ਇਹ ਬੱਚੀ ਪਿੰਡ ਮਾੜੀ ਨੌ-ਅਬਾਦ (ਭਿੱਖੀਵਿੰਡ ਦੇ ਕੋਲ) ਜੋ ਕਿ ਸ਼ੂਗਰ ਦੀ ਬਿਮਾਰੀ ਨਾਲ ਪੀੜਤ ਹੈ ਦੇ ਇਲਾਜ਼ ਵਾਸਤੇ 5000 ਰੁਪਏ ਦੀ ਮਦਦ ਦਿੱਤੀ ਗਈ| ਸਹਿਯੋਗ ਕਰਨ ਵਾਲੇ ਵੀਰਾਂ ਦਾ ਰੋਂਮ-ਰੋਂਮ ਰਾਂਹੀ ਧੰਨਵਾਦ ਹੈ🙏
ਕੁਲਦੀਪ ਕੌਰ ਵਾਸੀ ਪਿੰਡ ਕੰਡਿਆਲਾ ਨੂੰ ਰਸੌਲੀ ਦੇ ਅਪ੍ਰੇਸ਼ਨ ਵਾਸਤੇ 5000 ਰੁਪਏ ਦੀ ਮਦਦ ਦਿੱਤੀ ਗਈ! ਸਹਿਯੋਗ ਕਰਨ ਵਾਲੇ ਵੀਰਾਂ ਦਾ ਰੋਂਮ-ਰੋਂਮ ਰਾਂਹੀ ਧੰਨਵਾਦ ਹੈ🙏
ਪੱਟੀ ਨਿਵਾਸੀ ਸਰਬਜੀਤ ਕੌਰ ਇੱਕ ਐਕਸ਼ੀਡੈਂਟ ਦੌਰਾਨ ਖੱਬਾ ਮੋਢਾ ਕਰੈਕ ਹੋ ਗਿਆ ਸੀ, ਐਕਸ਼ੀਡੈਂਟ ਵੇਲੇ ਪਤੀ ਦੇ ਵੀ ਸਿਰ ਚ ਸੱਟ ਲੱਗਣ ਕਰਕੇ ਟਾਂਕੇ ਲੱਗੇ ਹਨ ਨਾਲ ਛੋਟਾ ਬੇਟਾ ਸੀ ਉਸ ਦੇ ਵੀ ਸੱਟਾਂ ਲੱਗੀਆਂ ਨੇ! ਇਹਨਾਂ ਦੇ ਮੋਢੇ ਦਾ ਅਪ੍ਰੇਸ਼ਨ ਕਰਕੇ ਪਲੇਟਾਂ ਪਾਈਆਂ ਜਾਣੀਆਂ ਨੇ, ਪਰਿਵਾਰ ਲੋੜਵੰਦ ਹੈ! ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਦਿੱਤੀ ਗਈ! 🙏ਧੰਨਵਾਦ ਸਾਰੇ ਸਹਿਯੋਗੀਆਂ ਦਾ🙏
ਇਹ ਮਾਤਾ ਜੀ, ਪਿੰਡ ਅਮੀ ਸ਼ਾਹ, ਬਾਰਡਰ ਬੈਲਟ (T.T)
ਪਿੱਤੇ ਦੀ ਪੱਥਰੀ ਦੇ ਅਪ੍ਰੇਸ਼ਨ ਵਾਸਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਸੇਵਾ ਦਿੱਤੀ ਗਈ! ਕੁਦਰਤ ਸਿਹਤਯਾਬੀ ਬਖਸ਼ੇ, ਸਹਿਯੋਗੀ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ!
ਆਓ ਸਾਰੇ ਰਲ ਮਿਲ ਕੇ ਲੋਵੜੰਦਾਂ ਦੀ ਤਿਲ-ਫੁਲ ਮਦਦ ਕਰੀਏ!



