ਗੁਰਫਤਹਿ ਸਿੰਘ ਉਮਰ 5 ਸਾਲ, ਵਾਸੀ ਪਿੰਡ ਬਾਹਮਣੀ ਵਾਲਾ (ਪੱਟੀ) ਜੋ ਕਿ ਅੱਗ ਨਾਲ ਬੁਰੀ ਤਰਾਂ ਝੁਲਸ ਗਿਆ ਸੀ! ਗੁਰਫਤਹਿ ਸਿੰਘ ਬਾਰੇ ਪੱਤਰਕਾਰ ਕੁਲਦੀਪ ਸਿੰਘ ਨੇ ਟਰੱਸਟ ਪਾਸ ਬੇਨਤੀ ਕੀਤੀ ਸੀ ਕਿ ਬੱਚਾ ਲੋੜਵੰਦ ਪਰਿਵਾਰ ਦਾ ਹੈ ਬੱਚੇ ਦਾ ਪਿਤਾ ਦਿਹਾੜੀਦਾਰ ਹੈ, ਪਰਿਵਾਰ ਕੋਲ ਏਨੀ ਸਮਰੱਥਾ ਨਹੀਂ ਕਿ ਉਹ ਚੰਗਾ ਇਲਾਜ਼ ਕਰਵਾ ਸਕਣ! ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਬੱਚੇ ਦੇ ਇਲਾਜ਼ ਦੀ ਜਿੰਮੇਵਾਰੀ ਲਈ ਗਈ ਸੀ! ਗੁਰਫਤਹਿ ਦਾ ਇੱਕ ਸਾਲ ਨਿਰੰਤਰ ਇਲਾਜ਼ ਚੱਲਿਆਂ, ਬੱਚੇ ਦੀ ਪਿੱਠ, ਸਿਰ, ਬਾਂਹ ਬੁਰੀ ਤਰਾਂ ਅੱਗ ਨਾਲ ਝੁਲਸੇ ਹੋਏ ਸਨ! ਇਸ ਇੱਕ ਸਾਲ ਦੌਰਾਨ ਕਈ ਵਾਰ ਸਰੀਰਕ ਇੰਨਫੈਕਸ਼ਨ ਵਧਣ ਨਾਲ ਹਾਲਤ ਜ਼ਿਆਦਾ ਵਿਗੜ ਜਾਂਦੀ ਸੀ ਕਿ ਕਈ-ਕਈ ਦਿਨ ਹਸਪਤਾਲ ਚ ਦਾਖਲ ਰੱਖਣਾ ਪੈਂਦਾ ਸੀ, ਕਈ ਝੂਨਿਟ ਖੂਨ ਵੀ ਚੜਾਉਣਾ ਪਿਆ! ਹੁਣ ਗੁਰਫਤਹਿ ਸਿੰਘ ਬਿਲਕੁੱਲ ਠੀਕ ਹੈ, ਇਸ ਬੱਚੇ ਦੇ ਇਲਾਜ਼ ਤੇ ਟੋਟਲ 2,28,000 ਰੁਪਏ ਦਾ ਖਰਚ ਆਇਆ ਜੋ ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ! ਗੁਰਫਤਹਿ ਸਿੰਘ ਦੇ ਮਾਤਾ-ਪਿਤਾ ਵੱਲੋਂ ਉਹਨਾਂ ਦੇ ਬੱਚੇ ਦੇ ਇਲਾਜ਼ ਵਾਸਤੇ ਸਹਿਯੋਗ ਕਰਨ ਵਾਲੀ ਸੰਗਤ ਦਾ ਧੰਨਵਾਦ ਕੀਤਾ ਗਿਆ!
ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਅੱਗ ਨਾਲ ਝੁਲਸੇ ਬੱਚੇ ਦਾ ਕਰਵਾਇਆ ਗਿਆ ਸੰਪੂਰਨ ਇਲਾਜ਼
0



.jpeg)








.jpeg)
.jpeg)




.jpeg)




