ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰ ਦੀ ਧੀ ਦੇ ਇਲਾਜ਼ ਵਾਸਤੇ 15000 ਰੁਪਏ ਦੀ ਮਦਦ ਦਿੱਤੀ ਗਈ! ਗੁਰੂ ਸਾਹਿਬ ਧੀ ਨੂੰ ਤੰਦਰੁਸਤੀ ਬਖਸ਼ਣ
![]()
ਇਹ ਬੱਚਾ ਗਗਨਦੀਪ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਸਭਰਾ ਤਹਿਸੀਲ ਪੱਟੀ ਜਿਲਾਂ ਤਰਨ-ਤਾਰਨ,
ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ 25000 ਰੁਪਏ ਦੀ ਮਦਦ ਦਿੱਤੀ,
ਗੁਰੂ ਸਾਹਿਬ ਬੱਚੇ ਨੂੰ ਸੰਪੂਰਨ ਤੰਦਰੁਸਤੀ ਬਖਸ਼ਣ!
ਸਹਿਯੋਗ ਕਰਨ ਵਾਲੀ ਸੰਗਤ ਦਾ ਵੀ ਧੰਨਵਾਦ ਹੈ!
ਸੁਖਮੀਤ ਕੌਰ ਵਾਸੀ ਪੱਟੀ, ਪੈਰਾਲਾਈਜ਼ ਅਟੈਕ ਆਉਣ ਕਰਕੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ ਇਲਾਜ਼ ਹੈ, ਪਰਿਵਾਰ ਵੱਲੋਂ ਆਰਥਿਕ ਤੰਗੀ ਦੇ ਚੱਲਦਿਆ ਮਦਦ ਵਾਸਤੇ ਸੁਨੇਹਾ ਲਾਇਆ ਸੀ, ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 8000 ਰੁਪਏ ਦੀ ਮਦਦ ਦਿੱਤੀ ਗਈ!
ਇਹ ਵੀਰ ਕੁਲਵਿੰਦਰ ਸਿੰਘ ਪਿੰਡ ਸਾਂਧਰਾ (ਭਿੱਖੀਵਿੰਡ) ਦਾ ਰਹਿਣ ਵਾਲਾ ਹੈ, 4 ਮਹੀਨੇ ਪਹਿਲਾ ਇੱਕ ਐਂਕਸ਼ੀਡੈਂਟ ਦੌਰਾਨ ਲੱਤ ਬੁਰੀ ਤਰਾਂ ਟੁੱਟ ਗਈ ਸੀ, 3 ਅਪ੍ਰੇਸ਼ਨ ਪਹਿਲਾ ਹੋ ਚੁੱਕੇ ਹਨ, ਹੁਣ ਚੌਥਾਂ ਅਪ੍ਰੇਸ਼ਨ ਹੋਣਾ ਹੈ, ਕਮਾਉਣ ਵਾਲਾ ਇਹ ਆਪ ਹੀ ਹੈ, ਇਲਾਜ਼ ਤੇ ਖਰਚ ਵੀ ਬਹੁਤ ਹੋਇਆ ਹੈ ਜੋ ਤਕਰੀਬਨ ਸੰਗਤ ਦੇ ਸਹਿਯੋਗ ਨਾਲ ਹੀ ਹੋਇਆ ਹੈ! ਚੌਥੇ ਅਪ੍ਰੇਸ਼ਨ ਵਾਸਤੇ ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 40000 ਰੁਪਏ ਦੀ ਮਦਦ ਦਿੱਤੀ ਗਈ!
ਗੁਰੂ ਸਾਹਿਬ ਤੰਦਰੁਸਤੀ ਬਖਸ਼ਣ
ਸਹਿਯੋਗ ਕਰਨ ਵਾਲੀ ਸੰਗਤ ਦਾ ਵੀ ਬਹੁਤ-ਬਹੁਤ ਧੰਨਵਾਦ ਹੈ
ਮਾਤਾ ਅਮਰਜੀਤ ਕੌਰ ਵਾਸੀ ਪਿੰਡ ਠੱਕਰਪੁਰਾ (ਪੱਟੀ)
ਸ਼ੂਗਰ ਦੀ ਬੀਮਾਰੀ ਦੇ ਚੱਲਦਿਆਂ ਖੱਬੀ ਲੱਤ ਕੱਟਣੀ ਪਈ! ਪਤੀ ਦਾ ਸਾਇਆ ਸਿਰ ਤੇ ਨਹੀਂ, ਇੱਕ ਬੇਟਾ ਜੋ ਮਜ਼ਦੂਰੀ ਕਰਕੇ ਪਰਿਵਾਰਿਕ ਨਿਰਬਾਹ ਤੋਰਦਾ ਹੈ! ਗੁਰੂ ਸਾਹਿਬ ਦੀ ਕਿਰਪਾ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਦਿੱਤੀ ਗਈ! ਗੁਰੂ ਸਾਹਿਬ ਤੰਦਰੁਸਤੀ ਬਖਸ਼ਣ,
ਗੁਰੂ ਘਰ ਦੇ ਪਾਠੀ ਸਿੰਘ ਭਾਈ ਸੁਬੇਗ ਸਿੰਘ ਜੀ, ਵਾਸੀ ਪਿੰਡ ਘਰਿਆਲਾ (ਪੱਟੀ), ਕਿਰਾਏ ਦੇ ਮਕਾਨ ਵਿੱਚ ਰਹਿੰਦੇ ਨੇ, ਬੇਟਾ ਵੀ ਪਾਠੀ ਸਿੰਘ ਹੀ ਹੈ! ਭਾਈ ਸੁਬੇਗ ਸਿੰਘ ਜੀ ਦੀ ਹਾਲਤ ਕਾਫੀ ਮਾੜੀ ਹੋਣ ਕਰਕੇ ਪਰਿਵਾਰ ਵੱਲੋਂ ਅੰਮ੍ਰਿਤਸਰ ਦੇ ਪ੍ਰਾਈਵੇਟ ਹਸਪਤਾਲ ਚ ਦਾਖਲ ਕਰਵਾਇਆ ਗਿਆ! ਭਾਈ ਸਾਹਿਬ ਜੀ ਨੂੰ ਗਦੂਦਾ, ਕੈਂਸ਼ਰ ਅਤੇ ਕਿਡਨੀਆਂ ਖਰਾਬ ਹੋਣ ਕਰਕੇ ਡਾਇਲਸਿਸ ਹੁੰਦੀ ਹੈ! ਆਪਾ ਸਾਰੇ ਗੁਰੂ ਘਰ ਦੇ ਪਾਠੀ ਸਿੰਘ ਅਤੇ ਗ੍ਰੰਥੀ ਸਿੰਘਾਂ ਦੇ ਆਰਥਿਕ ਹਾਲਾਤ ਤੋਂ ਭਲੀਂ-ਭਾਂਤ ਜਾਣੂ ਹੀ ਹਾਂ! ਆਪਾ ਕਿਸੇ ਦਾ ਦੁੱਖ ਦੂਰ ਤਾ ਨਹੀਂ ਕਰ ਸਕਦੇ ਪਰ ਕਿਸੇ ਦਾ ਦੁੱਖ ਵੰਡਾਉਣ ਦਾ ਯਤਨ ਜਰੂਰ ਕਰ ਸਕਦੇ ਹਾਂ! ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ 15000+12500+15000 ਟੋਟਲ 42500 ਰੁਪਏ ਦੀ ਮਦਦ ਦਿੱਤੀ ਗਈ!
ਬੇਹੱਦ ਲੋੜਵੰਦ ਪਰਿਵਾਰ, ਪਿੰਡ ਭੂਰਾ-ਕੋਹਨਾ (ਖੇਮਕਰਨ)
ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 10000 ਰੁਪਏ ਦੀ ਮਦਦ ਕੀਤੀ ਗਈ!
ਸਹਿਯੋਗ ਕਰਨ ਵਾਲੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਹੈ,
ਮਨਜਿੰਦਰ ਕੌਰ ਵਾਸੀ ਪੱਟੀ, ਪੈਰਾਲਾਈਜ਼ ਦਾ ਅਟੈਕ ਹੋਣ ਕਰਕੇ ਤਰਨ-ਤਾਰਨ ਤੋਂ ਇਲਾਜ਼ ਚੱਲ ਰਿਹਾ ਹੈ! ਟਰੱਸਟ ਵੱਲੋਂ ਸਮਰੱਥਾ ਅਨੁਸਾਰ 5000 ਰੁਪਏ ਦੀ ਮਦਦ ਦਿੱਤੀ ਗਈ! ਗੁਰੂ ਸਾਹਿਬ ਤੰਦਰੁਸਤੀ ਬਖਸ਼ਣ......
ਰਣਜੀਤ ਕੌਰ ਵਾਸੀ ਪਿੰਡ ਕੁੱਲਾ, ਸਾਹ ਦੀ ਮੁਸ਼ਕਿਲ ਦੇ ਚੱਲਦਿਆਂ ਸਿਵਲ ਹਸਪਤਾਲ ਚ ਜ਼ੇਰੇ-ਇਲਾਜ਼ ਹੈ, ਪਰਿਵਾਰ ਲੋੜਵੰਦ ਹੈ, ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 5000 ਰੁਪਏ ਦੀ ਮਦਦ ਦਿੱਤੀ ਗਈ!










