਹਰ ਸਾਲ ਈ ਆਓਂਦੇ ਆ, ਪਰ ਇਵੇਂ ਇਕੱਠੇ ਹੋ ਕੇ ਬੰਨ੍ਹ ਮਾਰਨ ਤੇ ਜੈਕਾਰੇ ਛੱਡਣ ਆਲੀ ਕੌਮ ਪੰਜਾਬੀ ਈ ਐ !

Baba Deep Singh Charitable Trust Patti
0

ਹੜ੍ਹ ਤਾਂ ਦੂਜੀਆਂ ਸਟੇਟਾਂ ਚ ਵੀ ਹਰ ਸਾਲ ਈ ਆਓਂਦੇ ਆ,
ਪਰ ਇਵੇਂ ਇਕੱਠੇ ਹੋ ਕੇ ਬੰਨ੍ਹ ਮਾਰਨ ਤੇ ਜੈਕਾਰੇ ਛੱਡਣ ਆਲੀ ਕੌਮ ਪੰਜਾਬੀ ਈ ਐ !
ਜ਼ਿਲਾ ਤਰਨਤਾਰਨ ਤਹਿਸੀਲ ਪੱਟੀ ਦੇ ਪਿੰਡ ਘੜੁੰਮ ਨੇੜੇ ਸਭਰਾ ਵਿਖੇ ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਕਰਕੇ ਕਾਫੀ ਭਾਰੀ ਨੁਕਸਾਨ ਹੋਇਆ।
ਹੜਾਂ ਦੀ ਮਾਰ ਝੱਲ ਰਹੇ ਪਰਿਵਾਰਾਂ ਲਈ ਜਿੱਥੇ ਸਾਰਾ ਹੀ ਪੰਜਾਬ ਮਦਦ ਕਰ ਰਿਹਾ। ਉੱਥੇ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ ਬੰਨ੍ਹ ਬੰਨਣ ਲਈ ਤਕਰੀਬਨ 2100 ਦੇ ਕਰੀਬ ਖਾਲੀ ਤੋੜੇ, ਕੋਲਡ-ਡਰਿੰਕ ਦੀਆਂ ਬੋਤਲਾਂ, ਜੂਸ ਦੀਆਂ ਬੋਤਲਾਂ, ਫਰੂਟੀਆਂ, ਪਾਣੀ ਦੀਆਂ ਬੋਤਲਾਂ, ਘਰਾਂ ਦੀਆਂ ਛੱਤਾਂ ਤੇ ਬੈਠੇ ਪਰਿਵਾਰਾਂ ਦੀ ਸੁੱਖ ਸਹੂਲਤ ਲਈ ਤਰਪਾਲਾਂ ਦੀ ਸੇਵਾ ਨਿਭਾਈ ਗਈ।
20 ਅਗਸਤ ਨੂੰ ਕੇਵਲ ਸਰੀਰਕ ਸੇਵਾ (ਮਿੱਟੀ ਦੇ ਤੋੜੇ ਭਰਨਾ) ਨਿਭਾਈ ਗਈ।
21 ਅਗਸਤ ਨੂੰ ਖਾਲੀ ਤੋੜੇ, ਕੋਲਡ ਡਰਿੰਕ, ਪਾਣੀ ਆਦਿਕ
22 ਅਗਸਤ ਨੂੰ ਫਿਰ ਖਾਲੀ ਤੋੜੇ, ਕੋਲਡ ਡਰਿੰਕ, ਪਾਣੀ ਆਦਿਕ ਦੇ ਨਾਲ ਤਰਪਾਲਾਂ ਦੀ ਸੇਵਾ ਕੀਤੀ ਗਈ।
ਇਹ ਸੇਵਾ ਗੁਰੂਦਵਾਰਾ ਲਲਕਾਰ ਸਾਹਿਬ (ਛਾਉਣੀ ਸਾਹਿਬ) ਕਾਲਜ ਰੋਡ ਪੱਟੀ ਤੋਂ ਆਰੰਭ ਹੋ ਕੇ ਨਵੀਂ ਦਾਣਾ ਮੰਡੀ ਸਭਰਾ, ਟੁੱਟਿਆ ਬੰਨ੍ਹ ਪਿੰਡ ਘੜੁੰਮ, ਅਤੇ ਪਾਣੀ ਚ ਡੁੱਬਿਆ ਪਿੰਡ ਕੁੱਤੀਵਾਲਾ ਵਿਖੇ ਨਿਭਾਈ ਗਈ।
ਬੜਾ ਫ਼ਖ਼ਰ ਮਹਿਸੂਸ ਹੁੰਦਾ ਜਦੋਂ ਦੇਖਦੇ ਹਾਂ ਕਿ ਸੰਗਤਾਂ ਬਿਨ੍ਹਾਂ ਕਿਸੇ ਲਾਲਚ, ਲੋਭ, ਮੋਹ ਦੇ ਦੂਰੋਂ ਦੂਰੋਂ ਚੱਲ ਕੇ ਤਰਾਂ ਤਰਾਂ ਦੀਆਂ ਸੇਵਾਵਾਂ ਨਿਭਾ ਰਹੇ ਹਨ। ਕੱਲ੍ਹ ਵੀਰ ਮਿਲੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਪਾਣੀ ਦੇ ਟਰਾਲੇ ਲੈ ਕੇ ਆਏ। ਅੱਜ ਮੂਸਾ ਪਿੰਡ ਬਠਿੰਡਾ ਨੇੜਿਓਂ ਠੰਢੇ ਦੀਆਂ ਬੋਤਲਾਂ, ਲੰਗਰ ਪ੍ਰਸ਼ਾਦਾ, ਮਿੱਟੀ ਦੀਆਂ ਟਰਾਲੀਆਂ ਲੈ ਕੇ ਆਏ।
ਜ਼ਿਕਰਯੋਗ ਹੈ ਕਿ ਬੰਨ੍ਹ ਤੇ ਤਕਰੀਬਨ 2 ਕਿਲੋਮੀਟਰ ਤਕ ਲੰਬੀਆਂ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਜੋਂ ਮਿੱਟੀ ਦੇ ਤੋੜੇ ਭਰ ਭਰ ਕੇ ਲੈ ਕੇ ਜਾ ਰਹੇ ਹਨ।
ਅਰਦਾਸ ਕਰਦੇ ਹਾਂ ਗੁਰੂ ਸਾਹਿਬ ਸੀਸ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਹਮੇਸ਼ਾ ਇਸੇ ਤਰ੍ਹਾਂ ਅਖੀਰਲੇ ਸੁਆਸਾਂ ਤਕ ਮਨੁੱਖਤਾ ਦੇ ਭਲੇ ਦੀਆਂ ਸੇਵਾਵਾਂ ਲੈਂਦੇ ਰਹਿਣ। ਨਾਲ ਸਹਿਯੋਗ ਕਰਨ ਵਾਲੇ ਸਾਰੇ ਵੀਰਾਂ, ਭਰਾਵਾਂ, ਸੇਵਾਦਾਰਾਂ, ਟਰੱਸਟੀ ਮੈਂਬਰਾਂ ਦਾ ਵਿਸ਼ੇਸ਼ ਧੰਨਵਾਦ। ਗੁਰੂ ਸਾਹਿਬ ਸਭਨਾਂ ਨੂੰ ਚੜਦੀਕਲਾ ਵਿਚ ਰੱਖਣ
🌸🙏






















 

Post a Comment

0Comments
Post a Comment (0)