ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ, ਕੋਮਲਪ੍ਰੀਤ ਦੀ ਮਾਂ ਗੋਇੰਦਵਾਲ ਸਾਹਿਬ ਵਿਖੇ ਕਿਸੇ ਫੈਕਟਰੀ ਵਿੱਚ 5000 ਰੁਪਏ ਮਹੀਨਾ ਤੇ ਨੌਕਰੀ ਕਰਦੇ ਹਨ ਜਾਂ ਵਿਧਵਾ ਪੈਂਨਸ਼ਨ ਮਿਲਦੀ ਹੈ! ਬਹੁਤ ਮਹਾਤੜ ਪਰਿਵਾਰ ਹੈ, ਇੱਕ ਛੋਟਾ ਭਰਾ ਹੈ ਪੜੵਦਾ ਹੈ, ਕਮਾਈ ਦਾ ਕੋਈ ਹੋਰ ਸਾਧਨ ਨਹੀਂ! ਇਸ ਪਰਿਵਾਰ ਦੀ ਪਹਿਲਾ ਵੀ ਕਈ ਵਾਰ ਟਰੱਸਟ ਵੱਲੋਂ ਸਮੇਂ-ਸਮੇਂ ਤੇ ਮਦਦ ਕੀਤੀ ਗਈ, ਬੇਟੀ BA ਦੀ ਪੜਾਈ ਖਡੂਰ ਸਾਹਿਬ ਕਾਲਜ ਤੋ ਕਰ ਰਹੀ ਹੈ! ਦੂਸਰੇ ਸਾਲ ਦੀ 22700 ਰੁਪਏ ਦੀ ਬਕਾਇਆਂ ਰਾਸ਼ੀ ਦੇਣ ਵਾਲੀ ਰਹਿੰਦੀ ਸੀ, 3 ਮਈ ਨੂੰ ਪੇਪਰ ਸਨ, ਪਰਿਵਾਰ ਵੱਲੋਂ ਲੱਖ ਕੋਸ਼ਿਸਾਂ ਦੇ ਬਾਦ ਵੀ ਪੈਸਿਆ ਦਾ ਪ੍ਰਬੰਧ ਨਹੀਂ ਸੀ ਹੋ ਰਿਹਾ! ਗੁਰੂ ਸਾਹਿਬ ਦੀ ਮਿਹਰ ਅਤੇ ਸੰਗਤ ਦੇ ਸਹਿਯੋਗ ਨਾਲ ਟੋਟਲ 40000 ਰੁਪਏ ਦੀ ਸੇਵਾ ਦਿੱਤੀ ਗਈ ਹੈ ਤਾਂ ਜੋ ਪਿਛਲਾ ਬਕਾਇਆ ਦਿੱਤਾ ਜਾ ਸਕੇ ਅਤੇ ਬਾਕੀ ਪੈਸੇ ਅਡਵਾਂਸ ਵਿੱਚ ਕਾਲਜ ਚ ਜਮਾਂ ਕਰਵਾਕੇ ਤੀਸਰੇ ਤੇ ਆਖਰੀ ਸਾਲ ਦੀ ਪੜਾਈ ਨਿਰੰਤਰ ਜਾਰੀ ਰੱਖ ਸਕੇ! ਬੇਟੀ ਪੜੵਨ ਵਿੱਚ ਹੁਸ਼ਿਆਰ ਹੈ ਅਤੇ ਪੜੵ-ਲਿਖ ਕੇ ਕੁਝ ਬਨਣ ਦਾ ਜ਼ਜਬਾ ਵੀ ਹੈ, ਅਰਦਾਸ ਹੈ ਗੁਰੂ ਸਾਹਿਬ ਦੇ ਚਰਨਾਂ ਚ ਕਿ ਗੁਰੂ ਸਾਹਿਬ ਇਸ ਬੱਚੀ ਦੀਆਂ ਭਾਵਨਾਵਾਂ ਪੂਰੀਆਂ ਕਰਨ!
ਕੁਝ ਮਹੀਨੇ ਪਹਿਲਾ ਇਸ ਬੇਟੀ ਦਾ ਮਾਤਾ ਦੇ ਲੱਤ ਤੇ ਕਾਫੀ ਵੱਡਾ ਜ਼ਖਮ ਹੋ ਗਿਆ ਸੀ ਕਿ ਤੁਰ-ਫਿਰ ਵੀ ਨਹੀਂ ਸੀ ਸਕਦੇ, ਉਸ ਵਕਤ ਵੀ ਸੰਗਤ ਦੇ ਸਹਿਯੋਗ ਨਾਲ ਇਲਾਜ਼ ਕਰਵਾਇਆ ਗਿਆ ਸੀ, ਭੈਣ ਜੀ ਹੁਣੀਂ ਹੁਣ ਬਿਲਕੁੱਲ ਠੀਕ ਹਨ ਅਤੇ ਪਰਿਵਾਰਕ ਨਿਰਬਾਹ ਲਈ ਆਪਣੀ ਕਿਰਤ ਕਰ ਰਹੇ ਹਨ! 🙏 ਸਹਿਯੋਗ ਕਰਨ ਵਾਲੀ ਸਾਰੀ ਸੰਗਤ ਰੋਂਮ-ਰੋਂਮ ਰਾਂਹੀ ਧੰਨਵਾਦ ਹੈ ਜੋ ਤੁਸੀ ਐਸੇ ਪਰਿਵਾਰਾਂ ਲਈ ਸਹਿਯੋਗ ਕਰ ਰਹੇ ਹੋ! 🙏ਸ਼ੁਕਰ ਦਾਤਿਆ
