Mission


ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ  ਪੱਟੀ ਵੱਲੋਂ ਲੋੜਵੰਦਾ ਦੀ ਸੇਵਾ ਲਈ ਜੋ ਵੀ ਕਾਰਜ ਆਰੰਭਿਆ ਜਾਂਦਾ ਸਾਰੇ ਕਾਰਜ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਪੱਟੀ ਨਿਵਾਸੀ ਸੰਗਤ ਅਤੇ ਐਨ. ਆਰ. ਆਈ ਵੀਰਾਂ ਭੈਣਾਂ ਦੇ ਸਹਿਯੋਗ ਨਾਲ ਪੂਰੇ ਹੁੰਦੇ ਆ ਰਹੇ ਹਨ | ਟਰੱਸਟ ਦੀ ਸ਼ੁਰੂਆਤ ਤੋਂ ਲੈ ਕੇ ਅੱਜ ਤਕ ਜੋ ਵੀ ਸੇਵਾਵਾਂ ਕੀਤੀਆਂ ਗਈਆਂ ਜਾਂ ਜੋ ਸੇਵਾਵਾਂ ਚੱਲ ਰਹੀਆਂ ਨੇ ਸਭ ਸੰਗਤ ਦੀ ਦੇਣ ਹੈ | ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਸਹਿਯੋਗ ਕਰਨ ਵਾਲੀ ਸੰਗਤ ਦਾ ਹਮੇਸ਼ਾ ਰਿਣੀ ਰਹੇਗਾ|

            
                     ਸੰਨ੍ਹ 2019 ਅੰਦਰ ਲੋੜਵੰਦ ਪਰਿਵਾਰਾ ਦੀ ਸਹੂਲਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਮੂਹ ਮੈਂਬਰਾ ਵੱਲੋਂ ਇਕ ਐਮਬੂਲੈਂਸ ਦੀ ਵਿਚਾਰ ਕੀਤੀ ਗਈ ਜੋ ਲੋੜਵੰਦ ਪਰਿਵਾਰਾਂ ਲਈ ਬਿਲਕੁਲ ਮੁਫ਼ਤ ਅਤੇ ਬਾਕੀ ਮਰੀਜਾਂ ਲਈ ਸਿਰਫ ਤੇਲ ਖਰਚੇ ਤੇ ਚਲਾਈ ਜਾਵੇ| ਚੈਰੀਟੇਬਲ ਟਰੱਸਟ ਵੱਲੋਂ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਐਮਬੂਲੈਂਸ ਲਈ ਬੇਨਤੀ ਕੀਤੀ ਗਈ ਸਾਡੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਗੁਰੂਦਵਾਰਾ ਮਾਤਾ ਸਾਹਿਬ ਕੌਰ ਜੀ, ਗੈਂਟ, ਬੈਲਜ਼ੀਅਮ ਦੀ ਸੰਗਤ ਵੱਲੋਂ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਨੂੰ ਐਮਬੂਲੈਂਸ ਭੇਟ ਕੀਤੀ ਗਈ ਜੋ ਅੱਜ ਵੀ ਲੋੜਵੰਦਾਂ ਦੀ ਸੇਵਾ ਹਿੱਤ ਜਾਰੀ ਹੈ |

                        ਸੰਨ੍ਹ 2023 ਅੰਦਰ ਟਰੱਸਟੀ ਮੈਂਬਰਾ ਵਿਚਾਰ ਕੀਤੀ ਕਿ ਕਿਡਨੀਆਂ ਦੇ ਮਰੀਜ ਜੋ ਡਾਇਲਸਿਸ ਕਰਵਾਊਂਦੇ ਹਨ ਪੱਟੀ ਸ਼ਹਿਰ ਅਤੇ ਨਾਲ ਲੱਗਦੇ ਸਰਹੱਦੀ ਏਰੀਆ ਦੇ ਲੋਕ ਜਿੰਨਾ ਨੂੰ ਡਾਇਲਸਿਸ ਕਰਵਾਉਣ ਲਈ ਅੰਮ੍ਰਿਤਸਰ ਜਾਣਾ ਪੈਂਦਾ ਸੀ | ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਚ ਇਕ ਡਾਇਲਸਿਸ ਦਾ ਖਰਚ ਤਕਰੀਬਨ 2800 ਤੋਂ 7000 ਰੁਪਏ ਤਕ ਹੈ| ਇਨ੍ਹਾਂ ਖਰਚਾ ਹੋਣ ਕਰਕੇ ਕਈ ਲੋੜਵੰਦ ਪਰਿਵਾਰ ਜੋ ਕਿਡਨੀਆਂ ਦੀ ਬਿਮਾਰੀ ਤੋਂ ਪੀੜਤ ਹਨ ਉਹ ਆਪਣਾ ਇਲਾਜ ਨਹੀਂ ਕਰਵਾ ਪਾਉਂਦੇ | ਉਨ੍ਹਾਂ ਲੋੜਵੰਦ ਪਰਿਵਾਰਾਂ ਅਤੇ ਸਰਹੱਦੀ ਏਰੀਏ ਦੀ ਸਹੂਲਤ ਨੂੰ ਦੇਖਦੇ ਹੋਏ ਟਰੱਸਟੀ ਮੈਂਬਰਾਂ ਵੱਲੋ ਫਿਰ ਦੇਸ਼ਾ ਵਿਦੇਸ਼ਾ ਵਿਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਅੱਗੇ ਡਾਇਲਸਿਸ ਯੂਨਿਟ ਲਗਾਉਣ ਲਈ ਬੇਨਤੀ ਕੀਤੀ ਗਈ | ਐਸੀ ਬਖਸ਼ਿਸ਼ ਹੋਈ ਗੁਰੂ ਸਾਹਿਬ ਦੀ ਕਿਰਪਾ, ਸੰਗਤ ਦੇ ਸਹਿਯੋਗ ਅਤੇ ਟਰੱਸਟੀ ਮੈਂਬਰਾ ਦੇ ਉੱਦਮ ਸਦਕਾ ਜਿਲ੍ਹਾ ਤਰਨ ਤਾਰਨ ਅੰਦਰ ਸਰਹੱਦੀ ਏਰੀਏ ਵਿਚ ਰਾਣਾ ਹਸਪਤਾਲ ਪਿੰਡ (ਖਾਲੜਾ) ਵਿਖੇ ਦੋ ਡਾਇਲਸਿਸ ਮਸ਼ੀਨਾਂ ਲਗਾਈਆਂ ਗਈਆਂ ਹਨ ਜਿਸ ਵਿਚ ਹਰ ਆਮ ਅਤੇ ਖਾਸ ਲਈ ਕੇਵਲ ਲਾਗਤ ਖਰਚਾ 1000 ਰੁਪਏ ਅਤੇ ਅਤਿ ਲੋੜਵੰਦਾ ਨੂੰ ਬਿਲਕੁਲ ਮੁਫ਼ਤ (ਫ੍ਰੀ) ਵਿਚ ਡਾਇਲਸਿਸ ਕੀਤੀ ਜਾ ਰਹੀ ਹੈ| 
                             
                ਸੰਨ੍ਹ 2024 ਅੰਦਰ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: (ਪੱਟੀ) ਦੇ ਨਾਮ ਤੇ ਪੱਟੀ ਸ਼ਹਿਰ ਅੰਦਰ ਤਕਰੀਬਨ 5 ਮਰਲੇ ਦੇ ਕਰੀਬ ਆਪਣੀ ਜ਼ਮੀਨ ਲੈਣ ਦੀ ਵਿਚਾਰ ਕੀਤੀ ਗਈ ਹੈ | ਇਸ ਜ਼ਮੀਨ ਤੇ ਟਰੱਸਟ ਦਾ ਦਫਤਰ, ਐਮਬੂਲੈਂਸ ਦੀ ਪਾਰਕਿੰਗ ਤੋਂ ਇਲਾਵਾ ਫ੍ਰੀ ਮਿਊਜ਼ਿਕ ਅਕੈਡਮੀ ਜਾਂ ਲਾਗਤ ਖਰਚੇ ਤੇ ਲੈਬੋਰਟਰੀ ਆਦਿ ਦੀਆ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ| ਸਮੂਹ ਟਰੱਸਟੀ ਮੈਂਬਰ ਆਪ ਸੰਗਤਾਂ ਅੱਗੇ ਦੋਇ ਕਰ ਜੋੜ ਇਹਨਾਂ ਕਾਰਜਾਂ ਲਈ ਬੇਨਤੀ ਕਰਦੇ ਹਨ| 

Post a Comment

0Comments
Post a Comment (0)