ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: (ਪੱਟੀ) ਵੱਲੋਂ ਪਿਛਲੇ ਕਾਫ਼ੀ ਸਾਲਾਂ ਤੋਂ ਸੰਗਤ ਦੇ ਸਹਿਯੋਗ ਨਾਲ ਮਾਨਵਤਾ ਦੀ ਸੇਵਾ ਹਿੱਤ ਨਿਰੰਤਰ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।
ਇਸ ਮੌਕੇ ਗੁਰਮੀਤ ਸਿੰਘ ਨੇ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਗੁਰੂ ਮਾਰਗ ਤੇ ਚਲਦਿਆਂ ਹਰ ਧਰਮ ਲਈ ਹਰ ਇਨਸਾਨ ਲਈ ਆਪਣੀ ਕਿਰਤ ਵਿੱਚੋਂ ਦਸਵੰਧ ਕੱਢਣਾ ਲਾਜ਼ਮੀ ਹੈ ਆਪਣਾ ਕੱਢਿਆ ਹੋਇਆ ਦਸਵੰਧ ਐਸੇ ਲੋੜਵੰਦਾਂ ਤੇ ਖ਼ਰਚ ਕਰਨਾ ਵੀ ਅਤਿ ਜ਼ਰੂਰੀ ਹੈ। ਜਿਵੇਂ ਗੁਰੂ ਨਾਨਕ ਸਾਹਿਬ ਨੇ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ ਤੇ ਇਨਸਾਨੀਅਤ ਦੀ ਸੇਵਾ ਕੀਤੀ ਠੀਕ ਇਸੇ ਤਰ੍ਹਾਂ ਸਾਨੂੰ ਵੀ ਆਪਣੇ ਆਸ ਪਾਸ ਵੱਸਦੇ ਲੋੜਵੰਦ ਮਰੀਜ਼ ਦਾ ਇਲਾਜ ਕਰਵਾ ਦੇਣਾ, ਲੋੜਵੰਦ ਨੂੰ ਰਾਸ਼ਨ ਲੈ ਦੇਣਾ, ਲੋੜਵੰਦ ਨੂੰ ਮਕਾਨ ਬਣਾ ਦੇਣਾ ਆਦਿਕ ਇਹ ਸਾਰੇ ਹੀ ਉੱਤਮ ਕਾਰਜ ਹਨ।
ਉਨ੍ਹਾਂ ਸਾਲਾਨਾ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ 1 ਅਪ੍ਰੈਲ 2024 ਤੋਂ ਲੈ ਕੇ 31 ਮਾਰਚ 2025 ਤੱਕ ਭਾਵ ਇਕ ਸਾਲ ਅੰਦਰ 119 ਲੋੜਵੰਦਾਂ ਮਰੀਜ਼ਾਂ ਦੇ ਇਲਾਜ ਵਿੱਚ ਸਹਾਇਤਾ, 30 ਲੋੜਵੰਦ ਬੱਚਿਆਂ ਦੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਵਿੱਚ ਮਦਦ, 15 ਲੋੜਵੰਦ ਕੁੜੀਆਂ ਦੇ ਵਿਆਹ ਕਾਰਜ ਵਿੱਚ ਮਦਦ, 63 ਮਰੀਜ਼ਾਂ ਦੀ ਐਂਬੂਲੈਂਸ ਰਾਹੀਂ ਸੇਵਾ, 9 ਪ੍ਰਾਣੀਆਂ ਦੇ ਅੰਤਿਮ ਰਸਮਾਂ ਵਿੱਚ ਮਦਦ, 583 ਕਿਡਨੀ ਮਰੀਜ਼ਾਂ ਦੀ ਡਾਇਲਸਿਸ ਰਾਹੀਂ ਸੇਵਾ, 5 ਲੌੜਵੰਦ ਪਰਿਵਾਰਾਂ ਦੇ ਮਕਾਨ ਬਣਾਉਣ ਵਿੱਚ ਸਮਰੱਥਾ ਅਨੁਸਾਰ ਮਦਦ ਅਤੇ 1 ਲੋੜਵੰਦ ਪਰਿਵਾਰ ਨੂੰ ਸੰਪੂਰਨ ਮਕਾਨ ਬਣਾ ਕੇ ਦਿੱਤਾ ਗਿਆ। ਇਹ ਸਾਰੇ ਹੀ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਆਪ ਸੀਸ ਉੱਤੇ ਹੱਥ ਰੱਖ ਕੇ ਪੱਟੀ ਨਿਵਾਸੀ ਸੰਗਤ ਅਤੇ ਐਨ ਆਰ ਆਈ ਸੰਗਤਾਂ ਦੇ ਸਹਿਯੋਗ ਨਾਲ ਕਰਵਾ ਰਹੇ ਹਨ। ਇਸ ਮੋਕੇ ਮੁੱਖ ਸੇਵਾਦਾਰ ਗੁਰਮੀਤ ਸਿੰਘ ਅਤੇ ਸਮੂਹ ਮੈਂਬਰਾਂ ਵੱਲੋਂ ਸਹਿਯੋਗ ਕਰਨ ਵਾਲੀ ਸੰਗਤ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਅਤੇ ਕਿਹਾ ਕਿ ਟਰੱਸਟ ਦੀਆਂ ਸੇਵਾਵਾਂ ਨੂੰ ਸਹਿਯੋਗ ਕਰਨ ਵਾਲੀ ਸੰਗਤ ਦੇ ਅਸੀਂ ਹਮੇਸ਼ਾ ਹਰ ਪਲ, ਹਰ ਸਾਹ ਰਿਣੀ ਰਹਾਂਗੇ।
1 ਅਪ੍ਰੈਲ 2024 ਤੋਂ ਲੈ ਕੇ 31 ਮਾਰਚ 2025 (ਸਾਲਾਨਾ ਜਾਣਕਾਰੀ)
0
Tags
