ਸੁਖਚੈਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਸੁਰ ਸਿੰਘ ਜੋ ਕਿ ਰੀੜੵ ਦੀ ਹੱਡੀ ਦੀ ਸੱਟ ਤੋਂ ਪੀੜੵਤ ਹੋਣ ਕਰਕੇ ਕੰਮ ਕਾਰ ਕਰਨ ਅਸਮਰੱਥ ਹੈ! ਮਹਿੰਗਾ ਇਲਾਜ਼ ਨਾ ਕਰਵਾ ਪਾਉਣ ਕਰਕੇ ਕੋਟ ਈਸੇ ਖਾਂ ਤੋਂ ਦੇਸੀ ਇਲਾਜ਼ ਕਰਵਾ ਰਿਹਾ ਹੈ ਅਤੇ ਨਾਲ ਥਰੈਪੀ ਕਰਵਾ ਰਿਹਾ ਹੈ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਸੇਵਾ ਦਿੱਤੀ ਗਈ! ਸੁਰ-ਸਿੰਘ ਪਿੰਡ ਤੋ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਦੇ ਸੇਵਾਦਾਰ ਡਾਂ ਭੁਪਿੰਦਰ ਸਿੰਘ ਜੀ ਨਾਲ ਇਹ ਸੇਵਾ ਨਿਭਾਈ ਗਈ!ਸੁਖਚੈਨ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਸੁਰ ਸਿੰਘ ਜੋ ਕਿ ਰੀੜੵ ਦੀ ਹੱਡੀ ਦੀ ਸੱਟ ਤੋਂ ਪੀੜੵਤ ਹੋਣ ਕਰਕੇ ਕੰਮ ਕਾਰ ਕਰਨ ਅਸਮਰੱਥ ਹੈ! ਮਹਿੰਗਾ ਇਲਾਜ਼ ਨਾ ਕਰਵਾ ਪਾਉਣ ਕਰਕੇ ਕੋਟ ਈਸੇ ਖਾਂ ਤੋਂ ਦੇਸੀ ਇਲਾਜ਼ ਕਰਵਾ ਰਿਹਾ ਹੈ ਅਤੇ ਨਾਲ ਥਰੈਪੀ ਕਰਵਾ ਰਿਹਾ ਹੈ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਸੇਵਾ ਦਿੱਤੀ ਗਈ! ਸੁਰ-ਸਿੰਘ ਪਿੰਡ ਤੋ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਦੇ ਸੇਵਾਦਾਰ ਡਾਂ ਭੁਪਿੰਦਰ ਸਿੰਘ ਜੀ ਨਾਲ ਇਹ ਸੇਵਾ ਨਿਭਾਈ ਗਈ!
ਪ੍ਰਿਅੰਕਾ ਕੌਰ ਵਾਸੀ ਪੱਟੀ ਜੋ ਕਿ ਗਲੇ ਦੀ ਰਸੌਲੀ ਤੋਂ ਪੀੜੵਤ ਹੈ! ਇਸ ਭੈਣ ਦਾ ਘਰਵਾਲਾ 8000 ਰੁਪਏ ਮਹੀਨੇ ਤੇ ਪ੍ਰਾਈਵੇਟ ਨੌਕਰੀ ਕਰਦਾ ਹੈ, ਬੜੀ ਮੁਸ਼ਕਿਲ ਨਾਲ ਘਰ ਦਾ ਗੁਜ਼ਾਰਾ ਹੁੰਦਾ ਹੈ! ਡਾਕਟਰਾਂ ਮੁਤਾਬਿਕ ਜਲਦੀ ਅਪ੍ਰੇਸ਼ਨ ਹੋਣਾ ਚਾਹੀਦਾ ਹੈ, ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਸੇਵਾ ਇਲਾਜ਼ ਵਾਸਤੇ ਦਿੱਤੀ ਗਈ! ਅਰਦਾਸ ਵੀ ਕਰਦੇ ਹਾਂ ਗੁਰੂ ਸਾਹਿਬ ਸੰਪੂਰਨ ਤੰਦਰੁਸਤੀ ਬਖਸ਼ਣ! ਸਹਿਯੋਗੀ ਸੱਜਣਾਂ-ਮਿੱਤਰਾ ਦਾ ਵੀ ਬਹੁਤ-ਬਹੁਤ ਧੰਨਵਾਦ ਹੈ........
ਧਰਮਜੀਤ ਸਿੰਘ ਵਾਸੀ ਪਿੰਡ ਸਿੰਘਪੁਰਾ ਜਿਲਾਂ ਤਰਨ-ਤਾਰਨ! ਜੋ ਕਿ ਪੇਂਟ ਕਰਨ ਦਾ ਕੰਮ ਕਰਦਾ ਸੀ, ਗੁਰਦੁਆਰਾ ਸਾਹਿਬ ਵਿਖੇ ਪੇਂਟ ਕਰ ਰਿਹਾ ਸੀ ਕਿ ਵਾਂਸ ਟੁੱਟ ਗਿਆ, ਥੱਲੇ ਡਿੱਗਣ ਕਰਕੇ ਸੱਜੀ ਲੱਤ ਦੋ ਜਗਾਂ ਤੋਂ ਟੁੱਟ ਗਈ! ਪਰਿਵਾਰ ਲੋੜਵੰਦ ਸੀ, ਜਿਸ ਗੁਰਦੁਆਰਾ ਸਾਹਿਬ ਵਿਖੇ ਪੇਂਟ ਕਰ ਰਿਹਾ ਸੀ ਉਹਨਾਂ ਵੱਲੋਂ ਵੀ ਮਦਦ ਕੀਤੀ ਗਈ ਹੈ! ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਵੀ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਦਿੱਤੀ ਗਈ! ਗੁਰੂ ਸਾਹਿਬ ਤੰਦਰੁਸਤੀ ਬਖਸ਼ਣ! ਸਹਿਯੋਗ ਕਰਨ ਵਾਲੀ ਸੰਗਤ ਦਾ ਵੀ ਧੰਨਵਾਦ ਹੈ





