ਜੂਨ 2024 ਦੀਆ ਸੇਵਾਵਾਂ

Baba Deep Singh Charitable Trust Patti
0

 




ਇਹ ਵੀਰ ਦਾ ਨਾਮ ਵਿਜੈ ਹੈ, ਚੋਹਲਾ ਸਾਹਿਬ ਦਾ ਰਹਿਣ ਵਾਲਾ ਪਰਿਵਾਰ ਹੈ, ਘਰ ਵਿੱਚ ਗਰੀਬੀ ਦੇ ਚੱਲਦਿਆਂ ਪਿਛਲੇ 4 ਸਾਲ ਦੇ ਕਰੀਬ ਹੋ ਚੱਲਿਆ ਕਿ ਆਪਣਾ ਇਲਾਜ਼ ਨਹੀਂ ਸੀ ਕਰਵਾ ਸਕੇ, ਘਰ ਦੀ ਮਾਲੀ ਹਾਲਤ ਬਹੁਤ ਹੀ ਤਰਸਯੋਗ ਸੀ, ਦੋ ਡੰਗ ਦੀ ਰੋਟੀ ਵੀ ਗੁਰਦੁਆਰਾ ਸਾਹਿਬ ਤੋਂ ਲਿਆ ਕੇ ਖਾਂਦੇ ਨੇ! ਦੋ ਬੱਚੇ ਹਨ 8 ਸਾਲ ਦਾ ਮੁੰਡਾ ਅਤੇ 4 ਸਾਲ ਦੀ ਕੁੜੀ | ਪਰਿਵਾਰ ਵੱਲੋਂ ਟਰੱਸਟ ਪਾਸ ਮਦਦ ਲਈ ਬੇਨਤੀ ਕੀਤੀ ਗਈ ਸੀ, ਟਰੱਸਟ ਵੱਲੋਂ ਇਸ ਪਰਿਵਾਰ ਨੂੰ ਵੈਰੀਫਾਈ ਕਰਨ ਤੋਂ ਬਾਅਦ ਇਸ ਵੀਰ ਦੇ ਇਲਾਜ਼ ਦੀ ਜ਼ਿੰਮੇਵਾਰੀ ਲਈ ਗਈ! 6 ਜੂਨ 2024 ਨੂੰ ਹਸਪਤਾਲ ਚ ਦਾਖਲ ਕਰਵਾ ਦਿੱਤਾ ਗਿਆ ਸੀ, ਇੱਕ ਅਪ੍ਰੇਸ਼ਨ ਹੋ ਗਿਆ ਹੈ, ਦੂਸਰਾ ਅਪ੍ਰੇਸ਼ਨ ਤਿੰਨ ਮਹੀਨੇ ਬਾਅਦ ਸੰਗਤ ਦੇ ਸਹਿਯੋਗ ਨਾਲ ਹੋਵੇਗਾ! ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ







ਗੁਰਮੀਤ ਕੌਰ, ਵਾਸੀ ਪੱਟੀ ਦੇ ਜਿਗਰ ਵਿਚ
ਸੋਜ+ਪੱਥਰੀ ਅਤੇ ਇਨਫੈਕਸ਼ਨ ਤੋਂ ਪੀੜਿਤ ਹੋਣ ਕਰਕੇ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਵਿੱਚ ਜੇਰੇ ਇਲਾਜ ਹੈ, ਟਰੱਸਟ ਵੱਲੋਂ ਸਮਰੱਥਾ ਅਨੁਸਾਰ 5000 ਰੁਪਏ ਦੀ ਸਹਾਇਤਾ ਕੀਤੀ ਗਈ.






ਜੋਗਿੰਦਰ ਸਿੰਘ ਵਾਸੀ ਪਿੰਡ ਜੋਤੀ ਸ਼ਾਹ, ਕਿੱਤੇ ਵਜੋਂ ਕਿਸੇ ਨਾਲ ਟਰੱਕ ਤੇ ਡਰਾਈਵਰੀ ਕਰਦਾ ਸੀ ਪੰਜਾਬ ਤੋਂ ਫੇਰਾ ਲੈ ਕੇ ਗਏ ਸਨ ਕਿ ਅਚਾਨਕ ਟਰੱਕ ਨੂੰ ਅੱਗ ਲੱਗ ਗਈ ਤੇ ਖੁਦ ਵੀ ਅੱਗ ਨਾਲ ਬੁਰੀ ਤਰਾਂ ਝੁਲਸ ਗਿਆ| ਪਰਿਵਾਰ ਵਿਚ ਇਕ 16 ਸਾਲ ਦਾ ਬੇਟਾ ਅਤੇ 13 ਸਾਲ ਬੇਟੀ ਹੈ, ਪਰ ਕੁਦਰਤ ਦੇ ਹੁਕਮ ਵਿਚ ਹੀ ਇਸ ਵੀਰ ਦੀ ਚਲਦੇ ਇਲਾਜ ਦੌਰਾਨ ਮੌਤ ਹੋ ਗਈ, ਟਰੱਸਟ ਵੱਲੋ ਪਰਿਵਾਰ ਦੀ 12000 ਰੁਪਏ ਨਾਲ ਮਦਦ ਦਿਤੀ ਗਈ |





ਸੁੱਖਪ੍ਰੀਤ ਕੌਰ, ਵਾਸੀ ਅਮਰਕੋਟ (ਤਰਨ-ਤਾਰਨ)
TB ਦੀ ਬੀਮਾਰੀ ਤੋਂ ਪੀੜਿਤ ਹੈ, ਦੋਨੋਂ ਫੇਫੜੇ ਖਰਾਬ ਹੋਣ ਕਰਕੇ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਤੋ ਇਲਾਜ਼ ਚੱਲ ਰਿਹਾ ਹੈ! ਪਰਿਵਾਰ ਲੋੜਵੰਦ ਹੋਣ ਕਰਕੇ ਟਰੱਸਟ ਵੱਲੋਂ ਸਮਰੱਥਾ ਅਨੁਸਾਰ 8000 ਰੁਪਏ ਦੀ ਮਦਦ ਦਿੱਤੀ ਗਈ! ਧੰਨਵਾਦ ਸਹਿਯੋਗ ਕਰਨ ਵਾਲੀ ਸੰਗਤ ਦਾ









ਬਲਜੀਤ ਸਿੰਘ, ਵਾਸੀ ਪਿੰਡ ਸਖੀਰਾ ਤੋਂ, ਕੁਝ ਦਿਨ ਪਹਿਲਾਂ ਪੱਟੀ ਸ਼ਹਿਰ ਕੰਮ ਤੋਂ ਵਾਪਸੀ ਪਿੰਡ ਜਾ ਰਹੇ ਦਾ ਐਕਸੀਡੈਂਟ ਦੌਰਾਨ ਸਿਰ ਦੀ ਸੱਟ ਲੱਗਣ ਕਰਕੇ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਜੇਰੇ ਇਲਾਜ ਹੈ। ਪਰਿਵਾਰ ਦੀ ਆਰਥਿਕ ਸਥਿਤੀ ਮਾੜੀ ਹੋਣ ਕਰਕੇ ਟਰੱਸਟ ਵੱਲੋਂ ਇਲਾਜ ਲਈ 5000 ਰੁਪਏ ਦੀ ਸਹਾਇਤਾ ਦਿੱਤੀ ਗਈ।






ਗੁਰਪ੍ਰੀਤ ਸਿੰਘ ਵਾਸੀ ਪੱਟੀ, ਲੱਤ ਦਾ ਅਪ੍ਰੇਸ਼ਨ ਹੋਣਾ ਹੈ, ਗੁਰੂ ਨਾਨਕ ਦੇਵ ਜੀ ਹਸਪਤਾਲ ਅੰਮ੍ਰਿਤਸਰ' ਵਿਖੇ ਜੇ਼ਰੇ ਇਲਾਜ਼ ਹੈ, ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਪਰਿਵਾਰ ਨੂੰ 5000 ਰੁਪਏ ਦੀ ਮਦਦ ਦਿੱਤੀ ਗਈ!





ਅਰਸ਼ਦੀਪ ਸਿੰਘ, ਵਾਸੀ ਪਿੰਡ ਡਿਆਲ ਰਾਜਪੂਤਾਂ, 6 ਮਹੀਨੇ ਪਹਿਲਾਂ ਐਕਸੀਡੈਂਟ ਹੋਣ ਕਰਕੇ ਇੱਕ ਲੱਤ ਟੁੱਟ ਗਈ ਅਤੇ ਪੈਰ ਦਾ ਸਾਰਾ ਮਾਸ ਉਤਰ ਗਿਆ, ਕਮਾਉਣ ਵਾਲਾ ਵੀਰ ਆਪ ਹੀ ਸੀ, ਪਿਛਲੇ 9 ਦਿਨ ਤੋਂ ਹਸਪਤਾਲ ਚ ਜ਼ੇਰੇ ਇਲਾਜ਼ ਹੈ, ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ 10,000 ਰੁਪਏ ਦੀ ਸੇਵਾ ਦਿੱਤੀ ਗਈ!





ਜਗਦੀਸ਼ ਸਿੰਘ ਵਾਸੀ ਪਿੰਡ ਸਭਰਾ ਨੂੰ ਛਾਤੀ ਦੀ ਟੀ. ਬੀ. ਹੋਣ ਕਰਕੇ ਪੀ. ਜੀ. ਆਈ. ਚੰਡੀਗੜ੍ਹ ਤੋਂ ਇਲਾਜ ਕਰਵਾ ਰਹੇ। ਪਰਿਵਾਰ ਦਿਹਾੜੀਦਾਰ ਅਤੇ ਲੋੜਵੰਦ ਹੋਣ ਕਰਕੇ ਟਰੱਸਟ ਵੱਲੋ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਇਮਦਾਦ ਦਿਤੀ ਗਈ

Post a Comment

0Comments
Post a Comment (0)