ਕੁਲਦੀਪ ਕੌਰ ਪਤਨੀ ਲਖਬੀਰ ਸਿੰਘ ਪਿੰਡ ਖੱਬੇ ਡੋਗਰਾ ਜ਼ਿਲ੍ਹਾ ਤਰਨ-ਤਾਰਨ, ਬਹੁਤ ਹੀ ਲੋੜਵੰਦ ਪਰਿਵਾਰ ਹੈ, ਇਲਾਜ਼ ਤੇ ਖ਼ਰਚ ਜ਼ਿਆਦਾ ਹੋਣ ਕਰਕੇ ਪਰਿਵਾਰ ਵੱਲੋਂ ਟਰੱਸਟ ਪਾਸ ਮਦਦ ਲਈ ਬੇਨਤੀ ਕੀਤੀ ਗਈ ਸੀ, ਪਰਿਵਾਰ ਦੇ ਘਰ ਜਾ ਕੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਵੇਖਦਿਆਂ ਅਤੇ ਭੈਣ ਜੀ ਦਾ ਅਪ੍ਰੇਸ਼ਨ PGI ਚੰਡੀਗੜ੍ਹ ਤੋਂ ਹੋਣਾ ਹੈ, ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ 15000 ਰੁਪਏ ਦੀ ਮਦਦ ਦਿੱਤੀ ਗਈ!
ਲਵਪ੍ਰੀਤ ਸਿੰਘ ਪਿੰਡ ਪ੍ਰਿੰਗੜੀ ਤੋਂ, ਪਹਿਲਾਂ ਦਿਹਾੜੀ ਕਰਕੇ ਪਰਿਵਾਰਿਕ ਨਿਰਬਾਹ ਚਲਾ ਰਿਹਾ ਸੀ। ਹੁਣ ਮਣਕੇ ਹਿੱਲੇ ਹੋਣ ਕਰਕੇ ਕੰਮ ਕਾਜ ਕਰਨ ਤੋਂ ਅਸਮਰੱਥ ਹੋ ਗਿਆ। ਦੋ ਕੁੜੀਆਂ ਹੀ ਹਨ 3 ਸਾਲ ਦੀ ਅਤੇ 1 ਸਾਲ ਦੀ। ਪੈਸੇ ਦੀ ਤੰਗੀ ਕਰਕੇ ਚੰਗਾ ਇਲਾਜ ਨਹੀਂ ਕਰਵਾ ਸਕਦਾ ਤੇ ਜ਼ੀਰੇ ਨੇੜਿਉਂ ਦੇਸੀ ਇਲਾਜ ਕਰਵਾ ਰਿਹਾ ਹੈ। ਟਰੱਸਟ ਵੱਲੌੱ ਇਸ ਵੀਰ ਨੂੰ ਦੇਸੀ ਇਲਾਜ ਦੌਰਾਨ ਲਿਖੀ ਹੋਈ ਇਕ ਮਹੀਨੇ ਦੀ ਦਵਾਈ ਲੈਣ ਕੇ ਦਿੱਤੀ ਗਈ
ਜੈਮਲ ਸਿੰਘ ਵਾਸੀ ਨਾਰਲਾ ਨੇੜੇ ਖਾਲੜਾ ਤੋਂ ਪਿਛਲੇ ਕਾਫ਼ੀ ਸਮੇ ਤੋਂ ਹੀ ਸ਼ੂਗਰ ਦੀ ਬਿਮਾਰੀ, ਸਰੀਰ ਚ ਪਾਣੀ ਪਿਆ ਅਤੇ ਦਿਲ ਦੇ ਦੌਰੇ ਪੈਂਦੇ ਸਨ ਪਰ ਪੈਸੇ ਦੀ ਤੰਗੀ ਕਰਕੇ ਬਿਨਾ ਇਲਾਜ ਤੋਂ ਹੀ ਘਰ ਵਿਚ ਪਿਆ ਸੀ ਟਰੱਸਟ ਵੱਲੋਂ ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ ਸੰਪੂਰਨ ਇਲਾਜ ਦੀ ਸੇਵਾ ਨਿਭਾਈ ਗਈ।
ਇਹ ਵੀਰ ਸੋਨੂੰ ਸਿੰਘ, ਵਾਸੀ ਤਰਨ-ਤਾਰਨ! ਇਹ ਵੀਰ ਪਿਛਲੇ 6 ਮਹੀਨਿਆਂ ਤੋਂ ਮੰਜ਼ੇ ਤੇ ਪਿਆ ਸੀ, ਖੱਬੀ ਲੱਤ ਬਹੁਤ ਬੁਰੀ ਤਰਾਂ ਗਲ ਗਈ ਸੀ, ਲੱਤ ਵਿੱਚ ਰੇਸ਼ਾ ਪੈ ਗਿਆ ਅਤੇ ਬਦਬੂ ਆਉਣ ਲੱਗ ਪਈ ਸੀ! ਗੁਰੂ ਸਾਹਿਬ ਦੇ ਭਰੋਸੇ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਵੀਰ ਦਾ ਇਲਾਜ਼ ਸ਼ੁਰੂ ਕਰਵਾਇਆ ਗਿਆ ਸੀ, ਟੋਟਲ 85000 ਰੁਪਏ ਦਾ ਖਰਚ ਹੋਇਆ ਹੈ, ਟਰੱਸਟ ਦੀਆਂ ਸੇਵਾਵਾਂ ਨੂੰ ਸਹਿਯੋਗ ਕਰਨ ਵਾਲੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ!
ਜਸਪਾਲ ਸਿੰਘ, ਵਾਸੀ ਪਿੰਡ ਕਾਜ਼ੀਕੋਟ ਤੋਂ, ਪਰਿਵਾਰ ਅੰਦਰ ਸੁਪਤਨੀ ਤੋਂ ਇਲਾਵਾ ਇਕ ਮੁੰਡਾ ਅਤੇ ਇਕ ਕੁੜੀ ਹੈ, ਕਮਾਉਣ ਵਾਲੇ ਖੁਦ ਹੀ ਸਨ| ਐਕਸੀਡੈਂਟ ਦੌਰਾਨ ਰੀੜ ਦੀ ਹੱਡੀ ਦੀ ਸੱਟ ਲੱਗ ਗਈ, ਇਲਾਜ ਤੇ ਖ਼ਰਚਾ ਕਾਫ਼ੀ ਹੋਣ ਕਰਕੇ ਮਦਦ ਦੀ ਗੁਹਾਰ ਲਗਾਇ ਗਈ| ਪਰਿਵਾਰ ਆਰਥਿਕ ਪੱਖ ਤੋਂ ਕਮਜ਼ੋਰ ਹੋਣ ਕਰਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਜ਼ੇਰੇ ਇਲਾਜ ਨੂੰ ਟਰੱਸਟ ਵੱਲੋ 10,000 ਦੀ ਇਮਦਾਦ ਦਿਤੀ ਗਈ | ਸਹਿਯੋਗ ਕਰਨ ਵਾਲੀ ਸੰਗਤ ਦਾ ਬਹੁਤ ਬਹੁਤ ਧੰਨਵਾਦ |
ਬਲਵਿੰਦਰ ਕੌਰ,ਉਮਰ 69 ਸਾਲ, ਵਾਸੀ ਅਲਗੋਂ ਕੋਠੀ ਨੂੰ ਫ਼ੂਡ ਪਾਈਪ ਦੀ ਇਨਫੈਕਸ਼ਨ ਹੋਣ ਕਰਕੇ ਰਾਣਾ ਹਸਪਤਾਲ ਖਾਲੜਾ ਵਿਖੇ ਜੇਰੇ ਇਲਾਜ ਨੂੰ ਟਰੱਸਟ ਵੱਲੋਂ 10,000 ਦੀ ਇਮਦਾਦ ਦਿਤੀ ਗਈ|









