ਇਹ ਪਰਿਵਾਰ ਪਿੰਡ ਛੀਨਾ (ਖਾਲੜਾ ਪਿੰਡ ਦੇ ਕੋਲ) ਦਾ ਰਹਿਣ ਵਾਲਾ ਹੈ! ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਹੋਇਆ ਹੈ, ਪਰਿਵਾਰ ਲੋੜਵੰਦ ਸੀ, ਗੁਰੂ ਸਾਹਿਬ ਦੀ ਨਦਰਿ ਸਦਕਾ ਹੈਲਪਿੰਗ ਹੈਂਡ ਗਰੁੱਪ ਸਿਡਨੀ ਵਾਲੇ ਵੀਰਾਂ ਵੱਲੋਂ ਇਸ ਭੈਣ ਦੇ ਇਲਾਜ਼ ਹਿੱਤ 21000 ਰੁਪਏ ਦੀ ਸੇਵਾ ਭੇਜੀ ਗਈ! ਗੁਰੂ ਸਾਹਿਬ ਇਸ ਭੈਣ ਨੂੰ ਤੰਦਰੁਸਤੀ ਬਖਸ਼ਣ ਅਤੇ ਸਹਿਯੋਗ ਕਰਨ ਵਾਲੇ ਵੀਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ!
ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ! ਗੁਰੂ ਸਾਹਿਬ ਦੀ ਕ੍ਰਿਪਾ ਅਤੇ ਸੰਗਤ ਦੇ ਸਹਿਯੋਗ ਨਾਲ ਇਸ ਭੈਣ ਦੇ ਇਲਾਜ਼ ਹਿੱਤ 15000 ਰੁਪਏ ਦੀ ਮਦਦ ਦਿੱਤੀ ਗਈ!
ਗੁਰੂ ਸਾਹਿਬ ਤੰਦਰੁਸਤੀ ਬਖਸ਼ਣ!
ਗੋਪੀ ਸਿੰਘ ਉਮਰ 24 ਸਾਲ ਵਾਸੀ ਪਿੰਡ ਚੂਸਲੇਵੜੵ ਪੇਟ ਦੀ ਕੈਂਸਰ ਨਾਲ ਪੀੜੵਤ, ਦਿਹਾੜੀਦਾਰ ਪਰਿਵਾਰ, ਇੱਟਾਂ ਦੇ ਭੱਠੇ ਤੇ ਮਜ਼ਦੂਰੀ ਕਰਕੇ ਪਰਿਵਾਰਿਕ ਨਿਰਬਾਹ ਕਰਨ ਵਾਲਾ ਪਰਿਵਾਰ!
ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ ਗੋਪੀ ਸਿੰਘ ਦੇ ਇਲਾਜ਼ ਹਿੱਤ ਸਮਰੱਥਾ ਅਨੁਸਾਰ 10000 ਰੁਪਏ ਦੀ ਮਦਦ ਦਿੱਤੀ ਗਈ! ਗੁਰੂ ਸਾਹਿਬ ਤੰਦਰੁਸਤੀ ਬਖਸ਼ਣ.........
ਗੋਰਾ ਸਿੰਘ ਵਾਸੀ ਪੱਟੀ ਸ਼ਹਿਰ, ਕਿਰਾਏ ਦੇ ਮਕਾਨ ਚ ਪਰਿਵਾਰ ਰਹਿੰਦਾ ਹੈ, ਗੋਰਾ ਸਿੰਘ ਪੱਟੀ ਸ਼ਹਿਰ ਵਿੱਚ ਹੀ ਕਿਸੇ ਦੁਕਾਨ ਤੇ (ਟੈਂਟ ਹਾਉਸ) ਕੰਮ ਕਰਦਾ ਹੈ, ਚਮੜੀ ਰੋਗ ਹੋਣ ਕਰਕੇ ਸਾਰੇ ਸਰੀਰ ਦੀ ਮਾੜੀ ਹਾਲਤ ਹੋ ਗਈ, ਪਿਛਲੇ 16 ਦਿਨ ਤੋਂ ਭਿੱਖੀਵਿੰਡ ਦੇ ਪ੍ਰਾਈਵੇਟ ਹਸਪਤਾਲ ਚ ਜ਼ੇਰੇ-ਇਲਾਜ਼ ਹੈ, ਕਮਾਉਣ ਵਾਲਾ ਗੋਰਾ ਸਿੰਘ ਆਪ ਹੀ ਸੀ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 10000 ਰੁਪਏ ਦੀ ਮਦਦ ਦਿੱਤੀ ਗਈ!
ਸਹਿਯੋਗ ਕਰਨ ਵਾਲੀ ਸੰਗਤ ਦਾ ਵੀ ਧੰਨਵਾਦ ਹੈ

ਇਹ ਭੈਣ ਰਣਜੀਤ ਕੌਰ ਵਾਸੀ ਪਿੰਡ ਡੱਲ (ਭਿੱਖੀਵਿੰਡ) ਰਸੌਲੀ ਦਾ ਅਪ੍ਰੇਸ਼ਨ ਹੋਣਾ ਹੈ, ਬਹੁਤ ਹੀ ਮਹਾਤੜ ਪਰਿਵਾਰ ਹੈ, ਇਸ ਭੈਣ ਦੇ ਘਰਵਾਲੇ ਦੇ ਵੀ ਸੱਟ ਲੱਗੀ ਹੋਈ ਹੈ! ਗੁਰੂ ਸਾਹਿਬ ਦੀ ਨਦਰਿ ਅਤੇ ਸੰਗਤ ਦੇ ਸਹਿਯੋਗ ਨਾਲ 15000 ਰੁਪਏ ਦੀ ਸੇਵਾ ਦਿੱਤੀ ਗਈ! ਕੁਦਰਤ ਤੰਦਰੁਸਤੀ ਬਖਸ਼ੇ........
ਮਨਜੀਤ ਕੌਰ ਵਾਸੀ ਪਿੰਡ ਅਮੀ-ਸ਼ਾਹ (ਖਾਲੜਾ)
6 ਮਹੀਨੇ ਪਹਿਲਾ ਇੱਕ ਅਪ੍ਰੇਸ਼ਨ ਕਰਵਾਇਆਂ ਸੀ ਇਹਨਾਂ ਨੇ ਫਰੀਦਕੋਟ ਤੋਂ, ਅਪ੍ਰੇਸ਼ਨ ਵੇਲੇ ਡਾਕਟਰਾਂ ਵੱਲੋਂ ਸੱਜੀ ਵੱਖੀ ਵਿੱਚ ਇੱਕ ਪਾਈਪ ਪਾਈ ਸੀ ਤੇ ਕਿਹਾ ਸੀ ਕਿ 3 ਹਫਤਿਆਂ ਬਾਦ ਇਹ ਪਾਈਪ ਕਢਵਾਉਣੀ ਹੈ, ਪਰਿਵਾਰ ਦੀ ਅਨਗਹਿਲੀ ਕਿ 6 ਮਹੀਨੇ ਤੱਕ ਪਾਈਪ ਨਹੀਂ ਕਢਵਾਈ, ਇੰਨਫੈਕਸ਼ਨ ਹੋਣ ਕਰਕੇ ਇੱਕ ਵੱਡਾ ਜ਼ਖਮ ਬਣ ਗਿਆ ਜੋ ਕੈਂਸਰ ਦਾ ਰੂਪ ਧਾਰਨ ਕਰ ਗਿਆ! ਪ੍ਰਾਈਵੇਟ ਹਸਪਤਾਲ ਚ ਜ਼ੇਰੇ-ਇਲਾਜ਼ ਨੇ, ਟਰੱਸਟ ਵੱਲੋਂ ਸਮਰੱਥਾ ਅਨੁਸਾਰ 10000 ਰੁਪਏ ਦੀ ਮਦਦ ਦਿੱਤੀ ਗਈ! ਗੁਰੂ ਸਾਹਿਬ ਤੰਦਰੁਸਤੀ ਬਖਸ਼ਣ...





