ਲੋੜਵੰਦ ਮਰੀਜਾਂ ਦੇ ਇਲਾਜ ਦੀ ਸੇਵਾ (ਟਰੱਸਟ ਸੇਵਾ ਕਾਰਜ )

Baba Deep Singh Charitable Trust Patti
0

ਇਹ ਵੀਰ ਸੁੱਖਵਿੰਦਰ ਸਿੰਘ ਵਾਸੀ ਪਿੰਡ ਬੁਰਜ ਰਾਏ ਕਾ, ਮਜਦੂਰੀ ਕਰਦਾ ਹੈ, ਜਿਸ ਘਰ ਵਿੱਚ ਮਜਦੂਰੀ ਕਰ ਰਿਹਾ ਸੀ ਪੁਰਾਣੀ ਕੰਧ ਮਿੱਟੀ ਦੀ ਚਣਾਈ ਵਾਲੀ ਡਿੱਗ ਪਈ ਇਹ ਥੱਲੇ ਖੜਾ ਸੀ, ਚਿਹਰੇ ਤੇ ਸੱਟਾਂ ਲੱਗੀਆਂ, ਪਸਲੀਆਂ ਤੇ ਦੱਬ ਆਈ ਅਤੇ ਖੱਬੀ ਲੱਤ 2 ਜਗਾਂ ਤੋ ਟੁੱਟ ਗਈ! ਜਿਸ ਘਰ ਮਜਦੂਰੀ ਕਰ ਰਿਹਾ ਸੀ ਉਸ ਪਰਿਵਾਰ ਵੱਲੋਂ ਵੀ ਵੀਹ ਹਜ਼ਾਰ ਰੁਪਏ ਮਦਦ ਕੀਤੀ ਗਈ, ਪਰਿਵਾਰ ਲੋੜਵੰਦ ਹੈ ਤੇ ਕਮਾਉਣ ਵਾਲਾ ਇਹ ਆਪ ਹੀ ਸੀ! ਬਾਬਾ ਦੀਪ ਸਿੰਘ ਜੀ ਚੈਰੀਟੇਬਲ ਟਰੱਸਟ ਰਜਿ: ਪੱਟੀ ਵੱਲੋਂ ਸੰਗਤ ਦੇ ਸਹਿਯੋਗ ਨਾਲ 15000 ਰੁਪਏ ਦੀ ਮਦਦ ਦਿੱਤੀ ਗਈ!
🙏ਧੰਨਵਾਦ ਹੈ ਸਹਿਯੋਗ ਕਰਨ ਵਾਲੇ ਗੁਰਮੁੱਖ ਪਿਆਰਿਆਂ ਦਾ!
🌹ਮਨੁੱਖਤਾ ਦੀ ਸੇਵਾ-ਸਭ ਤੋਂ ਵੱਡੀ ਸੇਵਾ🌹











ਗੁਰੂ ਘਰ ਦੇ ਪਾਠੀ ਭਾਈ ਜੈਲ ਸਿੰਘ ਵਾਸੀ ਪਿੰਡ ਨੌਰੰਗਾਬਾਦ ਜਿਲਾਂ ਤਰਨ-ਤਾਰਨ! ਦੁੱਖ ਸੁੱਖ ਅਕਾਲ ਪੁਰਖ ਦੇ ਹੁਕਮ ਵਿੱਚ ਹੀ ਹੈ,ਇਹ ਭਾਈ ਸਾਹਿਬ ਨੂੰ ਟੀ. ਬੀ, ਨਮੂਨੀਆਂ ਅਤੇ ਗੁਰਦੇ ਖਰਾਬ ਹਨ! ਆਪਾ ਸਾਰੇ ਗੁਰੂ ਘਰ ਦੇ ਪਾਠੀ ਸਿੰਘ ਅਤੇ ਗ੍ਰੰਥੀ ਸਿੰਘਾਂ ਦੇ ਆਰਥਿਕ ਹਾਲਾਤਾਂ ਭਲੀਂ-ਭਾਂਤ ਜਾਣੂ ਹੀ ਹਾਂ! ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ 20000 ਰੁਪਏ ਦੀ ਸੇਵਾ ਦਿੱਤੀ ਗਈ! ਬੇਨਤੀ ਹੈ ਕਿ ਆਪਣੇ ਆਲੇ-ਦੁਵਾਲੇ ਜਰੂਰ ਧਿਆਨ ਰੱਖਿਆ ਕਰੋ ਗੁਰੂ ਘਰ ਦੇ ਪਾਠੀ ਸਿੰਘ ਅਤੇ ਗ੍ਰੰਥੀ ਸਿੰਘਾਂ ਦਾ, ਇਹਨਾਂ ਗੁਰੂ ਘਰ ਦੇ ਵਜ਼ੀਰਾਂ ਦਾ ਦੁੱਖ-ਸੁੱਖ ਵੇਲੇ ਸਮਰੱਥਾ ਅਨੁਸਾਰ ਸਹਿਯੋਗ ਜਰੂਰ ਕਰਿਆ ਕਰੋ!







ਇਹ ਵੀਰ ਮੁਖਤਾਰ ਸਿੰਘ ਵਾਸੀ ਪਿੰਡ ਦਰਗਾਪੁਰ ਜਿਲਾਂ ਤਰਨ-ਤਾਰਨ ! ਟਰੱਕ ਤੇ ਡਰਾਇਵਰੀ ਕਰਦਾ ਸੀ, ਟਰੱਕ ਦੀ ਛੱਤ ਤੇ ਤਰਪੈਲ ਬੰਨਣ ਵਾਸਤੇ ਚੜਿਆ ਸੀ ਕਿ ਪੈਰ ਤਿਲਕ ਗਿਆ ਥੱਲੇ ਪਈਆ ਲੋਹੇ ਦੀਆਂ ਪਾਇਪਾਂ ਉੱਪਰ ਡਿੱਗ ਪਿਆ, ਜਿਸ ਕਾਰਨ ਦੋਨੋਂ ਬਾਹਵਾਂ ਵੀ ਟੁੱਟ ਗਈਆਂ ਤੇ ਖੱਬਾ ਚੂਲਾਂ ਵੀ ਟੁੱਟ ਗਿਆ! ਬਾਕੀ ਮੁੱਢਲੀ ਜਾਣਕਾਰੀ ਤੁਹਾਨੂੰ ਵੀਡੀਓ ਵਿੱਚ ਮਿਲ ਜਾਵੇਗੀ, ਗੁਰੂ ਸਾਹਿਬ ਦੀ ਮਿਹਰ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਇਲਾਜ਼ ਵਾਸਤੇ ਦਿੱਤੀ ਗਈ ਹੈ, ਪਰਿਵਾਰ ਲੋੜਵੰਦ ਹੈ! ਜਿਕਰਯੋਗ ਕਿ ਪਿਛਲੇ ਮਹੀਨੇ ਵੀ 22 ਅਪ੍ਰੈਲ ਨੂੰ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਸੇਵਾ ਦੇ ਕੇ ਆਏ ਸੀ!

 





ਗੁਰੂ ਘਰ ਦੇ ਪਾਠੀ ਸਿੰਘ ਭਾਈ ਨਿਸ਼ਾਨ ਸਿੰਘ ਵਾਸੀ ਪਿੰਡ ਜੌੜਾ, ਗੈਂਠੀਆਂ ਦੀ ਬਿਮਾਰੀ ਤੋਂ ਪੀੜਤ ਅਤੇ ਸਰੀਰਕ ਇੰਨਫੈਂਕਸ਼ਨ ਹੋਣ ਕਰਕੇ ਪ੍ਰਾਈਵੇਟ ਹਸਪਤਾਲ ਤੋਂ ਆਪਣਾ ਇਲਾਜ਼ ਕਰਵਾ ਰਹੇ ਹਨ! ਆਪਾ ਸਾਰੇ ਗੁਰੂ ਘਰ ਦੇ ਪਾਠੀ ਸਿੰਘ ਅਤੇ ਗ੍ਰੰਥੀ ਸਿੰਘਾਂ ਦੀ ਆਰਥਿਕ ਹਲਾਤਾਂ ਤੋਂ ਭਲੀ-ਭਾਂਤ ਜਾਣੂ ਹੀ ਹੁੰਦੇ ਹਾਂ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਸਮਰੱਥਾ ਅਨੁਸਾਰ 7000 ਰੁਪਏ ਦੀ ਸੇਵਾ ਦਿੱਤੀ ਗਈ! ਜਿਕਰਯੋਗ ਕਿ ਕੁਝ ਸਮਾਂ ਪਹਿਲਾ ਇਹਨਾਂ ਦੀ ਬੇਟੀ ਦੇ ਇਲਾਜ਼ ਵਾਸਤੇ ਵੀ ਮਦਦ ਦਿੱਤੀ ਗਈ ਸੀ!







ਹਰਭਜਨ ਸਿੰਘ ਵਾਸੀ ਪਿੰਡ ਭੂਰੇ ਜਿਲਾਂ ਤਰਨ-ਤਾਰਨ,
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਇਲਾਜ਼ ਹਿੱਤ ਦਿੱਤੀ ਗਈ!
ਗੁਰੂ ਸਾਹਿਬ ਸਿਹਤਯਾਬੀ ਬਖਸ਼ਣ........






ਨਿਸ਼ਾਨ ਸਿੰਘ ਵਾਸੀ ਪਿੰਡ ਸਰਹਾਲੀ ਜਿਲਾਂ ਤਰਨ-ਤਾਰਨ
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 5000 ਰੁਪਏ ਦੀ ਮਦਦ ਇਲਾਜ਼ ਵਾਸਤੇ ਦਿੱਤੀ ਗਈ!
ਇੱਕ ਵਾਰ ਪਹਿਲਾ ਵੀ ਅਪ੍ਰੇਸ਼ਨ ਵਾਸਤੇ 5000 ਰੁਪਏ ਦੀ ਮਦਦ ਦਿੱਤੀ ਗਈ ਸੀ!
ਕੁਦਰਤ ਤੰਦਰੁਸਤੀ ਬਖਸ਼ੇ🙏
ਸਹਿਯੋਗ ਕਰਨ ਵਾਲੇ ਸੱਜਣਾਂ-ਮਿੱਤਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ🙏







ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਭਰੋਸੇ ਇਸ ਬੱਚੀ ਦੇ ਇਲਾਜ਼ ਦੀ ਜਿੰਮੇਵਾਰੀ ਲੈ ਰਹੇ ਹਾਂ, ਸਨਿਮਰ ਬੇਨਤੀ ਹੈ ਕਿ ਇਸ ਦੇ ਇਲਾਜ਼ ਵਾਸਤੇ ਸਹਿਯੋਗ ਵੀ ਜਰੂਰ ਕਰਨਾ ਅਤੇ ਇਸ ਬੱਚੀ ਦੀ ਤੰਦਰੁਸਤੀ ਲਈ ਅਰਦਾਸ ਵੀ ਜਰੂਰ ਕਰਨਾ ਜੀ! ਇਸ ਬੱਚੀ ਨੂੰ TB ਵੀ ਹੈ, ਇੱਕ ਫੇਫੜੇ ਵਿੱਚ ਜ਼ਖਮ (ਫੋੜਾ) ਬਣਿਆਂ ਹੋਇਆ ਹੈ ਅਤੇ ਫੇਫੜਾ ਸੁੰਘੜਿਆ ਹੋਇਆ ਹੈ! ਪਰਿਵਾਰ ਮਹਾਤੜ ਹੋਣ ਕਰਕੇ ਅਤੇ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ ਟਰੱਸਟ ਵੱਲੋਂ ਸੰਗਤ ਦੇ ਸਹਿਯੋਗ ਨਾਲ ਇਲਾਜ਼ ਕਰਵਾ ਰਹੇ ਹਾਂ!






ਇਹ ਪਰਿਵਾਰ ਪਿੰਡ ਖਾਲੜਾ ਜਿਲਾਂ ਤਰਨ-ਤਾਰਨ ਦਾ ਰਹਿਣ ਵਾਲਾ ਹੈ, ਮਹਾਤੜ ਪਰਿਵਾਰ ਹੈ, ਇਹਨਾਂ ਦੀ ਬੇਟੀ ਸਰਬਜੀਤ ਕੌਰ ਉਮਰ 17 ਸਾਲ, ਪੇਟ ਦੀ ਕੈਂਸਰ ਨਾਲ ਪੀੜੵਤ ਹੈ, ਪੇਟ ਦੇ ਵਿੱਚ ਰਸੌਲੀ ਬਣੀ ਹੋਈ ਹੈ ਜੋ ਕਿ ਅਪ੍ਰੇਸ਼ਨ ਕਰਕੇ ਕੱਢੀ ਜਾਣੀ ਹੈ! ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ 15000 ਰੁਪਏ ਦੀ ਸੇਵਾ ਦਿੱਤੀ ਗਈ! ਗੁਰੂ ਸਾਹਿਬ ਇਸ ਧੀ ਨੂੰ ਸਿਹਤਯਾਬੀ ਬਖਸ਼ਣ, ਤੁਸੀ ਵੀ ਜਰੂਰ ਇਸ ਧੀ ਦੀ ਤੰਦਰੁਸਤੀ ਲਈ ਅਰਦਾਸ ਕਰਿਓ! 🙏ਸਹਿਯੋਗ ਕਰਨ ਵਾਲੀ ਸੰਗਤ ਦਾ ਵੀ ਇੱਕ-ਇੱਕ ਰੋਂਮ ਰਾਂਹੀ ਧੰਨਵਾਦ ਹੈ🙏





ਬੱਚਾ ਅਬੀਜੋਤ ਸਿੰਘ ਉਮਰ ਡੇਢ ਮਹੀਨਾ ਵਾਸੀ ਪਿੰਡ ਵਲਟੋਹਾ! ਬੱਚੇ ਚ ਖੂਨ ਦੀ ਕਮੀ ਅਤੇ ਪਾਣੀ ਦੀ ਘਾਟ ਚੱਲਦਿਆਂ ਪ੍ਰਾਈਵੇਟ ਹਸਪਤਾਲ ਚ ਜ਼ੇਰੇ-ਇਲਾਜ਼ ਹੈ! ਪਰਿਵਾਰ ਬਹੁਤ ਲੋੜਵੰਦ ਹੈ, ਬੱਚੇ ਮਾਤਾ ਪਿਤਾ ਦੋਨੋ ਹੈਂਡੀਕੈਪ ਨੇ, ਪਿਤਾ ਮਿਸਤਰੀਆਂ ਦੇ ਨਾਲ ਮਜ਼ਦੂਰੀ ਕਰਨ ਜਾਦਾਂ ਹੈ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਬੱਚੇ ਦੇ ਇਲਾਜ਼ ਹਿੱਤ ਦਿੱਤੀ ਗਈ! ਗੁਰੂ ਸਾਹਿਬ ਬੱਚੇ ਨੂੰ ਤੰਦਰੁਸਤੀ ਬਖਸ਼ਣ! ਸਹਿਯੋਗੀ ਸੱਜਣਾਂ ਦਾ ਵੀ ਧੰਨਵਾਦ ਹੈ.......


Post a Comment

0Comments
Post a Comment (0)