ਇਹ ਵੀਰ ਪੱਟੀ ਸ਼ਹਿਰ ਦਾ ਵਸਨੀਕ, ਕੁਦਰਤ ਦੇ ਹੁਕਮ ਚ ਜਨਮ ਤੋਂ ਹੈਂਡੀਕੈਂਪ ਹੋਣ ਕਰਕੇ ਕੋਈ ਬਹੁਤਾ ਕੰਮ-ਕਾਰ ਨਹੀਂ ਕਰ ਸਕਦਾ! ਪਰ ਹੈਂਡੀਕੈਂਪ ਹੋਣ ਦੇ ਬਾਵਜੂਦ ਵੀ ਆਪਣੇ ਪਰਿਵਾਰਿਕ ਨਿਰਬਾਹ ਵਾਸਤੇ ਛੋਟੀ ਜਿਹੀ ਦੁਕਾਨ ਚਲਾ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ, ਕੁਝ ਸਮਾਂ ਪਹਿਲਾ ਸਰੀਰਕ ਢਿੱਲ-ਮੱਠ ਦੇ ਚੱਲਦਿਆਂ ਟੈਸਟ ਕਰਵਾਏ ਤਾਂ ਪਤਾ ਲੱਗਾ ਕਿ ਨਾ-ਮੁਰਾਦ ਬਿਮਾਰੀ, ਛਾਤੀ ਦਾ ਕੈਂਸਰ ਹੈ! ਇਲਾਜ਼ ਸ਼ੁਰੂ ਕਰਵਾਇਆਂ ਤਾ ਡਾਕਟਰਾਂ ਅਨੁਸਾਰ ਕੀਮੋ ਲਗਵਾਉਣ ਵਾਸਤੇ ਕਿਹਾ ਗਿਆ, ਪਰਿਵਾਰ ਨੇ ਰਲ-ਮਿਲ ਕੇ, ਕੁਝ ਰਿਸ਼ਤੇਦਾਰਾਂ ਵੱਲੋਂ ਵੀ ਸਹਿਯੋਗ ਮਿਲਦਾ ਰਿਹਾ ਤੇ ਕੀਮੋ ਲੱਗਦੀਆਂ ਰਹੀਆਂ! ਮੰਗਣਾਂ ਬਹੁਤ ਔਖਾ ਹੁੰਦਾ ਹੈ ਪਰ ਮਜ਼ਬੂਰੀ ਬਣ ਜਾਵੇ ਤਾਂ ਫਿਰ ਮੰਗਣਾਂ ਵੀ ਪੈਂਦਾ ਹੈ! ਇਲਾਜ਼ ਲੰਮਾ ਹੋਣ ਕਰਕੇ ਕਿਸੇ ਗੁਰਮੁੱਖ ਪਿਆਰੇ ਨੇ ਇਸ ਵੀਰ ਦੇ ਇਲਾਜ਼ ਵਾਸਤੇ ਮਦਦ ਲਈ ਸੁਨੇਹਾ ਲਾਇਆਂ, ਸਧਾਰਣ ਪਰਿਵਾਰ ਹੈ ਤੇ ਅਸੀ ਵੀ ਚੰਗੀ ਤਰਾਂ ਜਾਣਦੇ ਸੀ ਘਰ ਦੀਆਂ ਪਰਸਥਿਤੀਆਂ ਨੂੰ 21 ਮਈ 2023 ਨੂੰ ਇੱਕ ਕੀਮੋ ਦਾ ਖਰਚ 15000 ਰੁਪਏ ਦੀ ਸੇਵਾ ਦਿੱਤੀ ਗਈ ਅਤੇ ਸੰਗਤ ਨੂੰ ਅਗਲੀਆਂ 2 ਕੀਮੋ ਵਾਸਤੇ ਬੇਨਤੀ ਕੀਤੀ ਗਈ, ਉਸ ਤੋਂ ਬਾਦ ਫਿਰ 28 ਮਈ ਨੂੰ ਸੰਗਤ ਵੱਲੋਂ ਦੋ ਕੀਮੋ ਵਾਸਤੇ ਭੇਜੀ ਗਈ 30000 ਰੁਪਏ ਦੀ ਸੇਵਾ ਇਸ ਵੀਰ ਨੂੰ ਦਿੱਤੀ ਗਈ! 7 ਜੁਲਾਈ 2023 ਨੂੰ ਫਿਰ ਕੀਮੋ ਵਾਸਤੇ 15000 ਰੁਪਏ ਦੀ ਸੇਵਾ ਸੰਗਤ ਦੇ ਸਹਿਯੋਗ ਨਾਲ ਦਿੱਤੀ ਗਈ! ਸਹਿਯੋਗ ਕਰਨ ਵਾਲੇ ਵੀਰਾਂ ਦਾ ਇੱਕ-ਇੱਕ ਰੋਂਮ ਰਾਂਹੀ ਧੰਨਵਾਦ ਕਰਦੇ ਹਾਂ ਜੋ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਐਸੈ ਲੋੜਵੰਦ ਪਰਿਵਾਰਾਂ ਦੀ ਮਦਦ ਵਾਸਤੇ ਸਹਿਯੋਗ ਕਰਦੇ ਹਨ!
ਗੁਰੂ ਸਾਹਿਬ ਨਦਰਿ ਸਦਕਾ ਹੁਣ ਤੱਕ 60000 ਰੁਪਏ ਦੀ ਸੇਵਾ ਇਸ ਵੀਰ ਨੂੰ ਕੈਂਸਰ ਦੇ ਇਲਾਜ਼ ਵਾਸਤੇ ਦਿੱਤੀ ਗਈ ਹੈ



